GTA News Media

Top Info Bar
22.1°C Toronto Loading date...
Buy / Sell Canada Punjab Toronto/GTA

ਗਰੇਟਰ ਟੋਰਾਂਟੋ ਏਰੀਆ ਵਿੱਚ ਮਕਾਨਾਂ ਦੀ ਵਿਕਰੀ ਦਾ ਜੁਲਾਈ ਵਿੱਚ ਵਾਧਾ

ਗਰੇਟਰ ਟੋਰਾਂਟੋ ਏਰੀਆ ਵਿੱਚ ਮਕਾਨਾਂ ਦੀ ਵਿਕਰੀ ਦਾ ਜੁਲਾਈ ਵਿੱਚ ਵਾਧਾ
Share this post via:

ਗਰੇਟਰ ਟੋਰਾਂਟੋ ਏਰੀਆ ਵਿੱਚ ਜੁਲਾਈ ਮਹੀਨੇ ਦੌਰਾਨ ਮਕਾਨਾਂ ਦੀ ਵਿਕਰੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਵਿਕਰੀ ਲਈ ਸੂਚੀਬੱਧ ਕੀਤੇ ਮਕਾਨਾਂ ਦੀ ਗਿਣਤੀ 18.5 ਫੀਸਦੀ ਵੱਧ ਕੇ 16,000 ਤੋਂ ਪਾਰ ਹੋ ਗਈ। ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ (TRREB) ਮੁਤਾਬਕ, ਜੁਲਾਈ ਵਿੱਚ ਕੁੱਲ 5,391 ਮਕਾਨ ਵਿਕੇ, ਜੋ ਕਿ ਪਿਛਲੇ ਸਾਲ ਦੇ ਇਨ੍ਹਾਂ ਹੀ ਮਹੀਨੇ ਦੇ ਮੁਕਾਬਲੇ 3.3 ਫੀਸਦੀ ਜ਼ਿਆਦਾ ਹਨ। ਹਾਲਾਂਕਿ, ਜੂਨ ਦੇ ਹਿਸਾਬ ਨਾਲ, ਮਕਾਨਾਂ ਦੀ ਵਿਕਰੀ ਵਿੱਚ 1.7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਕੀਮਤਾਂ ਦੇ ਮਾਮਲੇ ਵਿੱਚ, ਇੱਕ ਮਕਾਨ ਦੀ ਔਸਤ ਕੀਮਤ 11 ਲੱਖ 6 ਹਜ਼ਾਰ ਡਾਲਰ ਦਰਜ ਕੀਤੀ ਗਈ, ਜੋ ਕਿ ਮਾਮੂਲੀ ਘਟੋਤਰੀ ਹੈ। ਟੀ.ਆਰ.ਆਰ.ਈ.ਬੀ. ਦੇ ਪ੍ਰਧਾਨ ਜੈਨੀਫਰ ਪਿਅਰਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਵਿਕਰੀ ਵਿੱਚ ਵਾਧਾ ਰੀਅਲ ਅਸਟੇਟ ਬਾਜ਼ਾਰ ‘ਚ ਉਤਸ਼ਾਹ ਵਧਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਵਿਆਜ ਦਰਾਂ ਦੇ ਘਟਣ ਦੇ ਸੰਕੇਤਾਂ ਨਾਲ ਲੋਕਾਂ ਵਿਚ ਰੀਅਲ ਅਸਟੇਟ ਬਾਜ਼ਾਰ ਵਿੱਚ ਦਿਲਚਸਪੀ ਵਧ ਰਹੀ ਹੈ। ਉਨ੍ਹਾਂ ਭਵਿੱਖ ਵਿੱਚ ਵਿਆਜ ਦਰਾਂ ਦੇ ਹੋਰ ਘਟਣ ਦੀ ਉਮੀਦ ਜ਼ਾਹਰ ਕੀਤੀ, ਜਿਸ ਨਾਲ ਲੋਕ ਜਾਇਦਾਦ ਖਰੀਦਣ ਵਿੱਚ ਵੱਧ ਰੁਚੀ ਲੈਣਗੇ।

ਜੁਲਾਈ ਵਿੱਚ ਜੀ.ਟੀ.ਏ. ਵਿੱਚ ਇਕ ਡਿਟੈਚਡ ਮਕਾਨ ਦੀ ਔਸਤ ਕੀਮਤ 14 ਲੱਖ 26 ਹਜ਼ਾਰ ਡਾਲਰ ਅਤੇ ਕੌਂਡੋ ਦੀ ਔਸਤ ਕੀਮਤ 7 ਲੱਖ 18 ਹਜ਼ਾਰ ਡਾਲਰ ਦਰਜ ਕੀਤੀ ਗਈ।