GTA News Media

Top Info Bar
22.1°C Toronto Loading date...
Featured Punjab

ਅਜਿਹੀ ਪਲਾਨਿੰਗ ਕਰਾਂਗੇ ਕਿ ਅੰਗਰੇਜ਼ ਵੀ ਪੰਜਾਬ ‘ਚ ਨੌਕਰੀਆਂ ਮੰਗਣ ਆਉਣਗੇ: ਭਗਵੰਤ ਮਾਨ

ਅਜਿਹੀ ਪਲਾਨਿੰਗ ਕਰਾਂਗੇ ਕਿ ਅੰਗਰੇਜ਼ ਵੀ ਪੰਜਾਬ ‘ਚ ਨੌਕਰੀਆਂ ਮੰਗਣ ਆਉਣਗੇ: ਭਗਵੰਤ ਮਾਨ
Share this post via:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਠਿੰਡਾ ਵਿਖੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ’ਚ ਕਨਵੋਕੇਸ਼ਨ ’ਚ ਪਹੁੰਚੇ। ਇਸ ਮੌਕੇ ਡਿਗਰੀਆਂ ਵੰਡਣ ਉਪਰੰਤ ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਅਜਿਹੀ ਪਲਾਨਿੰਗ ਕਰ ਰਹੇ ਹਾਂ ਕਿ ਅੰਗਰੇਜ਼ ਵੀ ਇਥੇ ਨੌਕਰੀਆਂ ਮੰਗਣ ਲਈ ਆਉਣਗੇ।

ਉਨ੍ਹਾਂ ਕਿਹਾ ਕਿ ਜਦੋਂ ਵਿਦਿਆਰਥੀਆਂ ਨੂੰ ਡਿਗਰੀ ਦਿੱਤੀ ਜਾਂਦੀ ਹੈ ਤਾਂ ਉਹ ਦਿਨ ਵਿਦਿਆਰਥੀਆਂ ਲਈ ਬੇਹੱਦ ਖ਼ੁਸ਼ੀ ਦਾ ਹੁੰਦਾ ਹੈ ਪਰ ਉਸ ਤੋਂ ਅਗਲੇ ਹੀ ਦਿਨ ਵਿਦਿਆਰਥੀਆਂ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਬੱਚਿਆਂ ਨੂੰ ਡਿਗਰੀਆਂ ਹਾਸਲ ਕਰਕੇ ਵੀ ਨੌਕਰੀਆਂ ਲਈ ਧੱਕੇ ਖਾਣੇ ਪੈਂਦੇ ਹਨ। ਆਈਲੈੱਟਸ ਦਾ ਜ਼ਿਕਰ ਕਰਦੇ ਉਨ੍ਹਾਂ ਕਿਹਾ ਕਿ ਮੈਂ ਅਜਿਹੇ ਬੱਚਿਆਂ ਨੂੰ ਵੀ ਜਾਣਦਾ ਹਾਂ ਜੋ ਪੀ. ਐੱਚ. ਡੀ., ਐੱਮ. ਬੀ. ਏ. ਕਰਕੇ ਆਈਲੈੱਟਸ ਕਰ ਰਹੇ ਹਨ।

ਅਜਿਹੀਆਂ ਯੂਨੀਵਰਸਿਟੀਆਂ ਨੂੰ ਪ੍ਰਮੋਟ ਕਰਨ ਦੀ ਲੋੜ ਹੈ, ਜਿਹੜੀਆਂ ਸਿੱੱਖਿਅਤ ਟੈਕਨੀਕਲੀ ਐਜੂਕੇਸ਼ਨ ਵਿਦਿਆਰਥੀ ਪੈਦਾ ਕਰਦੀਆਂ ਹਨ। ਬੱਚਿਆਂ ਨੂੰ ਡਿਗਰੀ ਮੁਤਾਬਕ ਕੰਮ ਮਿਲੇ, ਉਸ ਦੇ ਲਈ ਇੰਡਸਟਰੀ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਬੱਚਾ ਹੀ ਵਿਦੇਸ਼ ਨਹੀਂ ਜਾਂਦਾ, ਪ੍ਰਤੀ ਵਿਅਕਤੀ 15 ਲੱਖ ਰੁਪਏ ਵੀ ਬਾਹਰ ਜਾਂਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਥੋੜ੍ਹਾ ਸਮਾਂ ਦਿਓ, ਅਜਿਹਾ ਮਾਹੌਲ ਬਣਾਵਾਂਗੇ ਕਿ ਅੰਗਰੇਜ਼ ਨੌਕਰੀਆਂ ਮੰਗਣ ਪੰਜਾਬ ਆਉਣਗੇ।