ਅਫਗਾਨ ਕੁੜੀਆਂ ਸਕੂਲ ਜਾਣ ਤੋਂ ਪਾਬੰਦੀ ਲਗਾਏ ਜਾਣ ਬਾਅਦ ਸਿਲਾਈ ਸਿੱਖਣ ਲਈ ਹੋਈਆ ਮਜੂਬਰ
ਅਫਗਾਨਿਸਤਾਨ ‘ਚ ਹਾਈ ਸਕੂਲ ਤੇ ਯੂਨੀਵਰਸਿਟੀਆਂ ਦੀਆਂ ਕੁੜੀਆਂ ਸਿਲਾਈ ਅਤੇ ਕਾਸਮੈਟੋਲੋਜੀ ਸਿੱਖਣ ਲਈ ਕਿੱਤਾਮੁਖੀ ਕੇਂਦਰਾਂ ਵੱਲ ਵੱਧ ਰਹੀਆ ਹਨ, ਕਿਉਂਕਿ ਤਾਲਿਬਾਨ ਨੇ ਦੇਸ਼ ਤੇ ਕਬਜ਼ਾ ਕਰਨ ਤੋਂ ਬਾਅਦ ਦੇਸ਼ ‘ਚ ਕੁੜੀਆਂ ਦੇ ਪੜ੍ਹਾਈ ਕਰਨ ਤੇ ਪਾਬੰਦੀ ਲਗਾਈ ਹੋਈ ਹੈ। ਇਨ੍ਹਾਂ ਲੜਕੀਆਂ ਨੇ ਆਪਣੇ ਬਿਆਨ ਦਿੰਦੇ ਕਿਹਾ ਕਿ ਉਨ੍ਹਾਂ ਦਾ ਘਰ ਬੈਠਣਾ ਬਹੁਤ ਮੁਸ਼ਕਲ ਹੈ, ਇਸ ਲਈ ਉਹ ਕਿਸੇ ਵੀ ਪੇਸ਼ੇ ਨੂੰ ਸਿੱਖਣ ਲਈ ਤਿਆਰ ਹਨ।
ਵਿਿਦਆਰਥਣ ਸਮੀਰਾ ਸ਼ਰੀਫ਼ੀ ਨੇ ਕਿਹਾ, “ਸਕੂਲ ਤੇ ਯੂਨੀਵਰਸਿਟੀ ਬੰਦ ਹੋਏ ਨੂੰ ਮਹੀਨੇ ਹੋ ਗਏ ਹਨ।ਇਸ ਲਈ ਸਾਨੂੰ ਕੋਈ ਪੇਸ਼ਾ ਜਾਂ ਹੁਨਰ ਸਿੱਖਣਾ ਪਵੇਗਾ, ਅਸੀਂ ਇਸ ਤਰ੍ਹਾਂ ਘਰ ਨਹੀਂ ਬੈਠ ਸਕਦੇ।” ਮਹਿਨਾਜ਼ ਗੁਲਾਮੀ ਵਿਿਦਆਰਥੀ ਨੇ ਕਿਹਾ, “ਮੈਂ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਆਪਣੇ ਭਵਿੱਖ ਲਈ ਕੋਈ ਕਿੱਤਾ ਸਿੱਖਣਾ ਚਾਹੁੰਦੀ ਹਾਂ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਕੂਲ ਖੋਲ੍ਹੇ ਜਾਣ, ਤਾਂ ਜੋ ਅਸੀਂ ਆਪਣੀ ਪੜ੍ਹ ਸਕੀਏ।” ਤੇ ਇਹਨਾ ਵੋਕੇਸ਼ਨਲ ਸੈਂਟਰਾਂ ‘ਚ ਜ਼ਿਆਦਾਤਰ ਸਟੂਡੇਟਸ ਹਾਈ ਸਕੂਲ ਤੇ ਯੂਨੀਵਰਸਿਟੀ ਦੇ ਵਿਿਦਆਰਥੀ ਹਨ।