GTA News Media

Top Info Bar
22.1°C Toronto Loading date...
Buy / Sell Canada Punjab Toronto/GTA

ਕੈਨੇਡਾ ਨੇ ਚੀਨੀ ਇਲੈਕਟ੍ਰਿਕ ਵਾਹਨਾਂ ‘ਤੇ 100 ਫੀਸਦੀ ਵਾਧੂ ਟੈਕਸ ਲਗਾਉਣ ਦਾ ਕੀਤਾ ਐਲਾਨ

ਕੈਨੇਡਾ ਨੇ ਚੀਨੀ ਇਲੈਕਟ੍ਰਿਕ ਵਾਹਨਾਂ ‘ਤੇ 100 ਫੀਸਦੀ ਵਾਧੂ ਟੈਕਸ ਲਗਾਉਣ ਦਾ ਕੀਤਾ ਐਲਾਨ
Share this post via:

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਲ ਹੀ ਵਿੱਚ ਚੀਨ ਤੋਂ ਆਉਣ ਵਾਲੇ ਇਲੈਕਟ੍ਰਿਕ ਵਾਹਨਾਂ ‘ਤੇ ਵਾਧੂ ਟੈਰਿਫ ਲਗਾਉਣ ਦਾ ਫ਼ੈਸਲਾ ਕੀਤਾ ਹੈ। ਟਰੂਡੋ ਨੇ ਇਹ ਐਲਾਨ ਹੈਲੀਫੈਕਸ ਵਿੱਚ ਹੋਈ ਫੈਡਰਲ ਕੈਬਿਨੇਟ ਦੀ ਮੀਟਿੰਗ ਦੌਰਾਨ ਕੀਤਾ, ਜਿੱਥੇ ਅਗਲੇ ਸਾਲ ਲਈ ਸਰਕਾਰੀ ਰਣਨੀਤੀਆਂ ‘ਤੇ ਚਰਚਾ ਕੀਤੀ ਗਈ।

ਇਹ ਕਦਮ ਅਮਰੀਕੀ ਸਰਕਾਰ ਵੱਲੋਂ ਚੀਨ ਦੀਆਂ ਸਰਕਾਰੀ ਸਬਸਿਡੀ ਵਾਲੀਆਂ ਕਾਰਾਂ ‘ਤੇ ਲਗਾਈਆਂ ਪਾਬੰਦੀਆਂ ਦੀ ਤਰ੍ਹਾਂ ਹੈ। ਟਰੂਡੋ ਨੇ ਸਪੱਸ਼ਟ ਕੀਤਾ ਕਿ 1 ਅਕਤੂਬਰ ਤੋਂ ਚੀਨ ਵਿੱਚ ਬਣੇ ਸਾਰੇ ਇਲੈਕਟ੍ਰਿਕ ਵਾਹਨਾਂ ‘ਤੇ 100 ਫੀਸਦੀ ਵਾਧੂ ਟੈਕਸ ਲਗਾਇਆ ਜਾਵੇਗਾ। ਇਸ ਫ਼ੈਸਲੇ ਦਾ ਮਕਸਦ ਕੈਨੇਡੀਅਨ ਇਲੈਕਟ੍ਰਿਕ ਵਾਹਨ ਉਦਯੋਗ ਨੂੰ ਮੁਕਾਬਲਾਤੀ ਬਨਾਉਣਾ ਅਤੇ ਉਨ੍ਹਾਂ ਦੇ ਕੰਮਿਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਹੈ।

ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ 15 ਅਕਤੂਬਰ 2024 ਤੋਂ ਚੀਨ ਤੋਂ ਆਉਣ ਵਾਲੇ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ‘ਤੇ ਵੀ 25 ਫੀਸਦੀ ਵਾਧੂ ਟੈਕਸ ਲਾਗੂ ਕੀਤਾ ਜਾਵੇਗਾ। ਇਹ ਕਦਮ ਫੈਡਰਲ ਚੋਣਾਂ ਤੋਂ ਪਹਿਲਾਂ ਕੈਨੇਡਾ ਦੇ ਵਪਾਰਕ ਰੁਝਾਨਾਂ ਨੂੰ ਮਜ਼ਬੂਤ ਕਰਨ ਲਈ ਲਿਆ ਗਿਆ ਹੈ।