GTA News Media

Top Info Bar
22.1°C Toronto Loading date...
Canada Punjab Toronto/GTA

ਕੈਨੇਡਾ ਵਿੱਚ ਕਾਰਬਨ ਟੈਕਸ ਰਿਆਇਤ: ਅੱਜ ਤੋਂ ਖਾਤਿਆਂ ਵਿੱਚ ਡਾਲਰ ਆਉਣੇ ਸ਼ੁਰੂ

ਕੈਨੇਡਾ ਵਿੱਚ ਕਾਰਬਨ ਟੈਕਸ ਰਿਆਇਤ: ਅੱਜ ਤੋਂ ਖਾਤਿਆਂ ਵਿੱਚ ਡਾਲਰ ਆਉਣੇ ਸ਼ੁਰੂ
Share this post via:

ਟੋਰਾਂਟੋ: ਅੱਜ ਤੋਂ ਕੈਨੇਡਾ ਦੇ ਵਾਸੀਆਂ ਦੇ ਬੈਂਕ ਖਾਤਿਆਂ ਵਿੱਚ ਕਾਰਬਨ ਟੈਕਸ ਰਿਆਇਤ ਦੇ ਤਹਿਤ 450 ਡਾਲਰ ਤੱਕ ਦੀ ਰਕਮ ਆਉਣੀ ਸ਼ੁਰੂ ਹੋ ਜਾਵੇਗੀ। ਫੈਡਰਲ ਸਰਕਾਰ ਨੇ ਕਾਰਬਨ ਰਿਬੇਟ ਦੇ ਰੂਪ ਵਿੱਚ 90 ਫੀਸਦੀ ਰਕਮ ਵਾਪਸ ਕਰਨ ਦੀ ਘੋਸ਼ਣਾ ਕੀਤੀ ਹੈ, ਜੋ ਕਾਰਬਨ ਟੈਕਸ ਦੇ ਰੂਪ ਵਿੱਚ ਵਸੂਲ ਕੀਤੀ ਗਈ ਸੀ। ਬ੍ਰਿਟਿਸ਼ ਕੋਲੰਬੀਆ ਅਤੇ ਕਿਊਬੈਕ ਦੇ ਵੱਖਰੇ ਸਿਸਟਮ ਕਾਰਨ ਉਨ੍ਹਾਂ ਦੇ ਵਾਸੀਆਂ ਨੂੰ ਇਹ ਰਕਮ ਨਹੀਂ ਮਿਲੇਗੀ, ਪਰ ਐਲਬਰਟਾ ਵਿੱਚ ਪਰਿਵਾਰਾਂ ਨੂੰ 450 ਡਾਲਰ ਤੱਕ ਮਿਲਣਗੇ, ਉਨਟਾਰੀਓ ਵਿੱਚ 280 ਡਾਲਰ ਤੱਕ, ਸਸਕੈਚਵਨ ਵਿੱਚ 376 ਡਾਲਰ, ਨੋਵਾ ਸਕੋਸ਼ੀਆ ਵਿੱਚ 206 ਡਾਲਰ, ਅਤੇ ਮੈਨੀਟੋਬਾ ਵਿੱਚ 300 ਡਾਲਰ ਦੀ ਰਕਮ ਖਾਤੇ ਵਿੱਚ ਆ ਸਕਦੀ ਹੈ।

ਉਨਟਾਰੀਓ ਵਿੱਚ ਇਕੱਲੇ ਰਹਿ ਰਹੇ ਲੋਕਾਂ ਨੂੰ ਮਿਲਣਗੇ 140 ਡਾਲਰ

ਇਕੱਲੇ ਰਹਿ ਰਹੇ ਲੋਕਾਂ ਨੂੰ ਉਨਟਾਰੀਓ ਵਿੱਚ 140 ਡਾਲਰ, ਮੈਨੀਟੋਬਾ ਵਿੱਚ 150 ਡਾਲਰ, ਅਤੇ ਐਲਬਰਟਾ ਵਿੱਚ 225 ਡਾਲਰ ਤੱਕ ਦੀ ਰਕਮ ਮਿਲੇਗੀ। ਇਸ ਵਾਰ ਬੈਂਕ ਵੱਲੋਂ ਸਪਸ਼ਟ ਤੌਰ ‘ਤੇ ਦੱਸਿਆ ਜਾਵੇਗਾ ਕਿ ਰਕਮ ਕਿੱਥੋਂ ਆ ਰਹੀ ਹੈ। ਸੀ.ਆਈ.ਬੀ.ਸੀ. ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਲੇਬਲਿੰਗ ਪ੍ਰਕਿਰਿਆ ਅਕਤੂਬਰ ਵਿੱਚ ਸ਼ੁਰੂ ਕੀਤੀ ਜਾ ਸਕਦੀ ਹੈ। 2019 ਵਿੱਚ ਟਰੂਡੋ ਸਰਕਾਰ ਵੱਲੋਂ ਲਿਆਂਦੇ ਗਏ ਕਾਰਬਨ ਟੈਕਸ ਦੇ ਤਹਿਤ ਪ੍ਰਤੀ ਲਿਟਰ ਗੈਸੋਲੀਨ ‘ਤੇ 17.6 ਸੈਂਟ ਦਾ ਟੈਕਸ ਲੱਗਦਾ ਹੈ। ਕੰਜ਼ਰਵੇਟਿਵ ਪਾਰਟੀ ਇਸ ਦਾ ਵਿਰੋਧ ਕਰਦੀ ਆ ਰਹੀ ਹੈ, ਪਰ ਸਰਕਾਰ ਦਾ ਕਹਿਣਾ ਹੈ ਕਿ ਇਸ ਰਕਮ ਦਾ ਵੱਡਾ ਹਿੱਸਾ ਲੋਕਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ।

ਬਾਅਦ ਵਿੱਚ ਛੋਟੇ ਕਾਰੋਬਾਰੀ ਵੀ ਹੋਣਗੇ ਹਿੱਸੇਦਾਰ

ਬੀ.ਸੀ. ਅਤੇ ਕਿਊਬੈਕ ਦੇ ਇਲਾਵਾ, ਹੋਰ ਸਾਰੇ ਰਾਜਾਂ ਵਿੱਚ ਹਰ ਤਿੰਨ ਮਹੀਨੇ ਬਾਅਦ 15 ਤਰੀਕ ਨੂੰ ਇਹ ਰਕਮ ਆਉਣੀ ਸ਼ੁਰੂ ਹੋ ਜਾਵੇਗੀ। ਛੋਟੇ ਕਾਰੋਬਾਰੀਆਂ ਲਈ ਵੀ ਹੁਣ ਕਾਰਬਨ ਟੈਕਸ ਦੀ ਯੋਜਨਾ ਹੈ, ਜਿਸ ਨਾਲ ਕਰੀਬ 6 ਲੱਖ ਕਾਰੋਬਾਰੀਆਂ ਨੂੰ ਢਾਈ ਅਰਬ ਡਾਲਰ ਦੀ ਰਕਮ ਵਾਪਸ ਕੀਤੀ ਜਾਵੇਗੀ। ਐਨਵਾਇਰਨਮੈਂਟ ਕੈਨੇਡਾ ਨੇ ਕਿਹਾ ਹੈ ਕਿ 15 ਜੁਲਾਈ ਤੱਕ ਟੈਕਸ ਰਿਟਰਨ ਦਾਖਲ ਕਰਨ ਵਾਲੇ ਛੋਟੇ ਕਾਰੋਬਾਰੀ ਇਹ ਰਕਮ ਪ੍ਰਾਪਤ ਕਰ ਸਕਣਗੇ।