GTA News Media

Top Info Bar
22.1°C Toronto Loading date...
Entertainment Punjab

ਕੰਗਨਾ ਰਣੌਤ ਫਿਰ ਅਜਿਹੀ ਹਰਕਤ ਕਰਕੇ ਹੋ ਰਹੀ ਹੈ ਟ੍ਰੋਲ

ਕੰਗਨਾ ਰਣੌਤ ਫਿਰ ਅਜਿਹੀ ਹਰਕਤ ਕਰਕੇ ਹੋ ਰਹੀ ਹੈ ਟ੍ਰੋਲ
Share this post via:

ਬਾਲੀਵੁੱਡ ਐਕਟ੍ਰੈੱਸ ਕੰਗਨਾ ਰਣੌਤ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਕਦੇ ਆਪਣੇ ਬੇਬਾਕ ਬਿਆਨਾ ਦੇ ਕਾਰਨ ਜਾਂ ਕਦੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਕਾਰਨ ਵਿਵਾਦਾਂ ਵਿੱਚ ਰਹਿੰਦੀ ਹੈ।ਹੁਣ ਕੰਗਨਾ ਦਾ ਇੱਕ ਹੋਰ ਵੀਡੀਓ ਫਿਰ ਚਰਚਾਵਾਂ ਵਿੱਚ ਹੈ।

ਇੰਸਟਾਗ੍ਰਾਮ ਤੇ ਸਾਹਮਣੇ ਆਈ ਇੱਕ ਵੀਡੀਓ ‘ਚ ਕੰਗਨਾ ਸ਼ਰਾਰਤੀ ਅੰਦਾਜ਼ ਵਿੱਚ ਪੇਸਟਰੀ ਖਾਦੀ ਨਜ਼ਰ ਆ ਰਹੀ ਹੈ ਭਾਵੇਕਿ ਕੰਗਨਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਯੁਜ਼ਰਸ ਨੂੰ ਪਸੰਦ ਨਹੀਂ ਆਇਆ ਹੈ ਅਤੇ ਜਿਸ ਦੇ ਕਾਰਨ ਲੋਕ ਉਹਨਾਂ ਨੂੰ ਖੂਬ ਟ੍ਰੋਲ ਕਰ ਰਹੇ ਹਨ। ਇਸ ਵੀਡੀਓ ਵਿੱਚ ਕੰਗਨਾ ਕਿਸੇ ਹੋਟਲ ‘ਚ ਦਿਖਾਈ ਦੇ ਰਹੀ ਹੈ ਜਿੱਥੇ ਉਹ ਪੱਤਰਕਾਰਾਂ ਨੂੰ ਪੋਜ਼ ਦੇ ਰਹੀ ਹੈ ਤੇ ਜਿਸ ਦੌਰਾਨ ਵੇਟਰ ਨੇ ਇੱਕ ਟ੍ਰੇਅ ਫੜੀ ਹੋਈ ਹੈ ਜਿਸ ਵਿੱਚ ਪੇਸਟਰੀਜ਼ ਰੱਖੀਆਂ ਹੋਈਆਂ ਹਨ ਤੇ ਕੰਗਨਾ ਰਣੌਤ ਇੱਕ ਟੁਕੜਾ ਚੁੱਕਦੀ ਹੈ ਤੇ ਆਪਣੇ ਬਿਲਕੁਲ ਮੂੰਹ ਦੇ ਕੋਲ ਲੈ ਜਾਂਦੀ ਹੈ ਤੇ ਫੋਟੋ ਕਲਿੱਕ ਕਰਵਾਉਣ ਤੋ ਬਾਅਦ ਪੇਸਟਰੀ ਫਿਰ ਉਸੇ ਟ੍ਰੇਅ ਵਿੱਚ ਰੱਖ ਦਿੰਦੀ ਹੈ।

ਵੱਧ ਰਿਹੇ ਕੋਰੋਨਾ ਮਾਮਲਿਆਂ ਵਿਚਕਾਰ ਕੰਗਨਾ ਦੀ ਅਜਿਹੀ ਹਰਕਤ ਨੂੰ ਦੇਖ ਕੇ ਫੈਨਜ਼ ਗੁੱਸੇ ਵਿੱਚ ਹਨ। ਇੱਕ ਯੁਜ਼ਰ ਨੇ ਿਿਲਖਆ ਹੈ ਕਿ ‘ਪਲੀਜ਼ ਉਸ ਨੂੰ ਵਾਪਸ ਟ੍ਰੇਅ ਵਿੱਚ ਕਿਸੇ ਹੋਰ ਦੇ ਖਾਣ ਲਈ ਨਾ ਰੱਖੋ’। ਇੱਕ ਹੋਰ ਯੂਜ਼ਰ ਨੇ ਿਿਲਖਆ ਹੈ ਕਿ ‘ ਪੇਸਟਰੀ ਨੂੰ ਛੂਹ ਲਿਆ ਤੇ ਉਸ ਤੇ ਆਪਣਾ ਸਾਹ ਛੱਡ ਦਿੱਤਾ ਤੇ ਹੁਣ ਕੋਈ ਹੋਰ ਇਸ ਨੂੰ ਖਾਵੇਗਾ’।ਇੱਕ ਹੋਰ ਯੂਜ਼ਰ ਨੇ ਲਿਿਖਆ ਹੈ ਕਿ ‘ਇਹ ਕੋਰੋਨਾ ਦੇ ਜੰਤੂ ਵਾਲਾ ਕੇਕ, ਇਹਨਾਂ ਦੇ ਛੱਡਣ ਤੋਂ ਬਾਅਦ ਕਿਸਨੇ ਇਹ ਖਾਧਾ ਉਹ ਵੀ ਦਿਖਾ ਦਿੰਦੇ’।

ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋਰ ਰਿਹਾ ਹੈ ਪਰ ਕੰਗਨਾ ਨੂੰ ਟ੍ਰੋਲੰਿਗ ਨਾਲ ਫਰਕ ਨਹੀਂ ਪੈਂਦਾ ਉਹ ਆਪਣੀ ਜ਼ਿੰਦਗੀ ਵਿੱਚ ਮਸਤ ਰਹਿੰਦੀ ਹੈ ਤੇ ਆਪਣੇ ਕੰਮ ਤੇ ਫੋਕਸ ਕਰਦੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਹੁਣ ‘ਧਾਕੜ’ ਫਿਲਮ ਨੂੰ ਲੈ ਕੇ ਚਰਚਾ ਵਿੱਚ ਹੈ।