GTA News Media

Top Info Bar
22.1°C Toronto Loading date...
Canada Punjab

ਕੈਨੇਡਾ ‘ਚ ਇਕ ਹੋਰ ਪੰਜਾਬੀ ਨੇ ਜਿੱਤੀ 2 ਮਿਲੀਅਨ ਡਾਲਰ ਦੀ ਲਾਟਰੀ

ਕੈਨੇਡਾ ‘ਚ ਇਕ ਹੋਰ ਪੰਜਾਬੀ ਨੇ ਜਿੱਤੀ 2 ਮਿਲੀਅਨ ਡਾਲਰ ਦੀ ਲਾਟਰੀ
Share this post via:

ਕੈਨੇਡਾ ਵਿਚ ਇਕ ਹੋਰ ਪੰਜਾਬੀ ਮਨਦੀਪ ਸਿੰਘ ਨੇ  2 ਮਿਲੀਅਨ ਡਾਲਰ ਦੀ ਲਾਟਰੀ ਜਿੱਤੀ ਹੈ। ਕੈਨੇਡਾ ਦੇ ਸਰੀ ਦਾ ਰਹਿਣ ਵਾਲਾ ਇਹ ਪੰਜਾਬੀ ਇਕ ਟਰੱਕ ਡਰਾਈਵਰ ਹੈ। ਮਨਦੀਪ ਨੇ ਦੱਸਿਆ ਕਿ ਜਦੋਂ ਉਸ ਨੂੰ ਲਾਟਰੀ ਜਿੱਤਣ ਬਾਰੇ ਪਤਾ ਲੱਗਾ ਤਾਂ ਉਹ ਕੰਬਣ ਲੱਗ ਪਿਆ। ਮਨਦੀਪ ਨੇ ਕਿਹਾ ਜਦੋਂ ਇਸ ਸਬੰਧੀ ਮੈਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਦੱਸਿਆ ਤਾਂ ਉਹ ਖ਼ੁਸ਼ੀ ਵਿਚ ਰੋਣ ਲੱਗ ਪਏ। ਮਨਦੀਪ ਕਈ ਸਾਲਾਂ ਤੋਂ ਲਗਾਤਾਰ ਲਾਟਰੀ ਦੀ ਟਿਕਟ ਖ਼ਰੀਦ ਰਿਹਾ ਸੀ।

ਮਨਦੀਪ ਨੇ ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ ਦੀ ਬੀਸੀ 49 ਲਾਟਰੀ ਦੀ ਟਿਕਟ ਲੈਂਗਲੇ ਦੇ 88ਵੇਂ ਐਵੇਨਿਊ ‘ਤੇ ਸਥਿਤ ਟਾਊਨ ਪੈਂਟਰੀ ਤੋਂ ਖ਼ਰੀਦੀ ਸੀ।  ਮਨਦੀਪ ਸਿੰਘ ਦਾ ਕਹਿਣਾ ਹੈ  ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਇਨਸਾਨ ਮਹਿਸੂਸ ਕਰ ਰਿਹਾ ਹੈ ਅਤੇ ਇਸ ਲਾਟਰੀ ਦੀ ਜਿੱਤੀ ਹੋਈ ਰਕਮ ਨਾਲ ਉਹ ਆਪਣੀ ਧੀ ਨੂੰ ਉਚੇਰੀ ਸਿੱਖਿਆ ਦੀ ਪੜ੍ਹਾਈ ਕਰਾਵੇਗਾ।