ਅੰਮ੍ਰਿਤਸਰ: ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ, ਦੋ ਗੈਂਗਸਟਰ ਗ੍ਰਿਫ਼ਤਾਰ
ਅੰਮ੍ਰਿਤਸਰ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਛੇਹਰਟਾ ਇਲਾਕੇ ਦੀ ਹੈ। ਪੁਲਿਸ ਨੇ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਕ ਇਨੋਵਾ ਕਾਰ ‘ਚ ਕਰੀਬ 6 ਗੈਂਗਸਟਰ ਛੇਹਰਟਾ ਵੱਲ ਜਾ ਰਹੇ ਸਨ। ਪੁਲਿਸ ਦੀ ਗੱਡੀ ਨੂੰ ਦੇਖ ਕੇ ਕਾਰ ‘ਚ ਬੈਠੇ ਇਕ ਗੈਂਗਸਟਰ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਵਾਬ ‘ਚ ਪੁਲਿਸ ਨੇ ਵੀ ਉਨ੍ਹਾਂ ‘ਤੇ ਗੋਲ਼ੀਬਾਰੀ ਕੀਤੀ।
ਜਦੋਂਕਿ ਚਾਰ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ। ਫਿਲਹਾਲ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਤੇ ਘਰਾਂ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।ਪੁਲਿਸ ਨੇ ਇਕ ਘਰ ਦੀ ਪਾਣੀ ਵਾਲੀ ਟੈਂਕੀ ਵਿਚੋਂ ਚਾਰ ਪਿਸਟਲ ਅਤੇ ਦੋ ਪਿਸਟਲ ਘਰ ਦੇ ਪਿਛਲੇ ਪਾਸੇ ਤੋਂ ਬਰਾਮਦ ਕੀਤੇ ਹਨ। ਇਹ ਗੈਂਗਸਟਰ ਇੱਕ ਕਤਲ ਕੇਸ ਵਿੱਚ ਲੋੜੀਂਦੇ ਸਨ। ਇੱਕ ਗੈਂਗਸਟਰ ਦੀ ਪਛਾਣ ਰਵੀ ਵਜੋਂ ਹੋਈ ਹੈ। ਉਹ ਨਾਰਾਇਣਗੜ੍ਹ ਦਾ ਰਹਿਣ ਵਾਲਾ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।