GTA News Media

Top Info Bar
22.1°C Toronto Loading date...
Buy / Sell Canada Punjab

ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਅਗਲੇ ਸਾਲ 2.5 ਫ਼ੀਸਦੀ ਵਧਣਗੇ ਮਕਾਨਾਂ ਦੇ ਕਿਰਾਏ

ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਅਗਲੇ ਸਾਲ 2.5 ਫ਼ੀਸਦੀ ਵਧਣਗੇ ਮਕਾਨਾਂ ਦੇ ਕਿਰਾਏ
Share this post via:

ਕੈਨੇਡੀਅਨ ਸੂਬੇ ਓਂਟਾਰੀਓ ਦੇ ਮਕਾਨ ਮਾਲਕ ਅਗਲੇ ਸਾਲ ਕਿਰਾਏ ਵਿੱਚ 2.5 ਫ਼ੀਸਦੀ ਵਾਧਾ ਕਰ ਸਕਣਗੇ। ਡਗ ਫੋਰਡ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਦੀ ਨਿਖੇਧੀ ਕਰਦਿਆਂ ਵਿਰੋਧੀ ਧਿਰ ਨੇ ਕਿਹਾ ਹੈ ਕਿ ਮਕਾਨ ਕਿਰਾਏ ਪਹਿਲਾਂ ਹੀ ਅਸਮਾਨ ਛੂਹ ਰਹੇ ਹਨ ਅਤੇ ਅਜਿਹੇ ਵਿੱਚ 2.5 ਫ਼ੀਸਦੀ ਵਾਧਾ ਕਿਰਾਏਦਾਰਾਂ ’ਤੇ ਨਵਾਂ ਬੋਝ ਪਾਉਣ ਦਾ ਕੰਮ ਕਰੇਗਾ। ਸੂਬਾ ਸਰਕਾਰ ਵੱਲੋਂ 2021 ਵਿੱਚ ਮਹਾਮਾਰੀ ਦੇ ਮੱਦੇਨਜ਼ਰ ਮਕਾਨ ਕਿਰਾਏ ਵਿੱਚ ਕੋਈ ਵਾਧਾ ਨਾ ਕਰਨ ਦੀ ਹਦਾਇਤ ਦਿੱਤੀ ਗਈ ਸੀ, ਜਦਕਿ 2022 ਦੌਰਾਨ ਵਾਧਾ ਦਰ 1.2 ਫ਼ੀਸਦੀ ਤੱਕ ਸੀਮਿਤ ਰੱਖੀ ਗਈ।

ਡਗ ਫੋਰਡ ਸਰਕਾਰ ਵੱਲੋਂ 2025 ਲਈ ਹਦਾਇਤਾਂ ਜਾਰੀ

ਡਗ ਫੋਰਡ ਸਰਕਾਰ ਨੇ ਦਾਅਵਾ ਕੀਤਾ ਹੈ ਕਿ 2023 ਅਤੇ 2024 ਦੌਰਾਨ ਰੱਖੀ ਗਈ ਵਾਧਾ ਦਰ ਨੂੰ ਹੀ ਬਰਕਰਾਰ ਰੱਖਿਆ ਗਿਆ ਹੈ ਅਤੇ ਮੁਲਕ ਦੇ ਹੋਰਨਾਂ ਰਾਜਾਂ ਦੇ ਮੁਕਾਬਲੇ ਓਂਟਾਰੀਓ ਵਿੱਚ ਮਕਾਨ ਕਿਰਾਏ ਵਧਾਉਣ ਦੀ ਰਫ਼ਤਾਰ ਸਭ ਤੋਂ ਹੇਠਲੇ ਪੱਧਰ ’ਤੇ ਹੈ। ਉਧਰ ਐਨ.ਡੀ.ਪੀ. ਦੀ ਹਾਊਸਿੰਗ ਮਾਮਲਿਆਂ ਦੀ ਆਲੋਚਕ ਜੈਸਿਕਾ ਬੈਲ ਨੇ ਕਿਹਾ ਕਿ ਰਿਹਾਇਸ਼ ਦਾ ਮੌਜੂਦਾ ਸੰਕਟ ਕਿਸੇ ਵੀ ਪਰਿਵਾਰ ਨੂੰ ਆਪਣਾ ਮਕਾਨ ਖਰੀਦਣ ਜਾਂ ਕਿਰਾਏ ’ਤੇ ਲੈਣ ਲਈ ਸੋਚਣ ’ਤੇ ਮਜਬੂਰ ਕਰ ਦਿੰਦਾ ਹੈ। ਪੀ.ਸੀ. ਪਾਰਟੀ ਦੀ ਸਰਕਾਰ ਨੇ ਛੇ ਸਾਲ ਲੰਘਾ ਦਿਤੇ ਪਰ ਰਿਹਾਇਸ਼ ਦਾ ਸੰਕਟ ਜਿਉਂ ਦਾ ਤਿਉਂ ਬਰਕਰਾਰ ਹੈ। ਹੁਣ ਮਕਾਨ ਕਿਰਾਏਆਂ ਵਿੱਚ 2.5 ਫ਼ੀਸਦੀ ਵਾਧੇ ਨੂੰ ਹਰੀ ਝੰਡੀ ਦਿੱਤੀ ਜਾ ਰਹੀ ਹੈ, ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸੂਬਾ ਸਰਕਾਰ ਨੂੰ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਵਿੱਚ ਕੋਈ ਦਿਲਚਸਪੀ ਨਹੀਂ।