GTA News Media

Top Info Bar
22.1°C Toronto Loading date...
Canada Punjab

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੈਨੇਟ ਦੇ ਨਵੇਂ ਮੈਂਬਰਾਂ ਦੀ ਨਿਯੁਕਤੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੈਨੇਟ ਦੇ ਨਵੇਂ ਮੈਂਬਰਾਂ ਦੀ ਨਿਯੁਕਤੀ
Share this post via:

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਇਹ ਐਲਾਨ ਕੀਤਾ ਕਿ ਗਵਰਨਰ ਜਨਰਲ ਮੈਰੀ ਸਾਈਮਨ ਨੇ ਸੈਨੇਟ ਵਿਚ ਖਾਲੀ ਪਦਾਂ ਨੂੰ ਭਰਨ ਲਈ ਹੇਠਲਿਖੇ ਨਵੇਂ ਅਜ਼ਾਦ ਸੈਨੇਟਰਾਂ ਦੀ ਨਿਯੁਕਤੀ ਕੀਤੀ ਹੈ:

  • ਚਾਰਲਜ਼ ਐਡਲਰ, ਮੈਨਿਟੋਬਾ ਲਈ
  • ਟ੍ਰੇਸੀ ਮਗਲੀ, ਸਸਕਾਚੇਵਨ ਲਈ

ਚਾਰਲਜ਼ ਐਡਲਰ, ਜੋ ਛੋਟੀ ਉਮਰ ਵਿੱਚ ਹੰਗਰੀ ਤੋਂ ਕੈਨੇਡਾ ਆਏ ਸਨ, ਆਪਣੀ 50 ਸਾਲ ਦੀ ਪੇਸ਼ੇਵਰ ਜ਼ਿੰਦਗੀ ਦੌਰਾਨ ਇਕ ਪ੍ਰਸਿੱਧ ਰੇਡੀਓ ਹੋਸਟ ਅਤੇ ਪੱਤਰਕਾਰ ਰਹੇ ਹਨ। ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਅਤੇ ਕੈਨੇਡੀਅਨ ਲੋਕਤੰਤਰ ਦੀ ਹਿਮਾਇਤ ਕਰਨ ਲਈ ਆਪਣੇ ਮੰਚ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੂੰ ਕਈ ਮਾਣ ਸੰਮਾਨ ਮਿਲੇ ਹਨ, ਜਿਸ ਵਿੱਚ ਕੁਇਨ ਐਲਿਜ਼ਾਬੈਥ ਦੂਜੀ ਡਾਇਮੰਡ ਜੂਬਲੀ ਮੈਡਲ ਅਤੇ ਰੇਡੀਓ ਟੈਲੀਵਿਜ਼ਨ ਡਿਜ਼ੀਟਲ ਨਿਊਜ਼ ਐਸੋਸੀਏਸ਼ਨ ਵੱਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ ਸ਼ਾਮਲ ਹਨ।

ਟ੍ਰੇਸੀ ਮਗਲੀ, ਜੋ ਇੱਕ ਰਜਿਸਟਰਡ ਸੋਸ਼ਲ ਵਰਕਰ ਅਤੇ ਸੀਨੀਅਰ ਪ੍ਰਬੰਧਕ ਹਨ, ਦੇ ਸਿਹਤ ਅਤੇ ਸਮਾਜਿਕ ਸੇਵਾਵਾਂ ਖੇਤਰ ਵਿੱਚ 35 ਸਾਲ ਤੋਂ ਵੱਧ ਦਾ ਤਜਰਬਾ ਹੈ। ਉਹ ਸਸਕਾਚੇਵਨ ਦੇ ਸੈਂਟ ਪਾਲ ਹਸਪਤਾਲ ਵਿੱਚ ਐਗਜ਼ੈਕਟਿਵ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਨੂੰ ਵੀ ਕਈ ਮਾਣ-ਸਨਮਾਨ ਮਿਲ ਚੁੱਕੇ ਹਨ, ਜਿਸ ਵਿੱਚ ਕੁਇਨ ਐਲਿਜ਼ਾਬੈਥ ਦੂਜੀ ਪਲੈਟਿਨਮ ਜੂਬਲੀ ਮੈਡਲ ਅਤੇ ਪ੍ਰੀਮੀਅਰਸ ਐਵਾਰਡ ਫਾਰ ਐਕਸੀਲੈਂਸ ਇਨ ਪਬਲਿਕ ਸਰਵਿਸ ਸ਼ਾਮਲ ਹਨ।

ਇਹ ਨਵੇਂ ਸੈਨੇਟਰ ਇੰਡਿਪੈਂਡੈਂਟ ਐਡਵਾਈਜ਼ਰੀ ਬੋਰਡ ਫਾਰ ਸੈਨੇਟ ਅਪਾਇੰਟਮੈਂਟਸ ਵੱਲੋਂ ਸਿਫਾਰਸ਼ ਕੀਤੇ ਗਏ ਸਨ ਅਤੇ ਇਹ ਸਾਰੀ ਚੋਣ ਇੱਕ ਸੁਤੰਤਰ ਅਤੇ ਯੋਗਤਾ ਅਧਾਰਿਤ ਪ੍ਰਕਿਰਿਆ ਰਾਹੀਂ ਹੋਈ, ਜੋ 2016 ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਪ੍ਰਕਿਰਿਆ ਯਕੀਨੀ ਬਣਾਉਂਦੀ ਹੈ ਕਿ ਸੈਨੇਟਰ ਸੁਤੰਤਰ ਹੋਣ, ਕੈਨੇਡਾ ਦੀ ਵੱਖ-ਵੱਖਤਾ ਨੂੰ ਦਰਸਾਉਣ ਅਤੇ ਦੇਸ਼ ਵਾਸਤੇ ਵੱਖ-ਵੱਖ ਚੁਣੌਤੀਆਂ ਅਤੇ ਮੌਕਿਆਂ ਦਾ ਸਾਮਨਾ ਕਰਨ ਦੇ ਯੋਗ ਹੋਣ।