GTA News Media

Top Info Bar
22.1°C Toronto Loading date...
Punjab

ਖਾਲਸਾ ਸਾਜਣਾ ਦਿਵਸ ‘ਤੇ ਜਥੇਦਾਰ ਸਾਹਿਬ ਨੇ ਦੁਨੀਆਂ ‘ਚ ਵਸਦੇ ਸਿੱਖਾਂ ਨੂੰ ਦਿੱਤੀ ਵਧਾਈ

ਖਾਲਸਾ ਸਾਜਣਾ ਦਿਵਸ ‘ਤੇ ਜਥੇਦਾਰ ਸਾਹਿਬ ਨੇ ਦੁਨੀਆਂ ‘ਚ ਵਸਦੇ ਸਿੱਖਾਂ ਨੂੰ ਦਿੱਤੀ ਵਧਾਈ
Share this post via:

ਅੱਜ ਪੰਜਾਬ ਵਿੱਚ ਖਾਲਸਾ ਸਾਜਣਾ ਦਿਵਸ ਤੇ ਵਿਸਾਖੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਖਾਲਸਾ ਸਾਜਣਾ ਦਿਵਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਸਿੰਘਾਂ ਵਰਗੀ ਸਮਰਪਿਤ ਭਾਵਨਾ ਕਿਸੇ ਵਿੱਚ ਵੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਖਾਲਸਾ ਸਾਜਣਾ ਦਿਵਸ ਸਿੱਖ ਧਰਮ ਦਾ ਪਾਵਨ ਦਿਵਸ ਹੈ। ਮੈਂ ਸਾਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਨੂੰ ਇਸ ਦਿਹਾੜੇ ਦੀ ਵਧਾਈ ਦਿੰਦਾ ਹਾਂ। ਜਥੇਦਾਰ ਸਾਹਿਬ ਨੇ ਕਿਹਾ ਕਿ ਪੰਜਾਬ ‘ਚ ਅਮਨ ਸ਼ਾਂਤੀ ਬਰਕਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕੁਝ ਨਹੀਂ ਹੋਇਆ। ਸਰਕਾਰ ਨਾਲ ਕੋਈ ਫ਼ਸਾਦ ਨਹੀਂ ਹੋਇਆ ਪਰ ਫਿਰ ਵੀ ਪੰਜਾਬ ਨੂੰ ਗੜਬੜੀ ਵਾਲਾ ਸੂਬਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਸੂਬੇ ਦੇ ਹਾਲਾਤ ਖਰਾਬ ਹੋ ਜਾਂਦੇ ਹਨ ਜਿੱਥੇ ਦੰਗੇ ਹੋਣ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਬਹੁਤ ਸਾਰੀਆਂ ਸਰਕਾਰੀ ਰੋਕਾਂ ਦੇ ਬਾਵਜੂਦ ਸੰਗਤ ਪਹੁੰਚੀ ਹੈ। ਉਨ੍ਹਾਂ ਨੇ ਕਿਹਾ ਕਿ ਤਲਵੰਡੀ ਸਾਬੋ ਦੀ ਧਰਤੀ ‘ਤੇ ਪਹੁੰਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾ ਦਾ ਧੰਨਵਾਦ।

ਦੱਸ ਦਈਏ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 12 ਅਪਰੈਲ ਤੋਂ ਵਿਸਾਖੀ ਤੇ ਖਾਲਸਾ ਸਾਜਣਾ ਦਿਵਸ ਦੇ ਸਮਾਗਮ ਸ਼ੁਰੂ ਹੋਏ ਹਨ। ਇਹ ਪ੍ਰੋਗਰਾਮ 15 ਅਪਰੈਲ ਤੱਕ ਚੱਲ਼ਣਗੇ। ਮੇਲੇ ਵਿੱਚ ਐਂਤਕੀ ਪਹਿਲਾਂ ਨਾਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਭਾਰੀ ਪੁਲਿਸ ਫੋਰਸ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ। ਮੇਲੇ ਵਿੱਚ ਸਮਾਜ ਵਿਰੋਧੀ ਅਨਸਰਾਂ ਉਪਰ ਅੱਖ ਰੱਖਣ ਲਈ ਖੁਫ਼ੀਆ ਤੰਤਰ ਤੇ ਚਿੱਟ ਕੱਪੜੀ ਪੁਲਿਸ ਸਰਗਰਮ ਹਨ।