GTA News Media

Top Info Bar
22.1°C Toronto Loading date...
Canada Punjab

ਖਾਸ ਖਬਰਾਂ

ਖਾਸ ਖਬਰਾਂ
Share this post via:

Ottawa

1….
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਫੈਡਰਲ ਚੋਣਾਂ ਤੋਂ ਬਾਅਦ ਪਹਿਲੀ ਕਾਕਸ ਮੀਟਿੰਗ ਬੁੁਲਾਈ ਗਈ, ਜਿਸ ਦੌਰਾਨ ਜਸਟਿਨ ਟਰੂਡੋ ਨੇ ਮੀਟਿੰਗ ਵਿਚ ਕਈ ਅਹਿਮ ਮੁੱਦਿਆਂ ਉਤੇ ਚਰਚਾ ਹੋਣ ਦੀ ਗੱਲ ਕਹੀ, ਪ੍ਰਧਾਨ ਮੰਤਰੀ ਨੇ ਇਸ ਮੌਕੇ ਨਵੇਂ ਕੌਕਸ ਮੈਂਬਰਾਂ ਦਾ ਸੁਆਗਤ ਕੀਤਾ ਤੇ ਆਪਣਾ ਭਵਿੱਖ ਲਈ ਟਿੱਚਾ ਵੀ ਸਪੱਸ਼ਟ ਕੀਤਾ ਹੈ।

Ottawa
2….
ਐਨਡੀਪੀ ਆਗੂ ਜਗਮੀਤ ਸਿੰਘ ਨੇ ਆਪਣੇ ਕਾਕਸ ਦੇ ਮੈਂਬਰਾਂ ਨਾਲ ਓਟਾਵਾ ਵਿੱਚ ਨੈਸ਼ਨਲ ਇੰਡੀਜੀਨਸ ਵੈਟਰਨਜ਼ ਸਮਾਰਕ ਦਾ ਦੌਰਾ ਕੀਤਾ ਅਤੇ ਮੂਲਨਿਵਾਸੀ ਭਾਈਚਾਰੇ ਵੱਲੋਂ ਕੈਨੇਡਾ ਦੇ ਵਿਕਾਸ ਵਿਚ ਪਾਏ ਗਏ ਯੋਗਦਾਨ ਨੂੰ ਕਰਦਿਆਂ ਆਪਣੀ ਸ਼ਰਧਾਂਜਲੀ ਵੀ ਦਿੱਤੀ, ਜਗਮੀਤ ਸਿੰਘ ਨੇ ਕਿਹਾ ਹੈ ਕਿ ਮੂਲ ਨਿਵਾਸੀ ਭਾਈਚਾਰੇ ਨੇ ਦੇਸ਼ ਦੀ ਤਰੱਕੀ ਲਈ ਜੋ ਕਾਰਜ ਕੀਤੇ, ਉਨ੍ਹਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ।

London
3….
ਪਿਛਲੇ ਸਾਲ ਲੰਡਨ ਵਿਚ ਇਕ ਮੁਸਲਿਮ ਪਰਿਵਾਰ ਉਤੇ ਹੋਏ ਅੱਤਵਾਦੀ ਹਮਲੇ ਨੇ ਕੈਨੇਡਾ ਵਿਚ ਵਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਹਲੂਣ ਕੇ ਰੱਖ ਦਿੱਤਾ ਹੈ ਤੇ ਇਸ ਇਸਲਾਮੋਫੋਬੀਆ ਨੂੰ ਖਤਮ ਕਰਨ ਲਈ ਭਾਈਚਾਰੇ ਵੱਲੋਂ ਸਰਕਾਰ ਤੋਂ ਵਾਰ ਵਾਰ ਮੰਗ ਕੀਤੀ ਜਾ ਰਹੀ ਹੈ, ਕਿ ਇਸ ਨੂੰ ਖਤਮ ਕਰਨ ਲਈ ਸਖਤ ਕਨੂੰਨ ਬਣਾਏ ਜਾਣ ਤਾਂ ਕਿ ਇਸ ਬਹੁ-ਸਭਿਆਚਾਰਕ ਦੇਸ਼ ਦੀ ਏਕਤਾ ਤੇ ਅਖੰਡਤਾ ਹਮੇਸ਼ਾ ਕਾਇਮ ਰਹੇ।

canada
4…
ਕੋਵਿਡ 19 ਮਹਾਂਮਾਰੀ ਕਾਰਨ , ਮਾਰਚ ਦੋ ਹਜ਼ਾਰ ਵੀਹ ਵਿਚ , ਅਮਰੀਕਾ ਕੈਨੇਡਾ ਦਾ ਲੈਂਡ ਬਾਰਡਰ ਬੰਦ ਕਰ ਦਿੱਤਾ ਗਿਆ ਸੀ , ਅਤੇ ਸਿਰਫ਼ ਐਸਨਸ਼ੀਅਲ ਵਰਕਰਜ਼, ਨੂੰ ਬਾਰਡਰ ਤੋਂ ਆਰ ਪਾਰ ਜਾਣ ਦੀ ਆਗਿਆ ਸੀ । ਇਸ ਸਾਲ ਅਗਸਤ ਮਹੀਨੇ ਵਿਚ , ਕੈਨੇਡਾ ਵੱਲੋਂ, ਅਮਰੀਕੀ ਯਾਤਰੀਆਂ ਨੂੰ , ਕੁਵਿਡ 19 ਟੈਸਟ ਦੀ ਨੈਗੇਟਿਵ ਰੀਪੋਰਟ ਪੇਸ਼ ਕਰਨ ਦੀ ਸ਼ਰਤ ਤੇ , ਕੈਨੇਡਾ ਵਿਚ ਦਾਖ਼ਲੇ ਦੀ ਇਜ਼ਾਜ਼ਤ ਦੇ ਦਿੱਤੀ ਗਈ ਸੀ । ਅੱਜ ਤੋਂ ਕੁੱਝ ਸ਼ਰਤਾਂ ਅਧੀਨ, ਕੈਨੇਡੀਅਨ ਲੋਕ ਵੀ , ਜ਼ਮੀਨੀ ਬਾਰਡਰ ਅਤੇ ਫ਼ੇਰੀ ਕਰਾਸਿੰਗਜ਼ ਰਾਹੀਂ , ਅਮਰੀਕਾ ਦੀ ਯਾਤਰਾ ਕਰ ਸਕਦੇ ਹਨ । ਪਰ, ਕੈਨੇਡਾ ਦਾਖ਼ਲੇ ਲਈ , ਨੈਗੇਟਿਵ ਪੀ ਸੀ ਆਰ ਟੈਸਟ ਦੀ ਸ਼ਰਤ ਲਾਜ਼ਮੀਂ ਹੈ, ਜਿਸ ਨੂੰ ਖ਼ਤਮ ਕਰਨ ਦੀ ਮੰਗ , ਬਾਰਡਰ ਦੇ ਦੋਨਾਂ ਪਾਸਿਓਂ ਕੀਤੀ ਜਾ ਰਹੀ ਹੈ।

surrey
5….
ਕਮਿਊਨਟੀ ਵਿਚ ਅਹਿਮ ਕੰਮ ਕਰਨ ਬਦਲੇ, ਵੁਮੈਨ ਐਗਜ਼ੀਕੈਟਿਵ ਨੈੱਟਵਰਕ ਵੱਲੋਂ ਹਰ ਸਾਲ ਕੈਨੇਡਾ ਵਿਚ ਇੱਕ ਸੌ ਔਰਤਾਂ ਨੂੰ ਐਵਾਰਡਜ਼ ਦਿੱਤੇ ਜਾਂਦੇ ਹਨ। ਇਸ ਵਾਰ ਊਨਾ ਅਹਿਮ ਔਰਤਾਂ ਦੀ ਸੂਚੀ ਵਿਚ, ਸਰੀ ਨਿਵਾਸੀ ਮਾ ਅਤੇ ਧੀ ਦੀ ਜੋੜੀ ਵੀ ਸ਼ਾਮਿਲ ਹੈ। ਅਜ਼ਰਾ ਹੁਸੈਨ ਸਰੀ ਹੌਸਪੀਟਲਜ਼ ਫ਼ਾਊਂਡੇਸ਼ਨ ਦੀ ਸੀ ਓ ਓ ਹਨ, ਜਦ ਕਿ ਉਨ੍ਹਾਂ ਦੀ ਧੀ, ਹਿੱਬਾ ਹੁਸੈੱਨਾ, ਸਾਇੰਸ ਵਰਲਡ ਫ਼ਿਊਚਰ ਸਾਇੰਸ ਲੀਡਰਜ਼ ਦੀ ਪ੍ਰੋਗਰਾਮ ਕੁ-ਆਰਡੀਨੇਟਰ ਹੈ।

Toronto
6….
3 ਨਵੰਬਰ ਨੂੰ ਉੱਘੇ ਕਵੀ, ਸੇਵਾ ਕਰਮੀ, ਅਧਿਆਪਕ ਅਤੇ ਸਮਾਜ ਸੇਵਕ ਮਾਸਟਰ ਸੁੱਖਮਿੰਦਰ ਰਾਮਪੁਰੀ ਦਾ ਦਿਹਾਂਤ ਹੋ ਗਿਆ ਸੀ। ਸਮੁੱਚੀ ਪੰਜਾਬੀ ਕੌਮੂਨਿਟੀ ਵਲੋਂ ਕੱਲ Toronto ਵਿਚ ਰਾਮਪੁਰੀ ਨੂੰ ਅੰਤਿਮ ਵਿਦਾਈ ਦਿੱਤੀ ਗਈ। ਸੁੱਖਮਿੰਦਰ ਰਾਮਪੁਰੀ ਦੇ ਸਾਥੀਆਂ ਅਤੇ ਕੌਮੂਨਿਟੀ ਮੈਂਬਰਾਂ ਦਾ ਕਹਿਣਾ ਹੈ ਕਿ ਰਾਮਪੁਰੀ ਦੀਆਂ ਸਮਾਜ ਵਿਚ ਛੱਡੀਆਂ ਪੈੜਾਂ ਹਮੇਸ਼ਾ ਲੋਕਾਂ ਦੇ ਰਾਹ ਰੌਸ਼ਨ ਕਰਦੀਆਂ ਰਹਿਣਗੀਆਂ ਅਤੇ ਉਨਾਂ ਦੇ ਗੀਤਾਂ ਦੀ ਗੂੰਜ ਹਵਾਂਵਾਂ ਵਿਚ ਹਮੇਸ਼ਾ ਗੂੰਜੇਗੀ |

Ontario
7…
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਬ੍ਰੈਡਫੋਰਡ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਨੇ ਬ੍ਰੈਡਫੋਰਡ ਬਾਈਪਾਸ, ਸਿਮਕੋ ਕਾਉਂਟੀ ਅਤੇ ਯਾਰਕ ਖੇਤਰ ਵਿੱਚ ਹਾਈਵੇਅ ਨੂੰ ਜੋੜਨ ਵਾਲੇ ਇੱਕ ਪ੍ਰਸਤਾਵਿਤ 400 ਸੀਰੀਜ਼ ਬਾਈਪਾਸ ਦੇ ਨਿਰਮਾਣ ਲਈ ਯੋਜਨਾ ਬਾਰੇ ਦੱਸਿਆ। ਡਗ ਫੋਰਡ ਨੇ ਦਾਅਵਾ ਕੀਤਾ ਹੈ ਕਿ ਇਹ ਸੜਕਾਂ ਓਨਟਾਰੀਓ ਦੇ ਵਿਕਾਸ ਵਿਚ ਨਵਾਂ ਮੀਲ ਪੱਥਰ ਸਾਬਤ ਹੋਣਗੀਆਂ।

Ottawa
8…
ਕੰਜ਼ਰਵੇਟਿਵ ਪਾਰਟੀ ਆਗੂ ਐਰਿਨ ਓਟੂਲ ਨੇ ਆਖਿਆ ਕਿ ਉਨ੍ਹਾਂ ਦੇ ਕਾਕਸ ਦੇ ਕੁੱਝ ਮੈਂਬਰਾਂ ਵੱਲੋਂ ਕੋਵਿਡ-19 ਵੈਕਸੀਨਜ਼ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਸਹੀ ਨਹੀਂ ਹਨ ਤੇ ਇਨ੍ਹਾਂ ਕਾਰਨ ਇਮਿਊਨਾਈਜ਼ੇਸ਼ਨ ਸਬੰਧੀ ਅਸਥਿਰਤਾ ਵਾਲਾ ਮਾਹੌਲ ਬਣਦਾ ਹੈ। ਪਰ ਉਨ੍ਹਾਂ ਇਹ ਵੀ ਆਖਿਆ ਕਿ ਉਹ ਇਸ ਮੁੱਦੇ ਨੂੰ ਆਪਣੀ ਟੀਮ ਨਾਲ ਪ੍ਰਾਈਵੇਟ ਤੌਰ ਉੱਤੇ ਨਜਿੱਠਣਗੇ।

ਕੰਜ਼ਰਵੇਟਿਵ ਆਗੂ ਨੇ ਕਈ ਹਫਤਿਆਂ ਤੱਕ ਇਸ ਮਾਮਲੇ ਨੂੰ ਲੁਕਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਲਾਜ਼ਮੀ ਵੈਕਸੀਨੇਸ਼ਨ ਦੇ ਮਾਮਲੇ ਵਿੱਚ ਉਹ ਤੇ ਉਨ੍ਹਾਂ ਦੀ ਪਾਰਟੀ ਕਿੱਥੇ ਸਟੈਂਡ ਕਰਦੇ ਹਨ। ਉਨ੍ਹਾਂ ਦੇ ਕੁੱਝ ਐਮਪੀਜ਼ ਇਸ ਤਰ੍ਹਾਂ ਦੀਆਂ ਨੀਤੀਆਂ ਦੇ ਸਖ਼ਤ ਖਿਲਾਫ ਹਨ ਜਦਕਿ ਬਾਕੀ ਇਸ ਨੂੰ ਘੱਟ ਚਿੰਤਾ ਦਾ ਵਿਸ਼ਾ ਮੰਨਦੇ ਹਨ। ਸੋਮਵਾਰ ਨੂੰ ਓਟੂਲ ਨੇ ਖੁਦ ਨੂੰ ਆਪਣੇ ਕੁੱਝ ਕਾਕਸ ਮੈਂਬਰਾਂ ਵੱਲੋਂ ਕੋਵਿਡ-19 ਬਾਰੇ ਪ੍ਰਗਟਾਏ ਵਿਚਾਰਾਂ ਤੋਂ ਪਾਸੇ ਹੀ ਰੱਖਿਆ। ਇਨ੍ਹਾਂ ਵਿੱਚ ਓਨਟਾਰੀਓ ਤੋਂ ਐਮਪੀ ਮੈਰੀਲਿਨ ਗਲੈਡੂ ਵੀ ਸ਼ਾਮਲ

London
3….
ਪਿਛਲੇ ਸਾਲ ਲੰਡਨ ਵਿਚ ਇਕ ਮੁਸਲਿਮ ਪਰਿਵਾਰ ਉਤੇ ਹੋਏ ਅੱਤਵਾਦੀ ਹਮਲੇ ਨੇ ਕੈਨੇਡਾ ਵਿਚ ਵਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਹਲੂਣ ਕੇ ਰੱਖ ਦਿੱਤਾ ਹੈ ਤੇ ਇਸ ਇਸਲਾਮੋਫੋਬੀਆ ਨੂੰ ਖਤਮ ਕਰਨ ਲਈ ਭਾਈਚਾਰੇ ਵੱਲੋਂ ਸਰਕਾਰ ਤੋਂ ਵਾਰ ਵਾਰ ਮੰਗ ਕੀਤੀ ਜਾ ਰਹੀ ਹੈ ਕਿ ਇਸ ਨੂੰ ਖਤਮ ਕਰਨ ਲਈ ਸਖਤ ਕਨੂੰਨ ਬਣਾਏ ਜਾਣ ਤਾਂ ਕਿ ਇਸ ਬਹੁ-ਸਭਿਆਚਾਰਕ ਦੇਸ਼ ਦੀ ਏਕਤਾ ਤੇ ਅਖੰਡਤਾ ਹਮੇਸ਼ਾ ਕਾਇਮ ਰਹੇ।

canada
4…
ਕੋਵਿਡ 19 ਮਹਾਂਮਾਰੀ ਕਾਰਨ , ਮਾਰਚ ਦੋ ਹਜ਼ਾਰ ਵੀਹ ਵਿਚ , ਅਮਰੀਕਾ ਕੈਨੇਡਾ ਦਾ ਲੈਂਡ ਬਾਰਡਰ ਬੰਦ ਕਰ ਦਿੱਤਾ ਗਿਆ ਸੀ, ਅਤੇ ਸਿਰਫ਼ ਐਸਨਸ਼ੀਅਲ ਵਰਕਰਜ਼, ਨੂੰ ਬਾਰਡਰ ਤੋਂ ਆਰ ਪਾਰ ਜਾਣ ਦੀ ਆਗਿਆ ਸੀ । ਇਸ ਸਾਲ ਅਗਸਤ ਮਹੀਨੇ ਵਿਚ , ਕੈਨੇਡਾ ਵੱਲੋਂ, ਅਮਰੀਕੀ ਯਾਤਰੀਆਂ ਨੂੰ , ਕੁਵਿਡ 19 ਟੈਸਟ ਦੀ ਨੈਗੇਟਿਵ ਰੀਪੋਰਟ ਪੇਸ਼ ਕਰਨ ਦੀ ਸ਼ਰਤ ਤੇ , ਕੈਨੇਡਾ ਵਿਚ ਦਾਖ਼ਲੇ ਦੀ ਇਜ਼ਾਜ਼ਤ ਦੇ ਦਿੱਤੀ ਗਈ ਸੀ । ਅੱਜ ਤੋਂ ਕੁੱਝ ਸ਼ਰਤਾਂ ਅਧੀਨ, ਕੈਨੇਡੀਅਨ ਲੋਕ ਵੀ , ਜ਼ਮੀਨੀ ਬਾਰਡਰ ਅਤੇ ਫ਼ੇਰੀ ਕਰਾਸਿੰਗਜ਼ ਰਾਹੀਂ , ਅਮਰੀਕਾ ਦੀ ਯਾਤਰਾ ਕਰ ਸਕਦੇ ਹਨ । ਪਰ, ਕੈਨੇਡਾ ਦਾਖ਼ਲੇ ਲਈ , ਨੈਗੇਟਿਵ ਪੀ ਸੀ ਆਰ ਟੈਸਟ ਦੀ ਸ਼ਰਤ ਲਾਜ਼ਮੀਂ ਹੈ, ਜਿਸ ਨੂੰ ਖ਼ਤਮ ਕਰਨ ਦੀ ਮੰਗ , ਬਾਰਡਰ ਦੇ ਦੋਨਾਂ ਪਾਸਿਓਂ ਕੀਤੀ ਜਾ ਰਹੀ ਹੈ।

surrey
5….
ਕਮਿਊਨਟੀ ਵਿਚ ਅਹਿਮ ਕੰਮ ਕਰਨ ਬਦਲੇ, ਵੁਮੈਨ ਐਗਜ਼ੀਕੈਟਿਵ ਨੈੱਟਵਰਕ ਵੱਲੋਂ ਹਰ ਸਾਲ ਕੈਨੇਡਾ ਵਿਚ ਇੱਕ ਸੌ ਔਰਤਾਂ ਨੂੰ ਐਵਾਰਡਜ਼ ਦਿੱਤੇ ਜਾਂਦੇ ਹਨ। ਇਸ ਵਾਰ ਊਨਾ ਅਹਿਮ ਔਰਤਾਂ ਦੀ ਸੂਚੀ ਵਿਚ, ਸਰੀ ਨਿਵਾਸੀ ਮਾ ਅਤੇ ਧੀ ਦੀ ਜੋੜੀ ਵੀ ਸ਼ਾਮਿਲ ਹੈ। ਅਜ਼ਰਾ ਹੁਸੈਨ ਸਰੀ ਹੌਸਪੀਟਲਜ਼ ਫ਼ਾਊਂਡੇਸ਼ਨ ਦੀ ਸੀ ਓ ਓ ਹਨ, ਜਦ ਕਿ ਉਨ੍ਹਾਂ ਦੀ ਧੀ, ਹਿੱਬਾ ਹੁਸੈੱਨਾ, ਸਾਇੰਸ ਵਰਲਡ ਫ਼ਿਊਚਰ ਸਾਇੰਸ ਲੀਡਰਜ਼ ਦੀ ਪ੍ਰੋਗਰਾਮ ਕੁ-ਆਰਡੀਨੇਟਰ ਹੈ।
Toronto
6….
3 ਨਵੰਬਰ ਨੂੰ ਉੱਘੇ ਕਵੀ, ਸੇਵਾ ਕਰਮੀ, ਅਧਿਆਪਕ ਅਤੇ ਸਮਾਜ ਸੇਵਕ ਮਾਸਟਰ ਸੁੱਖਮਿੰਦਰ ਰਾਮਪੁਰੀ ਦਾ ਦਿਹਾਂਤ ਹੋ ਗਿਆ ਸੀ। ਸਮੁੱਚੀ ਪੰਜਾਬੀ ਕੌਮੂਨਿਟੀ ਵਲੋਂ ਕੱਲ Toronto ਵਿਚ ਰਾਮਪੁਰੀ ਨੂੰ ਅੰਤਿਮ ਵਿਦਾਈ ਦਿੱਤੀ ਗਈ। ਸੁੱਖਮਿੰਦਰ ਰਾਮਪੁਰੀ ਦੇ ਸਾਥੀਆਂ ਅਤੇ ਕੌਮੂਨਿਟੀ ਮੈਂਬਰਾਂ ਦਾ ਕਹਿਣਾ ਹੈ ਕਿ ਰਾਮਪੁਰੀ ਦੀਆਂ ਸਮਾਜ ਵਿਚ ਛੱਡੀਆਂ ਪੈੜਾਂ ਹਮੇਸ਼ਾ ਲੋਕਾਂ ਦੇ ਰਾਹ ਰੌਸ਼ਨ ਕਰਦੀਆਂ ਰਹਿਣਗੀਆਂ ਅਤੇ ਉਨਾਂ ਦੇ ਗੀਤਾਂ ਦੀ ਗੂੰਜ ਹਵਾਂਵਾਂ ਵਿਚ ਹਮੇਸ਼ਾ ਗੂੰਜੇਗੀ |

Ontario
7…
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਬ੍ਰੈਡਫੋਰਡ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਨੇ ਬ੍ਰੈਡਫੋਰਡ ਬਾਈਪਾਸ, ਸਿਮਕੋ ਕਾਉਂਟੀ ਅਤੇ ਯਾਰਕ ਖੇਤਰ ਵਿੱਚ ਹਾਈਵੇਅ ਨੂੰ ਜੋੜਨ ਵਾਲੇ ਇੱਕ ਪ੍ਰਸਤਾਵਿਤ 400 ਸੀਰੀਜ਼ ਬਾਈਪਾਸ ਦੇ ਨਿਰਮਾਣ ਲਈ ਯੋਜਨਾ ਬਾਰੇ ਦੱਸਿਆ,,,,ਡਗ ਫੋਰਨ ਦੇ ਦਾਅਵਾ ਕੀਤਾ ਹੈ ਕਿ,,,ਇਹ ਸੜਕਾਂ ਓਨਟਾਰੀਓ ਦੇ ਵਿਕਾਸ ਵਿਚ ਨਵਾਂ ਮੀਲ ਪੱਥਰ ਸਾਬਤ ਹੋਣਗੀਆਂ