GTA News Media

Top Info Bar
22.1°C Toronto Loading date...
Punjab

ਕੈਪਟਨ ਦੀ ਦੋਸਤ ਆਰੂਸਾ ਆਲਮ ਦੇ ISI ਨਾਲ ਕੁਨੈਕਸ਼ਨ ਦੀ ਹੋਵੇਗੀ ਜਾਚ :ਸੁਖਜਿੰਦਰ ਰੰਧਾਵਾ

ਕੈਪਟਨ ਦੀ ਦੋਸਤ ਆਰੂਸਾ ਆਲਮ ਦੇ ISI ਨਾਲ ਕੁਨੈਕਸ਼ਨ ਦੀ ਹੋਵੇਗੀ ਜਾਚ :ਸੁਖਜਿੰਦਰ ਰੰਧਾਵਾ
Share this post via:

ਜਲੰਧਰ: ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਆਰੂਸਾ ਆਲਮ ਤੇ ਵੱਡੇ ਇਲਜਾਮ ਲਗਾਉਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਆਰੂਸਾ ਆਲਮ ਦੇ ਆਈ. ਐੱਸ. ਆਈ. ਨਾਲ ਕੁਨੈਕਸ਼ਨ ਹੋ ਸਕਦੇ ਹਨ, ਜਿਸ ਦੀ ਜਾਂਚ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਆਰੂਸਾ ਆਲਮ ਦੇ ਆਈ. ਐੱਸ. ਆਈ. ਕੁਨੈਕਸ਼ਨ ਦੀ ਜਾਂਚ ਡੀ. ਜੀ. ਪੀ. ਕਰਨਗੇ।

ਉਹਨਾ ਨੇ ਕਿਹਾ ਕਿ ਪਹਿਲਾਂ ਸਾਢੇ ਚਾਰ ਸਾਲਾਂ ਤੋ ਪੰਜਾਬ ਨੂੰ ਕੋਈ ਖ਼ਤਰਾ ਨਹੀਂ ਸੀ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦੇਣ ਦੇ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਆਈ.ਐੱਸ.ਆਈ. ਤੋਂ ਪੰਜਾਬ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਫਿਕਰ ਕਰਨ ਦੀ ਲੋੜ ਹੈ ਹੁਣ ਪੰਜਾਬ ਸਰਕਾਰ ਡੂੰਘਾਈ ਨਾਲ ਜਾਚ ਕਰੇਗੀ ਕਿ ਆਰੂਸਾ ਆਲਮ ਦੇ ਆਈ. ਐੱਸ. ਆਈ. ਨਾਲ ਤਾਰ ਜੁੜੇ ਹੋਏ ਹਨ ਜਾਂ ਨਹੀਂ।