GTA News Media

Top Info Bar
22.1°C Toronto Loading date...
Canada Punjab

ਖਾਸ ਖਬਰਾਂ

ਖਾਸ ਖਬਰਾਂ
Share this post via:

1.Winnipeg

ਅੱਜ ਕੱਲ ਕੈਨੇਡਾ ਵਿਚ ਥੈਂਕਸ ਗੀਵਿੰਗ ਡੇਅ ਮਨਾਇਆ ਜਾ ਰਿਹਾ ਹੈ ਤੇ ਅਜਿਹੇ ਵਿਚ ਜੇਕਰ ਮੂਲਨਿਵਾਸੀ ਭਾਈਚਾਰੇ ਦੀ ਗੱਲ ਕਰੀਏ ਤਾਂ ਇਸ ਦਿਨ ਸਬੰਧੀ ਉਨ੍ਹਾਂ ਦੀ ਵੱਖਰੀ ਹੀ ਰਾਏ ਹੈ। ਯੂਨੀਵਰਸਟੀ ਆਫ ਵਿਨੀਪੈਗ ਵਿਚ ਬਤੌਰ ਐਸੋਸੀਏਟ ਪ੍ਰੋਫੈਸਰ ਤਜ਼ਰਬਾ ਲੈ ਰਹੀ ਜੈਕਲੀਨ ਰੋਮਾਨੋ ਨੇ ਥੈਂਕਸ ਗੀਵਿੰਗ ਡੇਅ ਦੇ ਪਿਛੋਕੜ ਤੇ ਇਸ ਦਿਨ ਦੇ ਮੌਜੂਦਾ ਸਮੇਂ ਵਿਚ ਕੀ ਮਾਇਨੇ ਹਨ।ਇਸ ਸਬੰਧੀ ਵਿਚਾਰ ਚਰਚਾ ਕੀਤੀ।

2. Mississauga

ਮਿਸੀਸਾਗਾ ਤੋਂ ਮੇਅਰ ਬ੍ਰਾਊਨੀ ਕ੍ਰੌਂਬੀ ਵੱਲੋਂ ਥੈਕਸ ਗੀਵਿੰਗ ਡੇਅ ਨੂੰ ਸਫਲਤਾਪੂਰਕ ਮਨਾਉਣ ਲਈ ਮਿਸੀਸਾਗਾ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਸਾਡੇ ਲੋਕਾਂ ਨੇ ਭਾਈਚਾਰਕ ਸਾਂਝ ਦਾ ਪ੍ਰਤੀਕ ਦਿੰਦਿਆ ਇਕ ਦੂਜੇ ਦੀ ਵੱਧ ਚੜ੍ਹ ਕੇ ਮਦਦ ਕੀਤੀ ਹੈ ਤੇ ਪਿਛਲੇ ਸਾਲ ਨਾਲੋਂ ਫੂਡ ਬੈਂਕ ਵਿਚ ਵੀ 167 ਫੀਸਦ ਵਾਧਾ ਦਰਜ ਕੀਤਾ ਗਿਆ ਹੈ।

3. Toronto

ਬੇਸ਼ਕ ਸਰਕਾਰ ਵੱਲੋਂ ਇਸ ਗੱਲ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਹਰ ਕੋਈ ਵੈਕਸੀਨ ਪਾਸਪੋਰਟ ਦੀ ਵਰਤੋ ਕਰੇ ਪਰ ਇਸ ਸਬੰਧੀ ਲੋਕਾਂ ਵਿਚ ਕਾਫੀ ਭੰਬਲਭੂਸਾ ਜਾਪਦਾ ਹੈ ਤੇ ਹੁਣ ਜਦੋ ਅਮਰੀਕਾ ਪੂਰੀ ਤਰ੍ਹਾਂ ਵੈਕਸੀਨੇਟ ਲੋਕਾਂ ਲਈ ਆਪਣੀ ਸਰਹੱਦ ਖੋਲਣ ਜਾ ਰਿਹਾ ਹੈ ਤਾਂ ਅਜਿਹੇ ਵਿਚ ਲੋਕਾਂ ਅੰਦਰ ਟੀਕਾਰਣ ਬਾਰੇ ਜਾਣਕਾਰੀ ਸਪੱਸ਼ਟ ਹੋਣੀ ਚਾਹੀਦੀ ਹੈ। ਇਸ ਬਾਰੇ ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਤੋਂ ਬੈਥ ਪੋਟਰ ਨੇ ਜਾਣਕਾਰੀ ਸਾਂਝੀ ਕੀਤੀ।

4. Geneva

ਮਲੇਰੀਆ ਵੀ ਇਕ ਬਹੁਤ ਹੀ ਖਤਰਨਾਕ ਬਿਮਾਰੀ ਹੈ ਤੇ ਹਰ ਸਾਲ ਅਣਗਿਣਤ ਲੋਕ ਇਸ ਬਿਮਾਰੀ ਕਾਰਨ ਆਪਣੀ ਜਾਨ ਗੁਆ ਲੈਂਦੇ ਹਨ। ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਡਾਕਟਰ ਮੈਰੀ ਹੈਮਲ ਨੇ ਦੱਸਿਆ ਹੈ ਕਿ ਇਸ ਲਈ ਵੈਕਸੀਨ ਨੂੰ ਪ੍ਰਵਾਨਗੀ ਬਾਰੇ ਪ੍ਰਕਿਿਰਆ ਜਲਦੀ ਮੁਕੰਮਲ ਹੋ ਜਾਵੇਗੀ ਪਰ ਇਸ ਲਈ ਜ਼ਰੂਰੀ ਉਪਕਰਨ ਖਰੀਦਣੇ ਵੀ ਇਕ ਚਣੌਤੀ ਸਿੱਧ ਹੋ ਸਕਦੀ ਹੈ।

5. Ottawa

ਕੈਨੇਡਾ ਵਿਚ ਹੁਣ ਸਰਕਾਰ ਨੇ ਸਖਤੀ ਕਰਦਿਆਂ ਹੈਲਥ ਕੇਅਰ ਵਰਕਰਾਂ ਨੂੰ ਨੋਟਿਸ ਦਿੱਤਾ ਹੈ ਕਿ ਜੇਕਰ ਉਹ ਵੈਕਸੀਨੇਸ਼ਨ ਨਹੀ ਲਗਵਾਉਂਦੇ ਤਾਂ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਸਰਕਾਰ ਦੇ ਇਸ ਨੋਟਿਸ ਨੇ ਹੈਲਥ ਕੇਅਰ ਵਰਕਰਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ ਪਰ ਦੂਜੇ ਪਾਸੇ ਇਹ ਵੀ ਸਚਾਈ ਹੈ ਕਿ ਕੋਵਿਡ ਦੇ ਕਾਰਨ ਹੈਲਥ ਕੇਅਰ ਵਰਕਾਂ ਦੀ ਮੰਗ ਪਹਿਲਾਂ ਹੀ ਵੱਧ ਚੁਕੀ ਹੈ, ਪਰ ਜੇਕਰ ਸਰਕਾਰ ਨੇ ਆਪਣਾ ਫੈਸਲਾ ਲਾਗੂ ਕੀਤਾ ਤਾਂ ਹੈਲਥ ਵਰਕਰਾਂ ਦੀ ਘਾਟ ਪੈ ਸਕਦੀ ਹੈ।

6. Brampton
ਕੈਨੇਡਾ ਦੇ ਓਂਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਦੇ ਸੈਂਟਰਲ ਰੋਬਰੀ ਬਰਿਉ ਵੱਲੋਂ ਬਰੈਂਪਟਨ ਵਿਖੇ ਬਦਮਾਸ਼ੀ ਨਾਲ ਗੱਡੀ ਅਤੇ ਸਾਮਾਨ ਲੁੱਟਣ ਦੇ ਦੋਸ਼ ਹੇਠ ਤਿੰਨ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਬੀਤੇ ਦਿਨ 9 ਅਕਤੂਬਰ ਨੂੰ ਬਰੈਂਪਟਨ ਦੇ ਵਿਿਲਅਮ ਪਾਰਕਵੇਅ ਅਤੇ ਏਲਬਰਨ ਮਾਰਕਲ ਡਰਾਈਵ ਵਿਖੇ ਪਹਿਲਾ ਇੰਨਾਂ ਦੋਸ਼ੀਆਂ ਨੇ ਇੱਕ ਗੱਡੀ ਦੇ ਪਿੱਛੇ ਆਪਣੀ ਗੱਡੀ, ਜੋ ਉਹਨਾਂ ਕੋਲ ਚੋਰੀ ਦੀ ਸੀ, ਦੇ ਨਾਲ ਟੱਕਰ ਮਾਰੀ। ਫਿਰ ਗੱਡੀ ਦਾ ਪਿੱਛਾ ਕਰਕੇ ਗੱਡੀ ਅਤੇ ਉਸ ਵਿਚ ਰੱਖਿਆ ਇਲੈਕਟ੍ਰੋਨਿਕ ਦਾ ਸਾਮਾਨ ਬਦਮਾਸ਼ੀ ਨਾਲ ਲੁੱਟ ਕੇ ਲੈ ਗਏ। ਪੁਲਸ ਨੇ ਬੜੀ ਮੁਸ਼ਤੈਦੀ ਦੇ ਨਾਲ ਦੋਸ਼ੀਆਂ ਨੂੰ ਫੜਨ ਲਈ ਆਪਣੀ ਮੁਹਿੰਮ ਜਾਰੀ ਰੱਖੀ ਸੀ।ਅੱਜ ਪੁਲਸ ਨੇ ਇੰਨਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਦੋਸ਼ੀਆ ਵਿੱਚ ਸਿਮਰਨਜੀਤ ਨਾਰੰਗ (29), ਦਵਿੰਦਰ ਮਾਨ (36) ਅਤੇ ਆਦੀਸ਼ ਸ਼ਰਮਾ (27) ਹਨ। ਇੰਨਾਂ ਨਾਲ ਚੌਥਾ ਦੋਸ਼ੀ ਅਜੇ ਤੱਕ ਫਰਾਰ ਹੈ।ਪੁਲਸ ਨੇ ਦੋਸ਼ੀਆਂ ਕੋਲੋਂ ਲੁੱਟੀਆਂ ਹੋਈਆਂ ਗੱਡੀਆਂ ਵੀ ਬਰਾਮਦ ਕਰ ਲਈਆਂ ਹਨ ਪਰ ਹਾਲੇ ਤੱਕ ਇਲੈਕਟ੍ਰੋਨਿਕ ਦਾ ਸਾਮਾਨ ਬਰਾਮਦ ਨਹੀਂ ਹੋਇਆ।