ਕੈਨੇਡਾ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ। ਬੀਤੀ ਰਾਤ ਸਾਊਥ ਵੈਨਕੂਵਰ ਦੇ ਫਰੇਜ਼ਰ ਸਟਰੀਟ ‘ਤੇ ਗੋਲੀਬਾਰੀ ਦੇ ਕਾਰਨ 25 ਸਾਲਾ ਪੰਜਾਬੀ ਨੌਜਵਾਨ ਹਿਤਕਰਨ ਜੌਹਲ ਦੀ ਮੌਤ ਹੋ ਗਈ। ਇਸ ਵਾਰਦਾਤ ਵਿੱਚ ਡਰਾਈਵਰ ਅਤੇ ਦੋ ਹੋਰ ਯਾਤਰੀਆਂ ਨੂੰ ਵੀ ਗੋਲੀਆਂ ਲੱਗੀਆਂ। ਡਰਾਈਵਰ ਦੀ ਬਾਂਹ ‘ਤੇ ਗੋਲੀ ਲੱਗੀ, ਜਿਸ ਕਾਰਨ ਅੱਗੇ ਬੈਠੇ ਯਾਤਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਦੋ ਯਾਤਰੀ ਬਚ ਗਏ।
ਸਾਰੇ ਯਾਤਰੀ ਇੰਡੋ ਕੈਨੇਡੀਅਨ ਸਨ। ਵੈਨਕੂਵਰ ਪੁਲਿਸ ਵਿਭਾਗ (VPD) ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਕਿ ਦੋ ਵਿਅਕਤੀਆਂ ਨੂੰ ਉਨ੍ਹਾਂ ਦੇ ਵਾਹਨ ਵਿੱਚ ਗੋਲੀ ਮਾਰ ਦੇਣ ਤੋਂ ਬਾਅਦ ਉਹਨਾਂ ਦੀ ਕਾਰ ਦੋ ਹੋਰ ਵਾਹਨਾਂ ਨਾਲ ਟਕਰਾ ਗਈ। ਇਸ ਘਟਨਾ ਵਿੱਚ ਹਿਤਕਰਨ ਜੌਹਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕੁਝ ਬਲਾਕ ਦੂਰ ਇੱਕ ਜਲ ਰਹੀ ਕਾਰ ਵੀ ਮਿਲੀ। ਹੁਣ ਤੱਕ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।