GTA News Media

Top Info Bar
22.1°C Toronto Loading date...
India

RBI ਦਾ ਵੱਡਾ ਫੈਸਲਾ: ਹੁਣ 20 ਲੱਖ ਰੁਪਏ ਤੱਕ Collateral Free Loan ਮਿਲੇਗਾ |

RBI ਦਾ ਵੱਡਾ ਫੈਸਲਾ: ਹੁਣ 20 ਲੱਖ ਰੁਪਏ ਤੱਕ Collateral Free Loan ਮਿਲੇਗਾ |
Share this post via:

RBI ਦਾ ਫੈਸਲਾ: 20 ਲੱਖ ਤੱਕ Collateral Free Loan |

ਭਾਰਤੀ ਰਿਜ਼ਰਵ ਬੈਂਕ ਨੇ ਛੋਟੇ ਕਾਰੋਬਾਰੀਆਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। Reserve Bank of India ਦੇ ਗਵਰਨਰ ਸੰਜੇ ਮਲਹੋਤਰਾ ਨੇ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੱਸਿਆ ਕਿ MSME ਖੇਤਰ ਲਈ Collateral Free Loan ਦੀ ਸੀਮਾ ਦੋਗੁਣੀ ਕਰ ਦਿੱਤੀ ਗਈ ਹੈ।

ਹੁਣ ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮ (MSMEs) ਬਿਨਾਂ ਕਿਸੇ ਗਰੰਟੀ ਜਾਂ ਜਮਾਨਤ ਦੇ ₹20 ਲੱਖ ਤੱਕ ਦਾ ਕਰਜ਼ਾ ਲੈ ਸਕਣਗੇ। ਪਹਿਲਾਂ ਇਹ ਸੀਮਾ ਸਿਰਫ਼ ₹10 ਲੱਖ ਸੀ, ਜਿਸ ਕਾਰਨ ਕਈ ਛੋਟੇ ਕਾਰੋਬਾਰੀ ਵੱਡੀ ਰਕਮ ਦਾ ਲੋਨ ਲੈਣ ਤੋਂ ਵਾਂਝੇ ਰਹਿ ਜਾਂਦੇ ਸਨ।

RBI ਦੇ ਅਨੁਸਾਰ, ਇਸ ਫੈਸਲੇ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਛੋਟੇ ਉੱਦਮੀਆਂ ਨੂੰ ਅਧਿਕਾਰਤ ਬੈਂਕਿੰਗ ਕ੍ਰੈਡਿਟ ਤੱਕ ਆਸਾਨ ਪਹੁੰਚ ਮਿਲੇ। Collateral Free Loan ਦੀ ਵਧੀ ਹੋਈ ਸੀਮਾ ਨਾਲ ਉਹ ਕਾਰੋਬਾਰੀ ਵੀ ਲਾਭ ਲੈ ਸਕਣਗੇ, ਜਿਨ੍ਹਾਂ ਕੋਲ ਗਿਰਵੀ ਰੱਖਣ ਲਈ ਸੰਪਤੀ ਨਹੀਂ ਹੁੰਦੀ।

ਮੁਦਰਾ ਨੀਤੀ ਬਿਆਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਨਵਾਂ ਨਿਯਮ 1 ਅਪ੍ਰੈਲ 2026 ਤੋਂ ਲਾਗੂ ਹੋਵੇਗਾ। ਇਸ ਤਾਰੀਖ ਤੋਂ ਬਾਅਦ ਜਾਰੀ ਜਾਂ ਨਵਿਆਏ ਜਾਣ ਵਾਲੇ ਸਾਰੇ ਯੋਗ ਕਰਜ਼ਿਆਂ ’ਤੇ ₹20 ਲੱਖ ਤੱਕ ਦੀ Collateral Free Loan ਸੀਮਾ ਲਾਗੂ ਹੋਵੇਗੀ। ਵਿਸਤ੍ਰਿਤ ਦਿਸ਼ਾ-ਨਿਰਦੇਸ਼ RBI ਵੱਲੋਂ ਜਲਦੀ ਜਾਰੀ ਕੀਤੇ ਜਾਣਗੇ।

ਗਵਰਨਰ ਸੰਜੇ ਮਲਹੋਤਰਾ ਨੇ ਇਹ ਵੀ ਕਿਹਾ ਕਿ ਇਹ ਸੀਮਾ ਪਹਿਲਾਂ ਤੋਂ ਮੌਜੂਦ ਸੀ, ਪਰ ਬਹੁਤ ਸਾਰੇ ਬੈਂਕ ਅਤੇ ਕਰਜ਼ਦਾਰ ਇਸ ਤੋਂ ਅਣਜਾਣ ਸਨ। ਹੁਣ ਇਸਨੂੰ ਸਪੱਸ਼ਟ ਅਤੇ ਵਿਸਤਾਰਿਤ ਕਰਕੇ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ MSME ਇਸਦਾ ਲਾਭ ਲੈ ਸਕਣ।

ਮਾਹਿਰਾਂ ਦੇ ਮਤਾਬਕ, ਇਹ ਫੈਸਲਾ ਛੋਟੇ ਕਾਰੋਬਾਰਾਂ, ਸਟਾਰਟਅਪਸ ਅਤੇ ਸਵੈਰੋਜ਼ਗਾਰ ਨੂੰ ਵੱਡਾ ਹੁਲਾਰਾ ਦੇਵੇਗਾ ਅਤੇ ਦੇਸ਼ ਦੀ ਆਰਥਿਕ ਵਿਕਾਸ ਦਰ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ।