GTA News Media

Top Info Bar
22.1°C Toronto Loading date...
Punjab

ਚਰਨਜੀਤ ਸਿੰਘ ਚੰਨੀ ਨੇ ਕੀਤੀ ਅਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ

ਚਰਨਜੀਤ ਸਿੰਘ ਚੰਨੀ ਨੇ ਕੀਤੀ ਅਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ
Share this post via:

ਪੰਜਾਬ ਦੇ ਪੂਰਵ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਖਾਲਿਸਤਾਨ ਸਮਰਥਕ ਅਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੀ ਮੰਗ ਕੀਤੀ ਹੈ। ਚੰਨੀ ਨੇ ਸੰਸਦ ਵਿਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਮ੍ਰਿਤਪਾਲ ਸਿੰਘ ਨੂੰ 20 ਲੱਖ ਲੋਕਾਂ ਨੇ ਆਪਣਾ ਨੇਤਾ ਚੁਣਿਆ ਹੈ, ਪਰ ਉਹ ਹੁਣ ਜੇਲ੍ਹ ਵਿੱਚ ਹੈ। ਚੰਨੀ ਦੇ ਮੁਤਾਬਕ ਇਹ ਵੀ ਇਕ ਤਰ੍ਹਾਂ ਦੀ ਐਮਰਜੈਂਸੀ ਹੈ ਕਿਉਂਕਿ ਉਹ ਆਪਣੇ ਖੇਤਰ ਦੇ ਲੋਕਾਂ ਦੀ ਗੱਲ ਸੰਸਦ ਵਿੱਚ ਨਹੀਂ ਰੱਖ ਸਕਦਾ।

ਸੰਸਦ ਵਿਚ ਭਾਸ਼ਣ ਦੌਰਾਨ, ਚੰਨੀ ਨੇ ਕਿਹਾ ਕਿ ਭਾਜਪਾ ਵਾਲੇ ਹਰ ਰੋਜ਼ ਐਮਰਜੈਂਸੀ ਦੀ ਗੱਲ ਕਰਦੇ ਹਨ, ਪਰ ਅੱਜ ਦੇਸ਼ ਵਿਚ ਅਘੋਸ਼ਿਤ ਐਮਰਜੈਂਸੀ ਦੀ ਸਥਿਤੀ ਹੈ। ਚੰਨੀ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਅਜੇ ਤੱਕ ਨਿਆਂ ਨਾ ਮਿਲਣ ਦੀ ਵੀ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ 20 ਲੱਖ ਲੋਕਾਂ ਨੇ ਪੰਜਾਬ ਤੋਂ ਲੋਕਸਭਾ ਮੈਂਬਰ ਚੁਣਿਆ, ਜੋ ਹੁਣ ਜੇਲ੍ਹ ਵਿੱਚ ਹੈ ਅਤੇ ਉਹ ਆਪਣੇ ਖੇਤਰ ਦੀ ਆਵਾਜ਼ ਉਠਾ ਨਹੀਂ ਸਕਦਾ। ਚੰਨੀ ਨੇ ਕਿਹਾ ਕਿ ਸਰਕਾਰ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਲਈ ਨੇਤਾਵਾਂ ਨੂੰ ਜਾਂਚ ਏਜੰਸੀ ਦਾ ਡਰ ਦਿਖਾਉਂਦੀ ਹੈ।

ਬਜਟ ਤੇ ਤਿੱਖੇ ਕਟਾਖਸ਼ ਕਰਦੇ ਹੋਏ ਚੰਨੀ ਨੇ ਕਿਹਾ ਕਿ ਉਹ ਬਜਟ ਵਾਲੇ ਦਿਨ ਨਵੇਂ ਕੱਪੜੇ ਪਾ ਕੇ ਆਏ ਸਨ ਕਿ ਪੰਜਾਬ ਨੂੰ ਕੁਝ ਵੱਡਾ ਮਿਲੇਗਾ। ਪਰ ਬਜਟ ਵੱਡੀ ਨਿਰਾਸ਼ਾ ਸਾਬਤ ਹੋਇਆ। ਇਹ ਸਰਕਾਰ ਹਰ ਨਾਗਰਿਕ ਨੂੰ ਬਰਾਬਰ ਨਹੀਂ ਦੇਖਦੀ ਅਤੇ ਇਹ ਬਜਟ ਦੇਸ਼ ਬਚਾਉਣ ਵਾਲਾ ਨਹੀਂ ਸਗੋਂ ਸਰਕਾਰ ਬਚਾਉਣ ਵਾਲਾ ਹੈ।

‘ਵਾਰਿਸ ਪੰਜਾਬ ਦੇ’ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਲੋਕਸਭਾ ਚੋਣਾਂ ਵਿੱਚ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤ ਦਰਜ ਕੀਤੀ ਸੀ। ਪਿਛਲੇ ਸਾਲ ਮਾਰਚ ਤੋਂ ਉਹ ਜੇਲ੍ਹ ਵਿੱਚ ਹੈ ਅਤੇ ਉਸ ਉਤੇ ਐਨਐਸਏ ਦੇ ਤਹਿਤ ਮਾਮਲਾ ਦਰਜ ਹੈ।