GTA News Media

Top Info Bar
22.1°C Toronto Loading date...
Canada Crime Punjab Toronto/GTA

ਕੈਨੇਡਾ ਤੋਂ ਲੁੱਟਿਆ 400 ਕਿਲੋ ਸੋਨਾ ਭਾਰਤ ਪਹੁੰਚਿਆ: ਪੀਲ ਪੁਲਸ

ਕੈਨੇਡਾ ਤੋਂ ਲੁੱਟਿਆ 400 ਕਿਲੋ ਸੋਨਾ ਭਾਰਤ ਪਹੁੰਚਿਆ: ਪੀਲ ਪੁਲਸ
Share this post via:

ਟੋਰਾਂਟੋ — ਟੋਰਾਂਟੋ ਦੇ ਪਿਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟਿਆ 400 ਕਿਲੋ ਸੋਨਾ ਭਾਰਤ ਵਿਚ ਹੋਣ ਦਾ ਖਦਸ਼ਾ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ, ਪੀਲ ਰੀਜਨਲ ਪੁਲਸ ਨੇ ਪ੍ਰਵਾਨ ਕਰ ਲਿਆ ਹੈ ਕਿ ਲੁੱਟ ਤੋਂ ਬਾਅਦ ਵੱਡਾ ਹਿੱਸਾ ਸਾਊਥ ਏਸ਼ੀਆ ਜਾਂ ਮੱਧ ਪੂਰਬ ਦੇ ਮੁਲਕਾਂ ਵਿਚ ਪਹੁੰਚਾ ਦਿੱਤਾ ਗਿਆ ਹੈ।

ਪੁਲਸ, ਜਿਹੜੀ ਇਸ ਲੁੱਟ ਦੀ ਵਾਰਦਾਤ ਦੀ ਤਹਕੀਕਾਤ ਕਰ ਰਹੀ ਹੈ, ਹੁਣ ਤੱਕ 53 ਲੱਖ ਡਾਲਰ ਖਰਚ ਚੁੱਕੀ ਹੈ ਅਤੇ ਇਹ ਰਕਮ ਜਲਦ ਹੀ ਇਕ ਕਰੋੜ ਡਾਲਰ ਤੱਕ ਪੁੱਜ ਸਕਦੀ ਹੈ। ਪੁਲਸ ਦੇ ਅਨੁਸਾਰ, 6,600 ਇੱਟਾਂ ਦੇ 400 ਕਿਲੋ ਸੋਨੇ ਦੀ ਕੀਮਤ ਲਗਭਗ 3 ਕਰੋੜ 40 ਲੱਖ ਡਾਲਰ ਹੈ।

ਡਿਟੈਕਟਿਵ ਸਾਰਜੈਂਟ ਮਾਈਕ ਮੈਵਿਟੀ ਨੇ ਕਿਹਾ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸੋਨੇ ਦੀ ਕੀਮਤ ਕਿੰਨੀ ਹੈ, ਕਿਉਂਕਿ ਪੁਲਸ ਦੇ ਨਜ਼ਰੀਏ ਤੋਂ ਇਹ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਚੋਰੀ ਦਾ ਮਾਮਲਾ ਹੈ। ਡਿਟੈਕਟਿਵ ਗੋਰਡ ਓਕਸ ਨੇ ਦੱਸਿਆ ਕਿ ਕੁਝ ਮਾਤਰਾ ਵਿਚ ਸੋਨਾ ਗਹਿਣਿਆਂ ਦੀ ਇਕ ਦੁਕਾਨ ਵਿਚ ਪਿਘਲਾਇਆ ਗਿਆ ਹੈ।

ਇਹ ਵੀ ਦੱਸਣਾ ਜਰੂਰੀ ਹੈ ਕਿ ਲੁੱਟ ਦੀ ਵਾਰਦਾਤ ਤੋਂ ਇਕ ਸਾਲ ਬਾਅਦ, ਪੁਲਸ ਨੇ 9 ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਅਰਚਿਤ ਗਰੋਵਰ, ਜੋ ਕਿ ਉਸ ਟਰੱਕ ਦਾ ਮਾਲਕ ਹੈ ਜਿਸ ਦੀ ਵਰਤੋਂ ਲੁੱਟ ਦੌਰਾਨ ਕੀਤੀ ਗਈ, ਨੂੰ ਭਾਰਤ ਤੋਂ ਪਰਤਣ ਮਗਰੋਂ ਹਵਾਈ ਅੱਡੇ ‘ਤੇ ਹਿਰਾਸਤ ਵਿਚ ਲਿਆ ਗਿਆ।

ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਅਰਚਿਤ ਗਰੋਵਰ ਦੇ ਕਜ਼ਨ ਅਮਿਤ ਜਲੋਟਾ ਨੇ ਕਥਿਤ ਤੌਰ ‘ਤੇ ਸੋਨੇ ਦੀ ਰਾਖੀ ਕੀਤੀ ਅਤੇ ਅਰਸਲਾਨ ਚੌਧਰੀ ਨੇ ਉਸ ਦਾ ਸਾਥ ਦਿੱਤਾ। ਮਿਸੀਸਾਗਾ ਵਿਚ ਅਲੀ ਰਜ਼ਾ ਦੀ ਗਹਿਣਿਆਂ ਦੀ ਦੁਕਾਨ ਵਿਚ ਕੁਝ ਸੋਨਾ ਪਿਘਲਾਇਆ ਗਿਆ।

ਇਸ ਮਾਮਲੇ ਵਿਚ, ਲੋੜੀਂਦਾ ਸਿਮਰਨ ਪ੍ਰੀਤ ਪਨੇਸਰ ਜਲਦ ਹੀ ਪੁਲਸ ਅੱਗੇ ਆਤਮ ਸਮਰਪਣ ਕਰਨ ਦੀ ਹਾਮੀ ਭਰ ਚੁੱਕਾ ਹੈ। ਸਿਮਰਨ ਪ੍ਰੀਤ ਦੇ ਵਕੀਲ ਗ੍ਰੈਗ ਲਾਫੌਨਟੇਨ ਨੇ ਕਿਹਾ ਹੈ ਕਿ ਉਸ ਦਾ ਮੁਵੱਕਲ ਬੇਦਾਗ ਸਾਬਤ ਹੋਵੇਗਾ ਅਤੇ ਅਗਲੇ ਕੁਝ ਹਫਤਿਆਂ ਵਿਚ ਕੈਨੇਡਾ ਪਰਤ ਆਵੇਗਾ।