GTA News Media

Top Info Bar
22.1°C Toronto Loading date...
Buy / Sell Canada Punjab Toronto/GTA

ਕਨਵੀਨੀਐਂਸ ਸਟੋਰਾਂ ‘ਤੇ ਬੀਅਰ ਵਿਕਰੀ ਕਾਰਨ ਚਿੰਤਤ ਜਥੇਬੰਦੀਆਂ ਨੇ ਚਿਤਾਵਨੀ ਜਾਰੀ ਕੀਤੀ, ਉਨਟਾਰੀਓ ਸਰਕਾਰ ਵੱਲੋਂ ਸਖਤ ਨਿਯਮ ਲਾਗੂ ਕਰਨ ਦੀ ਤਿਆਰੀ

ਕਨਵੀਨੀਐਂਸ ਸਟੋਰਾਂ ‘ਤੇ ਬੀਅਰ ਵਿਕਰੀ ਕਾਰਨ ਚਿੰਤਤ ਜਥੇਬੰਦੀਆਂ ਨੇ ਚਿਤਾਵਨੀ ਜਾਰੀ ਕੀਤੀ, ਉਨਟਾਰੀਓ ਸਰਕਾਰ ਵੱਲੋਂ ਸਖਤ ਨਿਯਮ ਲਾਗੂ ਕਰਨ ਦੀ ਤਿਆਰੀ
Share this post via:

ਉਨਟਾਰੀਓ ਦੇ ਕਨਵੀਨੀਐਂਸ ਸਟੋਰਾਂ ‘ਤੇ ਬੀਅਰ ਦੀ ਵਿਕਰੀ ਸ਼ੁਰੂ ਕਰਨ ਦੇ ਫੈਸਲੇ ਨੂੰ ਲੈ ਕੇ ਕਈ ਜਥੇਬੰਦੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਸ ਨਾਲ ਨਸ਼ੇ ਵਿਚ ਗੱਡੀ ਚਲਾਉਣ ਦੇ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ। ਇਸ ਦੇ ਉਲਟ, ਉਨਟਾਰੀਓ ਸਰਕਾਰ ਨੇ ਕਿਹਾ ਹੈ ਕਿ ਇਸ ਨੂੰ ਸੁਰੱਖਿਆਪੂਰਕ ਬਣਾਉਣ ਲਈ ਨਿਯਮ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲੀਆ ਅੰਕੜਿਆਂ ਮੁਤਾਬਕ, 11 ਅਗਸਤ ਤੱਕ 3,830 ਲਾਇਸੰਸ ਜਾਰੀ ਕੀਤੇ ਜਾ ਚੁੱਕੇ ਹਨ।

ਸਰਕਾਰੀ ਪ੍ਰਤਿਨਿਧੀ ਵੱਖ-ਵੱਖ ਜਥੇਬੰਦੀਆਂ ਨਾਲ ਮੁਲਾਕਾਤਾਂ ਕਰ ਰਹੇ ਹਨ, ਜਿਨ੍ਹਾਂ ਵਿੱਚ ਮਦਰਜ਼ ਅਗੇਂਸਟ ਡਰੰਕ ਡਰਾਈਵਿੰਗ ਅਤੇ ਅਰਾਈਵ ਲਾਈਵ ਵਰਗੀਆਂ ਸੰਗਠਨਾਂ ਸ਼ਾਮਿਲ ਹਨ। ਇਹ ਵੀ ਧਿਆਨਯੋਗ ਹੈ ਕਿ 5 ਸਤੰਬਰ ਤੋਂ ਕਨਵੀਨੀਐਂਸ ਸਟੋਰਾਂ ‘ਤੇ ਬੀਅਰ ਦੀ ਵਿਕਰੀ ਸਵੇਰੇ 7 ਵਜੇ ਤੋਂ ਰਾਤ 11 ਵਜੇ ਤੱਕ ਕੀਤੀ ਜਾ ਸਕੇਗੀ।

ਸਰਕਾਰ ਨੇ ਆਗਾਹ ਕੀਤਾ ਹੈ ਕਿ ਬੀਅਰ ਅਤੇ ਵਾਈਨ ਦੀ ਵਿਕਰੀ ਦੇ ਨਾਲ ਜੁੜੇ ਸਟਾਫ ਲਈ ਸਮਾਰਟ ਸਰਵ ਟ੍ਰੇਨਿੰਗ ਲਾਜ਼ਮੀ ਹੋਵੇਗੀ, ਜਿਸ ਤੋਂ ਬਾਅਦ ਹੀ ਉਹ ਇਹ ਨਸ਼ੀਲੇ ਪਦਾਰਥ ਵੇਚ ਸਕਣਗੇ। ਉਨਟਾਰੀਓ ਦੀ ਐਨ.ਡੀ.ਪੀ. ਸਿਹਤ ਮਾਮਲਿਆਂ ਦੀ ਆਲੋਚਕ, ਫਰਾਂਸ ਜੈਲੀਨਸ ਨੇ ਕਿਹਾ ਹੈ ਕਿ ਬੀਅਰ ਦੀ ਵਿਕਰੀ ਨੂੰ ਸੂਬੇ ਭਰ ਵਿੱਚ ਇੱਕੋ ਸਮੇਂ ‘ਤੇ ਸ਼ੁਰੂ ਕਰਨਾ ਸਹੀ ਫੈਸਲਾ ਨਹੀਂ ਹੈ, ਅਤੇ ਇਸ ਦੇ ਨਾਂਹਪੱਖੀ ਅਸਰ ਜਲਦ ਹੀ ਸਾਹਮਣੇ ਆ ਸਕਦੇ ਹਨ।

ਅਰਾਈਵ ਲਾਈਵ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਸਟਾਫ ਦੀ ਸਿਖਲਾਈ ਦੇ ਨਾਲ ਹੋਰ ਸੁਰੱਖਿਆ ਪ੍ਰਬੰਧਾਂ ‘ਤੇ ਵੀ ਧਿਆਨ ਦਿਤਾ ਜਾਵੇ। ਇਸੇ ਦੌਰਾਨ, ਸਰਕਾਰੀ ਬੁਲਾਰੇ ਨੇ ਕਿਹਾ ਕਿ ਬੀਅਰ ਅਤੇ ਵਾਈਨ ਦੀ ਵਿਕਰੀ ਦੇ ਨਵੇਂ ਨਿਯਮਾਂ ਦੇ ਨਾਲ ਸਮਾਜਿਕ ਜ਼ਿੰਮੇਵਾਰੀਆਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਹਰ ਚੀਜ਼ ਸਥਿਰ ਰੱਖਣ ਲਈ ਯਤਨ ਜਾਰੀ ਹਨ।