GTA News Media

Top Info Bar
22.1°C Toronto Loading date...
Punjab

ਚੰਡੀਗੜ੍ਹ ਤੋਂ ਪੰਜਾਬ ਪੁਲਿਸ ਦੀ 300 ਕਿੱਲੋ ਵਜ਼ਨੀ ਪੁਰਾਤਨ ਤੋਪ ਹੋਈ ਚੋਰੀ

ਚੰਡੀਗੜ੍ਹ ਤੋਂ ਪੰਜਾਬ ਪੁਲਿਸ ਦੀ 300 ਕਿੱਲੋ ਵਜ਼ਨੀ ਪੁਰਾਤਨ ਤੋਪ ਹੋਈ ਚੋਰੀ
Share this post via:

ਚੰਡੀਗੜ੍ਹ ਦੇ ਜੀਓ ਮੈਸ ਦੇ ਗੇਟ ਤੋਂ ਪੰਜਾਬ ਆਰਮਡ ਪੁਲਿਸ ਦੀ 82 ਬਟਾਲੀਅਨ ਦੀ ਪੁਰਾਤਨ ਤੋਪ ਚੋਰੀ ਹੋ ਗਈ। ਇਹ ਤੋਪ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਨਾਲ ਸਬੰਧਤ ਲਗਭਗ 300 ਕਿੱਲੋ ਵਜ਼ਨ ਅਤੇ ਲਗਭਗ 3 ਫੁੱਟ ਲੰਬਾਈ ਵਾਲੀ ਸੀ। ਜਾਣਕਾਰੀ ਮੁਤਾਬਕ ਇਹ ਤੋਪ 5 ਮਈ ਦੀ ਰਾਤ ਨੂੰ ਗਾਇਬ ਹੋਈ ਸੀ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਪੁਲਿਸ ਦਾ ਕਹਿਣਾ ਹੈ ਕਿ ਐਂਨੀ ਭਾਰੀ ਤੋਪ ਨੂੰ ਕੋਈ ਇੱਕਲਾ ਵਿਅਕਤੀ ਚੋਰੀ ਨਹੀਂ ਕਰ ਸਕਦਾ। ਇਸ ਵਿੱਚ 4 ਤੋਂ 5 ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਜਾਣਕਾਰੀ ਅਨੁਸਾਰ ਇਹ ਵਿਰਾਸਤੀ ਤੋਪ ਪੰਜਾਬ ਆਰਮਡ ਪੁਲਿਸ ਦੀ ਬਹੁਤ ਹੀ ਮਹੱਤਵਪੂਰਨ ਵਿਰਾਸਤ ਸੀ। ਇਸ ਨੂੰ ਲਗਭਗ ਡੇਢ ਸਾਲ ਪਹਿਲਾਂ 82 ਬਟਾਲੀਅਨ ਦੇ ਸਟੋਰ ਰੂਮ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਸ ਨੂੰ ਇੱਕ ਵਾਰ ਫਿਰ ਲੋਕਾਂ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਜਿਸ ਥਾਂ ਇਸ ਤੋਪ ਨੂੰ ਰੱਖਿਆ ਗਿਆ ਸੀ, ਉੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ। ਅਜਿਹੇ ‘ਚ ਦੋਸ਼ੀਆਂ ਦਾ ਸੁਰਾਗ ਲੱਭਣਾ ਮੁਸ਼ਕਿਲ ਹੋ ਗਿਆ ਹੈ।