GTA News Media

Top Info Bar
22.1°C Toronto Loading date...
Buy / Sell Canada Crime Punjab Toronto/GTA

ਕੈਨੇਡਾ ਦੇ ਕਿਚਨਰ ਵਿੱਚ ਮਕਾਨ ਕਿਰਾਏ ਦੇ ਨਾਂ ’ਤੇ ਵੱਡੀ ਠੱਗੀ, ਕਈ ਭਾਰਤੀਆਂ ਸਮੇਤ ਦਰਜਨਾਂ ਪੀੜਤ

ਕੈਨੇਡਾ ਦੇ ਕਿਚਨਰ ਵਿੱਚ ਮਕਾਨ ਕਿਰਾਏ ਦੇ ਨਾਂ ’ਤੇ ਵੱਡੀ ਠੱਗੀ, ਕਈ ਭਾਰਤੀਆਂ ਸਮੇਤ ਦਰਜਨਾਂ ਪੀੜਤ
Share this post via:

ਕੈਨੇਡਾ ਵਿੱਚ ਮਕਾਨ ਕਿਰਾਏ ਦੇ ਸਸਤੇ ਇਸ਼ਤਿਹਾਰਾਂ ਦਾ ਲਾਲਚ ਦੇ ਕੇ ਲੋਗਾਂ ਨੂੰ ਠੱਗਣ ਦੇ ਮਾਮਲੇ ਵੱਧ ਰਹੇ ਹਨ। ਹਾਲ ਹੀ ਵਿੱਚ ਇੱਕ ਨਵੇਂ ਕੇਸ ਵਿੱਚ ਕਈ ਭਾਰਤੀਆਂ ਸਮੇਤ ਕਲੋਨੀਆਂ ਦੇ ਲਗਭਗ 35 ਲੋਕਾਂ ਨਾਲ ਠੱਗੀ ਦਾ ਪਤਾ ਲੱਗਾ ਹੈ, ਜਿਸ ਵਿਚ 40 ਹਜ਼ਾਰ ਡਾਲਰ ਤੋਂ ਵੱਧ ਦੀ ਰਕਮ ਹੱਥੋਂ ਗਵਾਈ ਗਈ ਹੈ।
ਸੀ.ਬੀ.ਸੀ. ਦੀ ਰਿਪੋਰਟ ਦੇ ਅਨੁਸਾਰ, ਕਿਚਨਰ ਦੇ ਸੂਰਜ ਥੌਮਸ ਨੇ ਦੱਸਿਆ ਕਿ ਉਸ ਨੂੰ ਫੇਸਬੁਕ ਮਾਰਕਿਟਪਲੇਸ ‘ਤੇ ਇੱਕ ਇਸ਼ਤਿਹਾਰ ਦੇ ਰਾਹੀਂ ਵੱਡਾ ਆਰਥਿਕ ਨੁਕਸਾਨ ਹੋਇਆ। ਇਸ ਇਸ਼ਤਿਹਾਰ ਵਿੱਚ ਦੋ ਬੈਡਰੂਮ ਵਾਲੇ ਇਕ ਅਪਾਰਟਮੈਂਟ ਦਾ ਕਿਰਾਇਆ 1,900 ਡਾਲਰ ਪ੍ਰਤੀ ਮਹੀਨਾ ਦੱਸਿਆ ਗਿਆ ਸੀ।
ਸੂਰਜ ਥੌਮਸ ਨੇ ਇਸ ਇਸ਼ਤਿਹਾਰ ’ਤੇ ਦਿੱਤੇ ਨੰਬਰ ’ਤੇ ਸੰਪਰਕ ਕੀਤਾ, ਅਤੇ ਉਸ ਨੂੰ ਅੱਗੇ ਇੱਕ ਹੋਰ ਨੰਬਰ ਦਿੱਤਾ ਗਿਆ, ਜੋ ਸੰਭਾਵਿਤ ਮਕਾਨ ਮਾਲਕ ਦਾ ਸੀ। ਉਸ ਨੇ ਆਖਿਆ ਕਿ ਇਸ ਅਪਾਰਟਮੈਂਟ ਵਿਚ ਰਿਹਾ ਕਿਰਾਏਦਾਰ ਨੋਵਾ ਸਕੋਸ਼ੀਆ ਵਿਚ ਨੌਕਰੀ ਲੈਣ ਜਾ ਰਿਹਾ ਸੀ। ਸਾਰੇ ਹਾਲਾਤ ਸਹੀ ਦਿਸਣ ਕਰਕੇ ਸੂਰਜ ਥੌਮਸ ਨੇ ਅਪਾਰਟਮੈਂਟ ਕਿਰਾਏ ’ਤੇ ਲੈਣ ਦਾ ਫੈਸਲਾ ਕਰ ਲਿਆ।

ਮਾਲਕ ਨੇ ਉਸ ਤੋਂ ਪਹਿਚਾਣ ਕਾਗਜ਼ਾਤ ਅਤੇ ਕਰੈਡਿਟ ਰਿਪੋਰਟ ਮੰਗੀ, ਨਾਲ ਹੀ ਪਹਿਲੇ ਅਤੇ ਆਖਰੀ ਮਹੀਨੇ ਦੇ ਕਿਰਾਏ ਵਜੋਂ 4,100 ਡਾਲਰ ਮੰਗੇ, ਜੋ ਸੂਰਜ ਥੌਮਸ ਨੇ ਤੁਰੰਤ ਟ੍ਰਾਂਸਫਰ ਕਰ ਦਿੱਤੇ। ਇਸ ਦੇ ਬਾਅਦ ਜਦੋਂ ਥੌਮਸ ਅਗਲੀ ਸਵੇਰ ਚਾਬੀਆਂ ਲੈਣ ਪਹੁੰਚਿਆ, ਤਾਂ ਨਾ ਮਕਾਨ ਮਾਲਕ ਮੌਜੂਦ ਸੀ, ਨਾ ਹੀ ਕਿਰਾਏਦਾਰ। ਇਮਾਰਤ ਦੇ ਪ੍ਰਬੰਧਕ ਨੇ ਉਸ ਨੂੰ ਦੱਸਿਆ ਕਿ ਉਸ ਨਾਲ ਠੱਗੀ ਹੋਈ ਹੈ, ਕਿਉਂਕਿ ਪਹਿਲਾਂ ਵੀ ਕਈ ਲੋਕਾਂ ਨਾਲ ਇਸ ਤਰ੍ਹਾਂ ਦੀ ਘਟਨਾ ਹੋ ਚੁਕੀ ਹੈ।
ਇਮਾਰਤ ਦੀ ਮਾਲਕ ਗਰੀਨ ਵਿਨ ਕਾਰਪੋਰੇਸ਼ਨ ਨੇ ਵੀ ਇਸ ਠੱਗੀ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹਨਾਂ ਦੇ ਅਪਾਰਟਮੈਂਟ ਸਿਰਫ ਦਫ਼ਤਰ ਰਾਹੀਂ ਹੀ ਕਿਰਾਏ ’ਤੇ ਦਿੱਤੇ ਜਾਂਦੇ ਹਨ, ਨਾ ਕਿ ਕਿਸੇ ਨਿੱਜੀ ਮਾਲਕ ਰਾਹੀਂ।

ਇਹ ਠੱਗੀ ਸਿਰਫ ਕਿਚਨਰ ਤੱਕ ਹੀ ਸੀਮਿਤ ਨਹੀਂ ਹੈ। ਕੈਨੇਡਾ ਦੇ ਹੋਰ ਸ਼ਹਿਰਾਂ ਵਿੱਚ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਕੁਝ ਦਿਨ ਪਹਿਲਾਂ, ਲੰਡਨ ਵਿੱਚ ਇੱਕ ਔਰਤ ਨੂੰ ਹਜ਼ਾਰਾਂ ਡਾਲਰਾਂ ਦੀ ਠੱਗੀ ਦਾ ਸਾਹਮਣਾ ਕਰਨਾ ਪਿਆ, ਜਦਕਿ ਓਕਵਿਲ ਵਿੱਚ ਇੱਕ ਜੋੜੇ ਨੂੰ 4,500 ਡਾਲਰ ਗੁਆਉਣੇ ਪਏ। ਫਰੈਡਰਿਕਟਨ, ਨਿਊ ਬ੍ਰੰਜ਼ਵਿਕ ਵਿੱਚ ਵੀ ਅਜਿਹਾ ਹੀ ਇੱਕ ਕੇਸ ਸਾਹਮਣੇ ਆਇਆ, ਜਿੱਥੇ ਇਕ ਵਿਅਕਤੀ ਨੂੰ ਨਾ ਮੌਜੂਦ ਅਪਾਰਟਮੈਂਟ ਦੇ ਨਾਂ ’ਤੇ 1,700 ਡਾਲਰ ਦੀ ਠੱਗੀ ਵੱਜ ਗਈ।
ਵਾਟਰਲੂ ਰੀਜਨਲ ਪੁਲਿਸ ਦੀ ਫਰੌਡ ਯੂਨਿਟ ਦੇ ਅਧਿਕਾਰੀ ਜੇਸਨ ਵੈਨ ਕੈਲਜ਼ਬੀਕ ਨੇ ਕਿਹਾ ਕਿ ਕਿਚਨਰ ਵਾਲੇ ਘਟਨਾ ਵਿੱਚ ਘੱਟੋ ਘੱਟ 35 ਲੋਕਾਂ ਨੂੰ ਠੱਗਿਆ ਗਿਆ ਹੈ, ਪਰ ਹੁਣ ਤੱਕ ਕਿਸੇ ਵਿਰੁੱਧ ਕੋਈ ਦੋਸ਼ ਨਹੀਂ ਲੱਗਿਆ।
ਕੈਨੇਡਾ ਭਰ ਵਿੱਚ ਇਹ ਘਟਨਾਵਾਂ ਵਧ ਰਹੀਆਂ ਹਨ, ਜਿਸ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।