GTA News Media

Top Info Bar
22.1°C Toronto Loading date...
Punjab

ਅਜਨਾਲਾ ਵਿਖੇ ਭਾਰਤ-ਪਾਕਿਸਤਾਨ ਬਾਰਡਰ ਤੋਂ ਇੱਕ ਪਾਕਿਸਤਾਨੀ ਨੌਜਵਾਨ ਕਾਬੂ

ਅਜਨਾਲਾ ਵਿਖੇ ਭਾਰਤ-ਪਾਕਿਸਤਾਨ ਬਾਰਡਰ ਤੋਂ ਇੱਕ ਪਾਕਿਸਤਾਨੀ ਨੌਜਵਾਨ ਕਾਬੂ
Share this post via:

ਅਜਲਾਨਾ: ਥਾਣਾ ਅਜਲਾਨਾ ਅਧੀਨ ਆਉਂਦੀ ਭਾਰਤ-ਪਾਕਿ ਸਰਹੱਦ ਦੀ ਬੀ.ਓ.ਪੀ ਸ਼ਾਹਪੁਰ ਤੋਂ ਬੀ.ਐਸ.ਐਫ ਦੇ ਜੁਆਨਾਂ ਨੇ ਦੇਰ ਰਾਤ ਇਕ ਪਾਕਸਤਾਨੀ ਨੂੰ ਕਾਬੂ ਕੀਤਾ ਹੈ ਜੋ ਭਾਰਤ ਵਾਲੇ ਪਾਸੇ ਤਾਰਾ ਦੇ ਰਾਹੀਂ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਨੂੰ ਤੁਰੰਤ ਬੀ.ਐਸ.ਐਫ ਨੇ ਕਾਬੂ ਕਰ ਲਿਆ।

ਕਾਬੂ ਕੀਤੇ ਪਾਕਿਸਤਾਨੀ ਦੀ ਪਹਿਚਾਣ ਇਮਰਾਨ ਅਹਿਮਦ ਪੁੱਤਰ ਅਹਿਮਦ ਵਾਸੀ ਕਮੋਕੀ ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਯੌਰ ਕਰੀਬ 17 ਸਾਲ ਵਜੋਂ ਹੋਈ ਹੈ। ਬੀ ਐੱਸ ਐੱਫ. ਤੇ ਖੁਫੀਆ ਏਜੰਸੀਆਂ ਉਸ ਤੋਂ ਪੁੱਛਗਿੱਛ ਕਰਨ ‘ਚ ਲੱਗੀਆ ਹੋਈਆ ਹਨ। ਪੁੱਛਗਿੱਛ ਦੇ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।