GTA News Media

Top Info Bar
22.1°C Toronto Loading date...
Buy / Sell Canada Punjab

ਕੈਨੇਡਾ ਵਿੱਚ ਘਰ ਖਰੀਦਣ ਲਈ 30 ਸਾਲ ਦੀ ਮੋਰਟਗੇਜ ਸਹੂਲਤ, ਨਵੇਂ ਖਰੀਦਦਾਰਾਂ ਲਈ ਖੁਸ਼ਖਬਰੀ

ਕੈਨੇਡਾ ਵਿੱਚ ਘਰ ਖਰੀਦਣ ਲਈ 30 ਸਾਲ ਦੀ ਮੋਰਟਗੇਜ ਸਹੂਲਤ, ਨਵੇਂ ਖਰੀਦਦਾਰਾਂ ਲਈ ਖੁਸ਼ਖਬਰੀ
Share this post via:

ਕੈਨੇਡਾ ਵਿੱਚ 1 ਅਗਸਤ ਤੋਂ ਘਰ ਖਰੀਦਣ ਵਾਲੇ ਨਵੇਂ ਖਰੀਦਦਾਰਾਂ ਨੂੰ 30 ਸਾਲ ਦੀਆਂ ਕਿਸ਼ਤਾਂ ਦੀ ਸਹੂਲਤ ਮਿਲੇਗੀ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਹੈ ਕਿ ਇਹ ਯੋਜਨਾ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਪੰਜ ਸਾਲ ਵਾਧੂ ਸਮਾਂ ਦੇਵੇਗੀ, ਜਿਸ ਨਾਲ ਉਨ੍ਹਾਂ ਤੇ ਆਰਥਿਕ ਬੋਝ ਘਟੇਗਾ। ਇਹ ਕਦਮ ਵੱਧ ਤੋਂ ਵੱਧ ਕੈਨੇਡੀਅਨਾਂ ਨੂੰ ਮਕਾਨ ਖਰੀਦਣ ਦੀ ਯੋਜਨਾ ਬਣਾਉਣ ਅਤੇ ਉੱਚੇ ਕਿਰਾਏ ਤੋਂ ਮੁਕਤੀ ਪਾਉਣ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ।

ਫਰੀਲੈਂਡ ਨੇ ਅੱਗੇ ਕਿਹਾ ਕਿ ਅੱਜ ਦੇ ਦੌਰ ਵਿੱਚ ਜ਼ਿਆਦਾਤਰ ਨੌਜਵਾਨ ਆਪਣਾ ਘਰ ਖਰੀਦਣਾ ਚਾਹੁੰਦੇ ਹਨ। 30 ਸਾਲ ਦੀ ਮੋਰਟਗੇਜ ਮਿਆਦ ਉਨ੍ਹਾਂ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਹਾਇਕ ਹੋਵੇਗੀ। ਇਸ ਤੋਂ ਇਲਾਵਾ, ਲਿਬਰਲ ਸਰਕਾਰ ਨੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਟੈਕਸ ਮੁਕਤ ਸੇਵਿੰਗਜ਼ ਅਕਾਊਂਟ ਪੇਸ਼ ਕੀਤਾ ਹੈ, ਜਿਸ ਨਾਲ ਹਜ਼ਾਰਾਂ ਨਵੇਂ ਖਰੀਦਦਾਰ ਡਾਊਨ ਪੇਮੈਂਟ ਲਈ ਬੱਚਤ ਕਰਨ ਲੱਗ ਪਏ ਹਨ।

ਫਿਲਹਾਲ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ ਕੁਝ ਕਮੀ ਕੀਤੀ ਹੈ, ਪਰ ਬਹੁਤ ਸਾਰੇ ਲੋਕਾਂ ਲਈ ਮੋਰਟਗੇਜ ਦੀਆਂ ਕਿਸ਼ਤਾਂ ਅਦਾ ਕਰਨੀ ਅਜੇ ਵੀ ਮੁਸ਼ਕਲ ਹੈ। ਨਵੀਂ ਯੋਜਨਾ ਸਿਰਫ ਨਵੇਂ ਘਰ ਖਰੀਦਦਾਰਾਂ ਲਈ ਹੈ ਅਤੇ ਜੋ ਲੋਕ ਪਹਿਲਾਂ ਹੀ ਉੱਚੀਆਂ ਕਿਸ਼ਤਾਂ ਭਰ ਰਹੇ ਹਨ, ਉਨ੍ਹਾਂ ਲਈ ਰਾਹਤ ਦੀ ਕੋਈ ਗੱਲ ਨਹੀਂ ਕੀਤੀ ਗਈ।

ਨਵਾਂ ਐਲਾਨ ਅਪ੍ਰੈਲ ਵਿੱਚ ਪੇਸ਼ ਬਜਟ ਦਾ ਹਿੱਸਾ ਹੈ, ਜਿਸ ਵਿੱਚ ਕੈਨੇਡੀਅਨ ਮੋਰਟਗੇਜ ਚਾਰਟਰ ਨੂੰ ਮਜ਼ਬੂਤ ਕਰਨ ਅਤੇ 40 ਲੱਖ ਨਵੇਂ ਮਕਾਨਾਂ ਦੀ ਉਸਾਰੀ ਖਰਚਾ ਘਟਾਉਣ ਦਾ ਟੀਚਾ ਰੱਖਿਆ ਗਿਆ ਹੈ।