GTA News Media

Top Info Bar
22.1°C Toronto Loading date...
India

IndiGo CEO ਨੇ ਦਿੱਤਾ ਅਸਤੀਫਾ, ਫਲਾਈਟ ਰੱਦ ਸੰਕਟ ਤੋਂ ਬਾਅਦ ਵੱਡਾ ਫੈਸਲਾ |

IndiGo CEO ਨੇ ਦਿੱਤਾ ਅਸਤੀਫਾ, ਫਲਾਈਟ ਰੱਦ ਸੰਕਟ ਤੋਂ ਬਾਅਦ ਵੱਡਾ ਫੈਸਲਾ |
Share this post via:

IndiGo CEO ਨੇ ਅਸਤੀਫਾ ਦਿੱਤਾ, ਫਲਾਈਟ ਸੰਕਟ ਤੋਂ ਬਾਅਦ |

ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ IndiGo ਦੇ IndiGo CEO ਪੀਟਰ ਐਲਬਰਸ ਨੇ ਅਚਾਨਕ ਅਸਤੀਫਾ ਦੇ ਦਿੱਤਾ ਹੈ। ਇਹ ਫੈਸਲਾ ਉਸ ਸੰਕਟ ਤੋਂ ਕੁਝ ਮਹੀਨੇ ਬਾਅਦ ਆਇਆ ਹੈ ਜਦੋਂ ਏਅਰਲਾਈਨ ਨੂੰ ਹਜ਼ਾਰਾਂ ਉਡਾਣਾਂ ਰੱਦ ਕਰਨੀ ਪਈਆਂ ਸਨ।

ਕੰਪਨੀ ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ IndiGo CEO ਨੇ “ਨਿੱਜੀ ਕਾਰਨਾਂ” ਕਰਕੇ ਤੁਰੰਤ ਪ੍ਰਭਾਵ ਨਾਲ ਅਹੁਦਾ ਛੱਡ ਦਿੱਤਾ ਹੈ। ਹਾਲਾਂਕਿ ਕੰਪਨੀ ਵੱਲੋਂ ਹੋਰ ਕੋਈ ਵਿਸਥਾਰ ਨਹੀਂ ਦਿੱਤਾ ਗਿਆ।

ਪਿਛਲੇ ਸਾਲ ਦਸੰਬਰ ਵਿੱਚ ਆਏ ਵੱਡੇ ਸੰਕਟ ਦੌਰਾਨ IndiGo ਨੂੰ ਲਗਭਗ 4,500 ਫਲਾਈਟਾਂ ਰੱਦ ਕਰਨੀ ਪਈਆਂ ਸਨ, ਜਿਸ ਕਾਰਨ ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ ਹਜ਼ਾਰਾਂ ਯਾਤਰੀ ਫਸ ਗਏ ਸਨ। ਇਸ ਘਟਨਾ ਤੋਂ ਬਾਅਦ IndiGo CEO ਅਤੇ ਹੋਰ ਸੀਨੀਅਰ ਅਧਿਕਾਰੀਆਂ ‘ਤੇ ਕਾਫ਼ੀ ਦਬਾਅ ਬਣ ਗਿਆ ਸੀ।

ਇਹ ਸੰਕਟ ਉਸ ਵੇਲੇ ਪੈਦਾ ਹੋਇਆ ਜਦੋਂ ਭਾਰਤ ਵਿੱਚ ਪਾਇਲਟਾਂ ਲਈ ਨਵੇਂ ਡਿਊਟੀ ਅਤੇ ਆਰਾਮ ਸੰਬੰਧੀ ਨਿਯਮ ਲਾਗੂ ਕੀਤੇ ਗਏ। ਏਅਰਲਾਈਨ ਨੇ ਬਾਅਦ ਵਿੱਚ ਮੰਨਿਆ ਕਿ ਉਹ ਨਵੇਂ ਨਿਯਮਾਂ ਤੋਂ ਬਾਅਦ ਲੋੜੀਂਦੇ ਪਾਇਲਟਾਂ ਦੀ ਗਿਣਤੀ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕੀ, ਜਿਸ ਕਰਕੇ ਕਈ ਜਹਾਜ਼ ਉਡਾਣ ਨਹੀਂ ਭਰ ਸਕੇ।

ਭਾਰਤ ਦੇ ਹਵਾਈ ਨਿਯੰਤਰਕ ਨੇ ਇਸ ਮਾਮਲੇ ‘ਚ ਏਅਰਲਾਈਨ ‘ਤੇ ਲਗਭਗ 2.45 ਮਿਲੀਅਨ ਡਾਲਰ ਜੁਰਮਾਨਾ ਵੀ ਲਗਾਇਆ ਸੀ ਅਤੇ IndiGo CEO ਸਮੇਤ ਕਈ ਅਧਿਕਾਰੀਆਂ ਦੀ ਆਲੋਚਨਾ ਕੀਤੀ ਸੀ।

ਫਿਲਹਾਲ ਕੰਪਨੀ ਦੇ ਕੋ-ਫਾਊਂਡਰ ਰਾਹੁਲ ਭਾਟੀਆ ਅਸਥਾਈ ਤੌਰ ‘ਤੇ ਏਅਰਲਾਈਨ ਦੀ ਕਮਾਨ ਸੰਭਾਲਣਗੇ ਜਦੋਂ ਤੱਕ ਨਵਾਂ IndiGo CEO ਨਿਯੁਕਤ ਨਹੀਂ ਕੀਤਾ ਜਾਂਦਾ।

IndiGo ਭਾਰਤ ਦੇ ਘਰੇਲੂ ਹਵਾਈ ਯਾਤਰਾ ਬਾਜ਼ਾਰ ਦਾ ਲਗਭਗ ਦੋ-ਤਿਹਾਈ ਹਿੱਸਾ ਕੰਟਰੋਲ ਕਰਦੀ ਹੈ। ਏਅਰਲਾਈਨ ਦੇ ਬੇੜੇ ਵਿੱਚ ਕਰੀਬ 440 ਜਹਾਜ਼ ਹਨ ਅਤੇ ਇਹ ਮੁੱਖ ਤੌਰ ‘ਤੇ ਘਰੇਲੂ ਉਡਾਣਾਂ ਦੇ ਨਾਲ ਮਿਡਲ ਈਸਟ, ਯੂਰਪ ਅਤੇ ਏਸ਼ੀਆ ਦੇ ਕੁਝ ਅੰਤਰਰਾਸ਼ਟਰੀ ਰੂਟਾਂ ‘ਤੇ ਸੇਵਾਵਾਂ ਦਿੰਦੀ ਹੈ।

ਐਲਬਰਸ 2022 ਵਿੱਚ IndiGo CEO ਵਜੋਂ ਕੰਪਨੀ ਨਾਲ ਜੁੜੇ ਸਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਏਅਰਬਸ ਨਾਲ 500 ਜਹਾਜ਼ਾਂ ਦੀ ਵੱਡੀ ਖਰੀਦ ਡੀਲ ਕਰਕੇ ਏਅਰਲਾਈਨ ਦੇ ਅੰਤਰਰਾਸ਼ਟਰੀ ਵਿਸਥਾਰ ਦੀ ਯੋਜਨਾ ਤਿਆਰ ਕੀਤੀ ਸੀ।