Toronto
1…ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਸੂਬੇ ਅੰਦਰ 311 ਹੈਲਪਲਾਈਨ ਸੇਵਾ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ। ਜਿਸ ਨਾਲ ਸੂਬੇ ਅੰਦਰ ਡਿਜੀਟਲ ਸੇਵਾਵਾਂ ਦਾ ਵਿਸਤਾਰ ਹੋਵੇਗਾ ਅਤੇ ਇਸ ਨੰਬਰ ਤੇ ਹੋਰ ਗੈਰ-ਐਮਰਜੈਂਸੀ ਮਿਉਂਸਪਲ ਸੇਵਾਵਾਂ ਸੰਬੰਧੀ ਬੇਨਤੀਆਂ ‘ਤੇ ਅੱਪਡੇਟ ਪ੍ਰਦਾਨ ਕੀਤੀ ਜਾਵੇਗੀ, ਨਾਲ ਹੀ ਓਹਨਾਂ ਦਸਿਆ ਕਿ ਹੁਣ ਸਾਰੀਆਂ 600 ਮਿਊਂਸਪਲ ਸੇਵਾਵਾਂ ਆਨਲਾਈਨ ਉਪਲਬਧ ਹਨ।
Glasgow,Scotland
2… ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ, ਲਿਟਨ, ਦੀਆਂ ਯਾਦਾਂ ਨੂੰ ਚਿਤਾਰਦਿਆਂ ਕਲਾਈਮੇਟ ਚੇਂਜ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।ਇਸ ਦੇ ਨਾਲ ਹੀ ਉਨ੍ਹਾਂ ਰਸਮੀ ਤੌਰ ਉੱਤੇ ਕੈਨੇਡਾ ਦੇ ਤੇਲ ਤੇ ਗੈਸ ਸੈਕਟਰ ਵੱਲੋਂ ਕੀਤੇ ਜਾਂਦੇ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਉੱਤੇ ਰੋਕ ਲਾਉਣ ਦੀ ਰਸਮੀ ਤੌਰ ਉੱਤੇ ਵਚਨਬੱਧਤਾ ਵੀ ਪ੍ਰਗਟਾਈ।
Alberta
3… ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ 16 ਨਵੇਂ ਪ੍ਰੋਜੈਕਟਾਂ ਲਈ 176 ਮਿਲੀਅਨ ਡਾਲਰ ਦੀ ਘੋਸ਼ਣਾ ਕੀਤੀ ਜਿਸਦਾ ਉਦੇਸ਼ ਨਿਕਾਸ ਨੂੰ ਘਟਾਉਣਾ ਅਤੇ ਸੂਬੇ ਦੀ ਆਰਥਿਕਤਾ ਵਿੱਚ ਵਿਿਭੰਨਤਾ ਲਿਆਉਣਾ ਹੈ।ਓਹਨਾਂ ਦਸਿਆ ਕਿ ਸੂਬਾਈ ਸਰਕਾਰ ਟੈਕਨਾਲੋਜੀ ਇਨੋਵੇਸ਼ਨ ਐਂਡ ਐਮੀਸ਼ਨ ਰਿਡਕਸ਼ਨ ਸਿਸਟਮ ਰਾਹੀਂ 126 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ, ਜਦਕਿ 50 ਮਿਲੀਅਨ ਡਾਲਰ ਫੈਡਰਲ ਫੰਡਿੰਗ ਰਾਹੀਂ ਆਵੇਗਾ।
Glasgow,Scotland
4… ਸੰਯੁਕਤ ਰਾਸ਼ਟਰ ਦੀ ਜਲਵਾਯੂ ਪਰਿਵਰਤਨ ਕਾਨਫਰੰਸ, ਸੀਓਪੀ 26 ,ਵਿੱਚ ਹਿੱਸਾ ਲੈਣ ਪਹੁੰਚੇ ਕੈਨੇਡਾ ਦੇ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਦੇ ਮੰਤਰੀ ਸਟੀਵਨ ਗਿਲਬੌਲਟ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਓਹਨਾਂ ਕਿਹਾ ਕਿ ਕੈਨੇਡਾ ਸਰਕਾਰ ਜਲਵਾਯੂ ਪਰਿਵਰਤਨ ਦੇ ਮੁੱਦੇ ਤੇ ਪੂਰੀ ਤਰਾਂ ਗੰਭੀਰ ਹੈ ਤੇ ਇਸ ਮੁਦੇ ਦੇ ਹੱਲ ਵਾਸਤੇ ਪੂਰਨ ਸਹਿਯੋਗ ਦੇ ਰਹੀ ਹੈ।
Newfoundland and Labrador
5…ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਸਿਹਤ ਮੰਤਰੀ, ਨੇ ਇੱਕ ਸਾਈਬਰ ਅਟੈਕ ਬਾਰੇ ਅਪਡੇਟ ਪ੍ਰਦਾਨ ਕੀਤੀ। ਜਿਸ ਨੇ ਸੂਬੇ ਭਰ ਵਿੱਚ ਸਿਹਤ-ਸੰਭਾਲ ਦੀਆਂ ਸੇਵਾਵਾਂ ਵਿੱਚ ਵਿਘਨ ਪਾਇਆ ਅਤੇ ਹਜ਼ਾਰਾਂ ਪ੍ਰਕਿਿਰਆਵਾਂ ਅਤੇ ਨਿਯੁਕਤੀਆਂ ਨੂੰ ਰੱਦ ਕਰ ਦਿਤਾ ।ਇਸ ਸਾਈਬਰ ਹਮਲੇ ਦਾ ਸਭ ਤੋਂ ਪਹਿਲਾਂ 30 ਅਕਤੂਬਰ ਨੂੰ ਪਤਾ ਲੱਗਾ ਸੀ। ਓਹਨਾਂ ਦਸਿਆ ਕਿ ਸੂਬੇ ਦਾ ਪੂਰਬੀ ਹਿਸਾ ਇਸ ਸਾਈਬਰ ਅਟੈਕ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।
New Brunswick
6… ਨਿਊ ਬਰੰਜ਼ਵਿਕ ਦੇ ਸਿੱਖਿਆ ਮੰਤਰੀ ਨੇ ,ਇਕ ਪ੍ਰੈਸ ਕਾਨਫਰੰਸ ਕੀਤੀ।ਇਸ ਦੌਰਾਨ ਓਹਨਾਂ ਨੇ ਸੂਬੇ ਵਿੱਚ ਜਨਤਕ ਖੇਤਰ ਦੇ ਕਰਮਚਾਰੀਆਂ ਦੁਆਰਾ ਕੀਤੀ ਹੜਤਾਲ ਦੇ ਪ੍ਰਭਾਵਾਂ ਬਾਰੇ ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਓਹਨਾਂ ਨੇ ਯੂਨੀਅਨ ਲੀਡਰਸ਼ਿਪ ਨੂੰ “ਠੋਸ ਵਚਨਬੱਧਤਾਵਾਂ” ਨਾਲ ਓਨ੍ਹਾਂ ਤੱਕ ਪਹੁੰਚਣ ਦੀ ਅਪੀਲ ਕੀਤੀ ਜਿਸ ਨਾਲ ਘੱਟੋ ਘੱਟ ਕੁਝ ਸਕੂਲਾਂ ਨੂੰ ਸੁਰੱਖਿਅਤ ਰੂਪ ਨਾਲ ਦੁਬਾਰਾ ਖੋਲ੍ਹਣਾ ਸੰਭਵ ਹੋ ਸਕੇ।
BC
7…, ਬ੍ਰਿਿਟਸ਼ ਕੋਲੰਬੀਆ ਦੀ ਚੀਫ ਮੈਡੀਕਲ ਅਧਿਕਾਰੀ, ਡਾ. ਬੋਨੀ ਹੈਨਰੀ ਅਤੇ ਬੀ.ਸੀ. ਦੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਸੂਬੇ ਵਿੱਚ ਕੋਵਿਡ-19 ਸਥਿਤੀ ਬਾਰੇ ਇੱਕ ਅੱਪਡੇਟ ਪ੍ਰਦਾਨ ਕੀਤੀ। ਉਹਨਾਂ ਘੋਸ਼ਣਾ ਕੀਤੀ ਕਿ ਸੂਬੇ ਵਿੱਚ ਕੋਈ ਵੀ ਜਨਤਕ ਸੇਵਾ ਕਰਮਚਾਰੀ ਜਿਸ ਨੇ 22 ਨਵੰਬਰ ਤੱਕ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਖੁਰਾਕ ਵੀ ਨਹੀਂ ਲਈ ਹੈ, ਉਸ ਨੂੰ ਤਿੰਨ ਮਹੀਨਿਆਂ ਲਈ ਬਿਨਾਂ ਤਨਖਾਹ ਦੀ ਛੁੱਟੀ ‘ਤੇ ਰੱਖਿਆ ਜਾਵੇਗਾ।
Ontario
8… ਹਿੰਦੂ ਫੋਰਮ ਕੈਨੇਡਾ ਨੇ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਂਟਾਰੀਓ ਵਿੱਚ ਹਿੰਦੂ ਵਿਰਾਸਤੀ ਮਹੀਨਾ ਮਨਾਉਣ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਲਗਭਗ 10 ਲੱਖ ਹਿੰਦੂ ਰਹਿੰਦੇ ਹਨ। ਦੇਵੀ ਮੰਦਰ ਪਿਕਰਿੰਗ ਦੇ ਸਹਿਯੋਗ ਨਾਲ ਕੈਨੇਡੀਅਨ ਹਿੰਦੂਆਂ ਦੇ ਕੁੱਲ ਰੂਟ ਸੰਗਠਨ ਨੇ ਹਿੰਦੂ ਵਿਰਾਸਤੀ ਮਹੀਨਾ ਮਨਾਉਣ ਲਈ ਗ੍ਰੇਟਰ ਟੋਰਾਂਟੋ ਖੇਤਰਾਂ ਵਿੱਚ ਵਿਸ਼ਾਲ ਬਿਲਬੋਰਡ ਪ੍ਰਦਰਸ਼ਿਤ ਕੀਤੇ ਹਨ। ਇਸ ਪ੍ਰੋਗਰਾਮ ਦੇ ਇਕ ਮੈਂਬਰ ਨੇ ਕਿਹਾ,”ਅੱਜ ਦਾ ਦਿਨ ਬਹੁਤ ਖੁਸ਼ੀ ਭਰਪੂਰ ਅਤੇ ਸ਼ੁਭ ਹੈ ਕਿਉਂਕਿ ਦੇਵੀ ਮੰਦਿਰ ਅਤੇ ਹਿੰਦੂ ਫੋਰਮ ਕੈਨੇਡਾ ਨੇ ਮਿਲ ਕੇ ਹਿੰਦੂ ਵਿਰਾਸਤੀ ਮਹੀਨਾ ਮਨਾਇਆ ਹੈ। ਦਸੰਬਰ 2016 ਵਿੱਚ ਇਸ ਮਹੀਨੇ ਨੂੰ ਹਿੰਦੂ ਵਿਰਾਸਤੀ ਮਹੀਨਾ ਵਜੋਂ ਘੋਸ਼ਿਤ ਕੀਤਾ ਗਿਆ ਸੀ। ਇਸ ਸਮਾਗਮ ਦਾ ਉਦਘਾਟਨ ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਅਪੂਰਵਾ ਸ਼੍ਰੀਵਾਸਤਵ ਨੇ ਕੀਤਾ। ਉਹਨਾਂ ਨੇ ਸਾਰੇ ਭਾਈਚਾਰੇ ਦੇ ਮੈਂਬਰਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਮਾਰੋਹ ਵਿੱਚ 200 ਤੋਂ ਵੱਧ ਕਮਿਊਨਿਟੀ ਮੈਂਬਰਾਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਕੋਰੋਨ ਵਾਇਰਸ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਦੋ ਘੰਟੇ ਤੋਂ ਵੱਧ ਸਮੇਂ ਤੱਕ “ਭਜਨ” ਅਤੇ ਸੱਭਿਆਚਾਰਕ ਨਾਚਾਂ ਦਾ ਪ੍ਰਦਰਸ਼ਨ ਕੀਤਾ ਗਿਆ।ਸਥਾਨਕ ਗੁਰਦੁਆਰਾ ਸਾਹਿਬ ਦੇ ਸਿੱਖ ਆਗੂਆਂ ਦੇ ਨਾਲ ਸਥਾਨਕ ਪੁਲਸ ਅਧਿਕਾਰੀ, ਸੂਬਾਈ ਪਾਰਲੀਮੈਂਟ ਦੇ ਮੈਂਬਰ, ਡਿਪਟੀ ਮੇਅਰ ਅਤੇ ਹੋਰ ਪਤਵੰਤੇ ਵੀ ਇਸ ਮੌਕੇ ਹਾਜ਼ਰ ਸਨ।ਗੁਰਦੁਆਰਿਆਂ ਵੱਲੋਂ ਹਿੰਦੂ ਵਿਰਾਸਤੀ ਮਹੀਨੇ ਦੇ ਸਮਾਗਮ ਦੌਰਾਨ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਕੀਤਾ ਗਿਆ।