ਡਗ ਫੋਰਡ ਦੀ ਸਰਕਾਰ ਨੇ ਗਰੌਸਰੀ ਸਟੋਰਾਂ ਨੂੰ ਐਲਕੌਹਲਿਕ ਬੋਤਲਾਂ ਡਿਸਪਲੇਅ ਕਰਨ ਦੀ ਵੀ ਇਜਾਜ਼ਤ ਦਿੱਤੀ ਹੈ, ਪਰ ਕੁਝ ਸੀਮਾਵਾਂ ਲਾਜ਼ਮੀ ਰਹਿਣਗੀਆਂ। ਸੋਮਵਾਰ ਨੂੰ ਸਰਕਾਰ ਨੇ ਐਲਾਨ ਕੀਤਾ ਕਿ ਬਾਰ ਅਤੇ ਰੈਸਟੋਰੈਂਟ ਮਾਲਕਾਂ ਨੂੰ ਆਪਣੇ ਇਕ ਟਿਕਾਣੇ ਤੋਂ ਦੂਜੇ ਟਿਕਾਣੇ ਤੱਕ ਸ਼ਰਾਬ ਲਿਜਾਣ ਦੀ ਅਰਜ਼ੀ ਇਜਾਜ਼ਤ ਮਿਲੇਗੀ, ਜੇ ਦੋਹਾਂ ਸੰਬੰਧਿਤ ਕਾਰੋਬਾਰ ਕੋਲ ਜਾਇਜ਼ ਲਾਇਸੰਸ ਹੋਵੇ ਅਤੇ ਦੋਵੇਂ ਟਿਕਾਣੇ ਉਸ ਦੀ ਮਾਲਕੀ ਹੇਠ ਹੋਣ। ਇਸ ਦੇ ਨਾਲ ਹੀ ਮੁਲਾਜ਼ਮ ਯੂਨੀਅਨ ਨੇ ਸੂਬਾ ਸਰਕਾਰ ਦੇ ਨਵੇਂ ਫੈਸਲਿਆਂ ਦਾ ਵਿਰੋਧ ਕੀਤਾ ਹੈ। ਯੂਨੀਅਨ ਆਗੂ ਕੌਲੀਨ ਮੈਕਲਾਓਡ ਨੇ ਕਿਹਾ ਕਿ ਹੜਤਾਲ ਖਤਮ ਕਰਨ ਲਈ ਗੱਲਬਾਤ ਅੱਗੇ ਵਧਾਉਣ ਦੀ ਬਜਾਏ ਪ੍ਰੀਮੀਅਰ ਡਗ ਫੋਰਡ ਆਪਣਾ ਨੁਕਸਾਨਦੇਹ ਏਜੰਡਾ ਅੱਗੇ ਵਧਾ ਰਹੇ ਹਨ।
ਯੂਨੀਅਨ ਦਾ ਮੰਨਣਾ ਹੈ ਕਿ ਕਨਵੀਨੀਐਂਸ ਸਟੋਰਾਂ ਜਾਂ ਗਰੌਸਰੀ ਸਟੋਰਾਂ ਰਾਹੀਂ ਐਲਕੌਹਲ ਦੀ ਵਿਕਰੀ ਸਿੱਧੇ ਤੌਰ ’ਤੇ ਐਲ.ਸੀ.ਬੀ.ਓ. ਲਈ ਖਤਰਾ ਹੈ। ਕੌਲੀਨ ਮੈਕਲਾਓਡ ਨੇ ਦੋਸ਼ ਲਾਇਆ ਕਿ ਡਗ ਫੋਰਡ ਦੀਆਂ ਨੀਤੀਆਂ ਨਾਂ ਸਿਰਫ ਐਲ.ਸੀ.ਬੀ.ਓ. ਮੁਲਾਜ਼ਮਾਂ ਦੀ ਰੁਜ਼ਗਾਰ ਪ੍ਰਭਾਵਤ ਕਰ ਰਹੀਆਂ ਹਨ ਸਗੋਂ ਸਰਕਾਰ ਨੂੰ ਹੋਣ ਵਾਲੀ ਆਮਦਨ ਵਿਚ ਵੀ ਕਮੀ ਆਵੇਗੀ। ਮੁਲਾਜ਼ਮ ਆਪਣਾ ਭਵਿੱਖ ਸੁਰੱਖਿਅਤ ਚਾਹੁੰਦੇ ਹਨ ਪਰ ਐਲ.ਸੀ.ਬੀ.ਓ. ਪ੍ਰਬੰਧਕਾਂ ਵੱਲੋਂ ਗੱਲਬਾਤ ਦੇ ਹਾਂਪੱਖੀ ਸੰਕੇਤ ਨਹੀਂ ਦਿੱਤੇ ਜਾ ਰਹੇ।