Queen’s park , Ontario
1…ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਵੱਲੋਂ Helmet exemption ਦੀ ਤੀਜੀ ਐਨਵਰਸਰੀ ਮੌਕੇ ਉਨਟਾਰੀੳ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਵਿਰੋਧੀ ਧਿਰ ਦੀ ਨੇਤਾ ਐਂਡਰੀਆ ਹੌਰਬਥ ਦਾ ਕਿਊਨਜ ਪਾਰਕ ਪਹੁੰਚ ਕੇ ਧੰਨਵਾਦ ਕੀਤਾ ਗਿਆ । ਇੱਥੇ ਇਹ ਦੱਸਣਯੋਗ ਹੈ ਕਿ ਤਿੰਨ ਸਾਲ ਪਹਿਲਾਂ ਅਗਸਤ 2018 ਚ ਪਹਿਲੀ ਵਾਰੀ ਉਨਟਾਰੀੳ ਸਰਕਾਰ ਵੱਲੋਂ ਹੈਲਮਟ exemption ਨੂੰ ਮਨਜ਼ੂਰੀ ਦਿੱਤੀ ਗਈ ਸੀ । ਇਸ ਮੌਕੇ ਉਹਨਾਂ ਪ੍ਰੀਮੀਅਰ ਡੱਗ ਫੋਰਡ ਨੂੰ ਅਪੀਲ ਕੀਤੀ ਕਿ ਜਿੰਨਾ ਪ੍ਰੋਵੈਂਸਿਜ ਚ ਹੈਲਮਟ exemption ਨਹੀਂ ਹੈ ਉਹਨਾਂ ਪ੍ਰੋਵੈਂਸਿਜ ਦੇ ਪ੍ਰੀਮੀਅਰਜ ਨਾਲ ਗੱਲ-ਬਾਤ ਕਰਨ ਤਾਂ ਜੋ ਅਸੀਂ ਪੂਰੇ ਕੈਨੇਡਾ ਵਿੱਚ ਦਸਤਾਰ ਸਜ਼ਾ ਕੇ ਮੋਟਰ-ਸਾਈਕਲ ਚਲਾ ਸਕੀਏ।
Brampton
2… ਖਾਲਸਾ ਕਮਿਊਨਟੀ ਸਕੂਲ ਬਰੈਂਪਟਨ ਚ ਸਿੱਖਾਂ ਦਾ ਹਰ ਇੱਕ ਦਿਹਾੜਾ ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਵੀ ਸਕੂਲੀ ਵਿਿਦਆਰਥੀਆਂ ਵੱਲੋਂ ਨਗਰ ਕੀਰਤਨ ਦੇ ਰੂਪ ਵਿੱਚ ਮਨਾਇਆ ਗਿਆ ਜਿਸਦੀ ਅਗਵਾਈ ਸਕੂਲ ਬੈਂਡ ਅਤੇ ਪੰਜ ਪਿਆਰਿਆਂ ਵੱਲੋਂ ਕੀਤੀ ਗਈ । ਇਸ ਮੌਕੇ ਸਾਰੀਆਂ ਕਲਾਸਾਂ ਵਿੱਚ ਵਿਿਦਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਦਿੱਤੀ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਖਾਲਸਾ ਕਮਿਊਨਟੀ ਸਕੂਲ ਵਿੱਚ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ , ਹਰ ਰੋਜ਼ ਸਕੂਲ ਦੀ ਸੁਰੂਆਤ ਸ਼ਬਦ ਕੀਰਤਨ , ਅਰਦਾਸ ਅਤੇ ਹੁਕਮਨਾਮਾ ਲੈਣ ਉਪਰੰਤ ਕੀਤੀ ਜਾਂਦੀ ਹੈ ।
Toronto
3…ਟੋਰਾਂਟੋ ਵਿੱਚ, ਉਨਟਾਰੀਓ ਦੇ ਲੇਬਰ ਮੰਤਰੀ ਮੋਂਟੇ ਮੈਕਨੌਟਨ ਨੇ ਘੋਸ਼ਣਾ ਕੀਤੀ ਕਿ ਸਰਕਾਰ ਅਜਿਹਾ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਜਿਸ ਨਾਲ ਓਨਟਾਰੀਓ ਦੀ ਲੇਬਰ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਿਖਲਾਈ ਪ੍ਰਾਪਤ ਪ੍ਰਵਾਸੀਆਂ ਲਈ ਆਪਣੇ ਪੇਸ਼ੇਵਰ ਕਰੀਅਰ ਸ਼ੁਰੂ ਕਰਨਾ ਸੌਖਾ ਹੋ ਜਾਵੇ। ਇਹ ਕਾਨੂੰਨ ਲਾਇਸੈਂਸ ਅਤੇ ਪੇਸ਼ੇਵਰ ਰਜਿਸਟ੍ਰੇਸ਼ਨ ਲਈ ਕੈਨੇਡੀਅਨ ਕੰਮ ਦੇ ਤਜ਼ਰਬੇ ਦੀ ਜ਼ਰੂਰਤ ਨੂੰ ਹਟਾ ਦੇਵੇਗਾ।
Ottawa
4… ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਓਟਵਾ ਵਿੱਚ ਬੱਚਿਆਂ ਦੇ ਹਸਪਤਾਲ ਦਾ ਦੌਰਾ ਕਰਦੇ ਹੋਏ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾਵਾਂ ਲਈ ਫੈਡਰਲ ਸਰਕਾਰ ਦੇ ਟੀਕਾਕਰਨ ਪ੍ਰਮਾਣ ਪ੍ਰਣਾਲੀ ਦੇ ਵੇਰਵਿਆਂ ਦੀ ਘੋਸ਼ਣਾ ਕੀਤੀ।
Alberta
5… ਅਲਬਰਟਾ ਦੇ ਊਰਜਾ ਮੰਤਰੀ ਸੋਨੀਆ ਸਾਵੇਜ ਨੇ ਅਲਬਰਟਾ ਦੇ ਤੇਲ ਅਤੇ ਊਰਜਾ ਉਦਯੋਗ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਮੁਹਿੰਮਾਂ ਦੇ ਕਥਿਤ ਵਿਦੇਸ਼ੀ ਫੰਡਿੰਗ ਬਾਰੇ ਸੂਬਾਈ ਸਰਕਾਰ ਦੀ ਜਨਤਕ ਜਾਂਚ ਦੀ ਅੰਤਮ ਰਿਪੋਰਟ ਜਾਰੀ ਕੀਤੀ। ਦਸਣਯੋਗ ਹੈ ਕਿ ਜਾਂਚ ਕਮਿਸ਼ਨਰ ਸਟੀਵ ਐਲਨ ਨੇ 30 ਜੁਲਾਈ, 2021 ਨੂੰ ਸਰਕਾਰ ਨੂੰ ਆਪਣੀ ਰਿਪੋਰਟ ਮੁਹੱਈਆ ਕਰਵਾਈ ਸੀ। ਇਸ ਬਾਰੇ ਪ੍ਰੀਮੀਅਰ ਜੇਸਨ ਕੇਨੀ ਨੇ ਜੁਲਾਈ 2019 ਵਿੱਚ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।
Brampton
6… ਬੀਤੇ ਐਤਵਾਰ ਸਵੇਰੇ 1 ਵਜੇ ਦੇ ਕਰੀਬ ਕੁਝ ਅਣਪਛਾਤੇ ਹਮਲਾਵਰਾਂ ਵਲੋਂ ਬਰੈਮਪਟਨ ਸਥਿਤ ਤੰਦੂਰੀ ਹਵੇਲੀ ਰੈਸਟੋਰੈਂਟ ‘ਚ ਭੰਨਤੋੜ ਕੀਤੀ ਗਈ ਸੀ। ਇਸ ਭੰਨਤੋੜ ਵਿਚ 3 ਕਸਟਮਰਸ ਨੂੰ ਸੱਟਾਂ ਲੱਗੀਆਂ ਸਨ। ਹਵੇਲੀ ਦੇ ਮੈਨੇਜ਼ਰ ਮੁਤਾਬਿਕ ਹਮਲਾਵਰਾਂ ਨੇ ਸਟਾਫ ਦੀਆਂ ਗੱਡੀਆਂ ਦੀ ਭੰਨਤੋੜ ਵੀ ਕੀਤੀ ਸੀ। ਜਿਸ ਦੇ ਨਤੀਜੇ ਵਜੋਂ ਹੁਣ ਪੀਲ ਪੁਲਿਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਉਮਰ 25 ਤੋਂ 30 ਸਾਲ ਦੇ ਦਰਮਿਆਨ ਹੈ।
Brampton
7… ਬਰੈਂਪਟਨ ਵਿੱਚ ਹੋਏ ਪੰਜਾਬੀ ਮੂਲ ਦੇ ਵਿਅਕਤੀ ਦੇ ਕਤਲ ਦੇ ਸਬੰਧ ਵਿੱਚ ਹੋਮੀਸਾਈਡ ਪਰਸਨਜ਼ ਬਿਊਰੋ ਦੇ ਜਾਂਚਕਾਰਾਂ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।,,,12 ਅਕਤੂਬਰ ਨੂੰ ਰਾਤੀਂ 12:54 ਉੱਤੇ ਐਮਰਜੰਸੀ ਸਰਵਿਿਸਜ਼ ਨੂੰ ਇੱਕ ਕਾਲ ਮਿਲੀ ਕਿ ਬਰੈਂਪਟਨ ਵਿੱਚ ਡਿਕਸੀ ਰੋਡ ਤੇ ਸਥਿਤ ਪਲਾਜ਼ਾ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ।ਮੌਕੇ ਉੱਤੇ ਪਹੁੰਚਣ ਉੱਤੇ ਐਮਰਜੰਸੀ ਸਰਵਿਿਸਜ਼ ਨੂੰ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਮਿਿਲਆ।ਉਸ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਸੀ।
20 ਅਕਤੂਬਰ ਨੂੰ ਜਾਂਚਕਾਰਾਂ ਵੱਲੋਂ ਬਰੈਂਪਟਨ ਦੇ 22 ਸਾਲਾ ਜੈਚਰੀ ਓਗਰਮਨ ਨੂੰ ਫਰਸਟ ਡਿਗਰੀ ਮਰਡਰ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ। ਜਾਂਚਕਾਰਾਂ ਨੇ ਬਰੈਂਪਟਨ ਦੇ ਹੀ 29 ਸਾਲਾ ਗੁਰਪ੍ਰੀਤ ਸਿੰਘ ਨੂੰ ਵੀ ਕਤਲ ਵਿੱਚ ਮਦਦ ਕਰਨ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ। ਇਨਵੈਸਟੀਗੇਟਿਵ ਸਰਵਿਿਸਜ਼ ਦੇ ਡਿਪਟੀ ਚੀਫ ਨੇ ਆਖਿਆ ਕਿ ਕਮਿਊਨਿਟੀ ਵੱਲੋਂ ਮਿਲੀ ਮਦਦ ਦੇ ਸਹਿਯੋਗ ਤੇ ਸਾਡੇ ਹੋਮੀਸਾਈਡ ਐਂਡ ਮਿਿਸੰਗ ਪਰਸਨਜ਼ ਬਿਊਰੋ ਦੀ ਕਮਾਲ ਦੀ ਪੇਸੇ਼ਵਰਾਨਾ ਪਹੁੰਚ ਕਾਰਨ ਅਸੀਂ ਇਸ ਮਾਮਲੇ ਨੂੰ ਤੇਜ਼ੀ ਨਾਲ ਹੱਲ ਕਰਨ ਵਿੱਚ ਕਾਮਯਾਬ ਰਹੇ।ਇਸ ਘਟਨਾ ਵਿੱਚ ਮਾਰੇ ਗਏ ਅਮਨਜੋਤ ਬੈਂਸ ਦੇ ਪਰਿਵਾਰ, ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਇਨ੍ਹਾਂ ਗ੍ਰਿਫਤਾਰੀਆਂ ਨਾਲ ਆਪਣੇ ਜ਼ਖ਼ਮ ਭਰਨ ਵਿੱਚ ਕੁੱਝ ਹੱਦ ਤੱਕ ਤਾਂ ਮਦਦ ਮਿਲੇਗੀ।
Alberta
8…ਅਲਬਰਟਾ ਦੀ ਚੀਫ ਮੈਡੀਕਲ ਅਧਿਕਾਰੀ ਡਾ. ਡੀਨਾ ਹਿਨਸ਼ਾਅ ਨੇ ਸੂਬੇ ਅੰਦਰ ਕੋਵਿਡ 19 ਦੀ ਸਥਿਤੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਓਹਨਾਂ ਦਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਸੂਬੇ ਅੰਦਰ ਕੋਵਿਡ 19 ਦੇ 770 ਨਵੇਂ ਕੇਸ ਸਾਹਮਣੇ ਆਏ ਹਨ ਅਤੇ 11,800 ਕੋਵਿਡ ਟੈਸਟ ਕੀਤੇ ਗਏ ਹਨ।