GTA News Media

Top Info Bar
22.1°C Toronto Loading date...
Punjab

ਆਨਲਾਈਨ ludo ਖੇਡਦੇ ਹੋਏ ਵਿਆਹੁਤਾ ਮਹਿਲਾ ਨੂੰ ਪਾਕਿਸਤਾਨੀ ਲੜਕੇ ਨਾਲ ਹੋਇਆ ਪਿਆਰ

ਆਨਲਾਈਨ ludo ਖੇਡਦੇ ਹੋਏ ਵਿਆਹੁਤਾ ਮਹਿਲਾ ਨੂੰ ਪਾਕਿਸਤਾਨੀ ਲੜਕੇ ਨਾਲ ਹੋਇਆ ਪਿਆਰ
Share this post via:

ਰਾਜਸਥਾਨ ਦੇ ਧੌਲਪੁਰ ਜ਼ਿਲੇ ਤੋਂ ਇਕ ਹੈਰਾਨਗੀ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਆਹੁਤਾ ਔਰਤ ਨੇ ਆਨਲਾਈਨ ਲੂਡੋ ਖੇਡਦੇ ਹੋਏ ਪਾਕਿਸਤਾਨ ਵਿੱਚ ਰਹਿਣ ਵਾਲੇ ਅਲੀ ਨਾਂ ਦੇ ਨੌਜਵਾਨ ਨਾਲ ਦੋਸਤੀ ਕਰ ਲਈ ਤੇ ਦੇਖਦੇ ਹੀ ਦੇਖਦੇ ਦੋਨ੍ਹਾ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਫਿਰ ਔਰਤ ਆਪਣੇ ਸਹੁਰੇ ਤੇ ਬੱਚੇ ਨੂੰ ਛੱਡ ਕੇ ਬਿਨਾਂ ਦੱਸੇ ਆਪਣੇ ਪ੍ਰੇਮੀ ਨੂੰ ਮਿਲਣ ਲਈ ਪਾਕਿਸਤਾਨ ਲਈ ਰਵਾਨਾ ਹੋ ਗਈ ਪਰ ਪੰਜਾਬ ਪੁਲਿਸ ਨੇ ਉਸ ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਇਲਾਕੇ ਤੋਂ ਕਾਬੂ ਕਰ ਲਿਆ।

ਅਸਲ ‘ਚ ਉਕਤ ਔਰਤ ਜਲਿਆਂਵਾਲਾ ਬਾਗ ਨੇੜੇ ਅਟਾਰੀ ਜਾਣ ਲਈ ਆਟੋ ਬਾਰੇ ਪੁੱਛ ਰਹੀ ਸੀ ਤਾਂ ਉਥੇ ਮੌਜੂਦ ਪੁਲਿਸ ਅਧਿਕਾਰੀਆ ਨੂੰ ਉਸ ਤੇ ਸ਼ੱਕ ਹੋਇਆ ਤੇ ਔਰਤ ਤੋਂ ਪੁੱਛਗਿੱਛ ਕੀਤੀ ਗਈ। ਜਿਸ ਤੋਂ ਬਾਅਦ ਸਾਰਾ ਭੇਦ ਸਾਹਮਣੇ ਆਇਆ ਹੈ।

ਔਰਤ ਨੇ ਪੁਲਿਸ ਨੂੰ ਦੱਸਿਆ ਕਿ 6 ਮਹੀਨੇ ਪਹਿਲਾਂ ਆਨਲਾਈਨ ਲੂਡੋ ਖੇਡਦੇ ਹੋਏ ਪਾਕਿਸਤਾਨ ਦੇ ਰਹਿਣ ਵਾਲੇ ਅਲੀ ਨਾ ਦੇ ਨੌਜਵਾਨ ਨਾਲ ਉਸਦੀ ਦੋਸਤੀ ਹੋ ਗਈ ਸੀ। ਜਿਸ ਤੋਂ ਬਾਅਦ ਦੋਵਾਂ ਨੇ ਵਟਸਐਪ ਤੇ ਚੈਟਿੰਗ ਸ਼ੁਰੂ ਕਰ ਦਿੱਤੀ। ਪਾਕਿਸਤਾਨੀ ਨੌਜਵਾਨ ਨੇ ਉਸ ਨੂੰ ਮਿਲਣ ਲਈ ਅਟਾਰੀ ਸਰਹੱਦ ਤੇ ਬੁਲਾਇਆ। ਪਾਕਿਸਤਾਨੀ ਨੌਜਵਾਨ ਅਲੀ ਨੇ ਉਸ ਨੂੰ ਕਿਸੇ ਤਰ੍ਹਾਂ ਅਟਾਰੀ ਸਰਹੱਦ ਤੇ ਪਹੁੰਚਣ ਲਈ ਕਿਹਾ, ਜਿੱਥੋਂ ਉਸ ਦਾ ਦੋਸਤ ਉਸ ਨੂੰ ਪਾਕਿਸਤਾਨ ਲੈ ਕੇ ਜਾਵੇਗਾ।

ਇਸ਼ਕ ਵਿੱਚ ਅੰਨ੍ਹੀ ਹੋਈ ਔਰਤ ਆਪਣੇ ਪਰਿਵਾਰ ਤੇ 2 ਸਾਲ ਦੇ ਬੱਚੇ ਨੂੰ ਘਰ ਛੱਡ ਕੇ ਪਾਕਿਸਤਾਨ ਲਈ ਰਵਾਨਾ ਹੋ ਗਈ। ਜਿੱਥੇ ਜਲ੍ਹਿਆਂਵਾਲਾ ਬਾਗ ਪਹੁੰਚ ਕੇ ਇਹ ਔਰਤ ਅਟਾਰੀ ਜਾਣ ਲਈ ਆਟੋ ਲੱਭਣ ਲੱਗੀ। ਜਿਸ ਦੇ ਦੌਰਾਨ ਅੰਮ੍ਰਿਤਸਰ ਪੁਲੀਸ ਨੇ ਉਸ ਨੂੰ ਸ਼ੱਕੀ ਵਜੋਂ ਫੜ ਲਿਆ। ਜਿੱਥੇ ਪੁੱਛਗਿੱਛ ਵਿੱਚ ਉਸ ਨੇ ਆਨਲਾਈਨ ਦੋਸਤੀ ਤੋਂ ਬਾਅਦ ਪਾਕਿਸਤਾਨੀ ਨੌਜਵਾਨ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਅੰਮ੍ਰਿਤਸਰ ਪੁਲੀਸ ਨੇ ਉਸ ਦੇ ਸਹੁਰਿਆਂ ਨੂੰ ਸੂਚਿਤ ਕੀਤਾ ਤੇ ਅੰਮ੍ਰਿਤਸਰ ਬੁਲਾ ਕੇ ਵਿਆਹੁਤਾ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਹੈ।