GTA News Media

Top Info Bar
22.1°C Toronto Loading date...
Punjab

ਕੈਨੇਡਾ ਪੁਲਿਸ ਨੇ 5 ਪੰਜਾਬੀ ਸਟੂਡੈਟਸ ਨੂੰ ਕੀਤਾ ਸਨਮਾਨਤ

ਕੈਨੇਡਾ ਪੁਲਿਸ ਨੇ 5 ਪੰਜਾਬੀ ਸਟੂਡੈਟਸ ਨੂੰ ਕੀਤਾ ਸਨਮਾਨਤ
Share this post via:

ਕੈਨੇਡਾ: ਬੀਤੇ ਦਿਨ ਬ੍ਰਿਿਟਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਰਹਿੰਦੇ 5 ਨੌਜਵਾਨਾਂ, ਅਜੈ ਕੁਮਾਰ, ਅਰਵਿੰਦਜੀਤ ਸਿੰਘ, ਗਗਨਦੀਪ ਸਿੰਘ, ਕੁਲਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਮੈਪਲ ਰਿੱਜ ਗੋਲਡਨ ਈਅਰਜ਼ ਪ੍ਰੋਵਿੰਸ਼ਲ ਪਾਰਕ ਨੇੜੇ ਡੂੰਘੀ ਥਾਂ ਤੇ ਫਸੇ ਇਕ ਨੌਜਵਾਨ ਨੂੰ ਬਚਾਉਣ ਲਈ ਸਨਮਾਨਤ ਕੀਤਾ ਗਿਆ ਹੈ।

ਬੀਤੇ ਦਿਨ 2 ਹਾਈਕਰ ਗੋਲਡਨ ਈਅਰਜ਼ ਪ੍ਰੋਵਿੰਸ਼ਲ ਪਾਰਕ ਨੇੜੇ ਫਸ ਗਏ ਸਨ। ਇਕ ਨੌਜਵਾਨ ਤਿਲਕ ਕੇ ਹੇਠਾਂ ਵੱਲ ਨੂੰ ਚਲ੍ਹਾ ਗਿਆ ਸੀ ਤੇ ਬਾਹਰ ਨਿਕਲਣ ‘ਚ ਉਸ ਨੂੰ ਮੁਸ਼ਕਲ ਹੋ ਰਹੀ ਸੀ। ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਜਿਸ ਕਾਰਨ ਉਸ ਦੇ ਪਾਣੀ ‘ਚ ਰੁੜਨ ਦਾ ਖ਼ਤਰਾ ਸੀ।ਇਸ ਤੋਂ ਪਹਿਲਾਂ ਰੈਸਕਿਊ ਟੀਮ ਉਸ ਨੂੰ ਬਾਹਰ ਕੱਢ ਰਹੀ ਸੀ,ਤੇ ਉਥੇ ਹੀ ਨੇੜੇ ਇਕ ਪਾਰਕ ‘ਚ ਸੈਰ ਕਰ ਰਹੇ ਇਨ੍ਹਾਂ 5 ਸਿੱਖ ਨੌਜਵਾਨਾਂ ਨੇ ਆਪਣੀਆਂ ਪੱਗਾਂ ਉਤਾਰੀਆਂ ਤੇ ਰੱਸੀ ਬਣਾ ਕੇ ਉਸ ਨੂੰ ਉਪਰ ਖਿਿਚਆ ਅਤੇ ਬਚਾਅ ਲਿਆ। ਇਨ੍ਹਾਂ ਸਿੱਖ ਵਿਿਦਆਰਥੀਆਂ ਨੂੰ ਰਿਜ ਮੀਡੋਜ਼ ਆਰ.ਸੀ.ਐੱਮ.ਪੀ. (ਰਾਇਲ ਕੈਨੇਡੀਅਨ ਮਾਊਂਟਡ ਪੁਲਿਸ) ਸੁਪਰਡੈਂਟ ਵੱਲੋਂ ਇਕ ਵਿਸ਼ੇਸ਼ ਸਿੱਕਾ ਤੇ ਇਕ ਕਮਿਊਨਿਟੀ ਲੀਡਰ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ ਨੌਜਵਾਨ ਸਟੂਡੈਟਸ ਨੂੰ ਬਹਾਦਰ ਕੋਮ ਦੇ ਬਹਾਦਰ ਯੋਧੇ ਵੀ ਕਰਾਰ ਦਿੱਤਾ।

ਨੌਜਵਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਸੱਚਮੁੱਚ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਜਦੋਂ ਸਿੱਖਾਂ ਵੱਲੋ ਡੁੱਬਦੇ ਹੋਏ ਕਈ ਲੋਕਾਂ ਨੂੰ ਆਪਣੀ ਦਸਤਾਰ ਦੀ ਮਦਦ ਨਾਲ ਬਚਾਇਆ।