GTA News Media

Top Info Bar
22.1°C Toronto Loading date...
Punjab

ਚੰਨੀ ਤੇ ਸਿੱਧੂ ਨੇ ਮਿਲ ਕੇ ਕੀਤਾ ਮਾਫੀਏ ਨੂੰ ਪ੍ਰਫੁੱਲਤ: ਬਿਕਰਮ ਮਜੀਠੀਆ

ਚੰਨੀ ਤੇ ਸਿੱਧੂ ਨੇ ਮਿਲ ਕੇ ਕੀਤਾ ਮਾਫੀਏ ਨੂੰ ਪ੍ਰਫੁੱਲਤ: ਬਿਕਰਮ ਮਜੀਠੀਆ
Share this post via:

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਵਿਚਕਾਰ ਸਿਆਸੀ ਖਿੱਚੋਤਾਣ ਜਾਰੀ ਹੈ। ਜਿਸ ਦੇ ਚਲਦਿਆਂ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤੇ ਜਾਣ ਨੂੰ ਲੈ ਕੇ ਵਿਰੋਧੀ ਲਗਾਤਾਰ ਵਾਰ ਪਲਟਵਾਰ ਕਰ ਰਹੇ ਹਨ। ਇਸ ਮਸਲੇ ‘ਤੇ ਬੋਲਦਿਆਂ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੋਵਾਂ ਨੂੰ ਨਿਸ਼ਾਨੇ ‘ਤੇ ਲਿਆ ਹੈ। ਮਜੀਠੀਆ ਦਾ ਕਹਿਣਾ ਹੈ ਕਿ ਚੰਨੀ ਨੂੰ ਮੁੱਖ ਮੰਤਰੀ ਐਲਾਨ ਕੇ ਕਾਂਗਰਸ ਨੇ ਸਾਬਤ ਕਰ ਦਿੱਤਾ ਹੈ ਕਿ ਖਜ਼ਾਨਾ ਲੁੱਟਣ ਵਾਲਿਆਂ ਅਤੇ ਮਾਫੀਆ ਰਾਜ ਨੂੰ ਵਧਾਵਾ ਦੇਣ ਵਾਲਿਆਂ ਨੂੰ ਹੀ ਪਾਰਟੀ ਅੱਗੇ ਲੈਕੇ ਆ ਰਹੀ ਹੈ।

ਬਿਕਰਮ ਮਜੀਠੀਆ ਨੇ ਕਿਹਾ ਕਿ ਇਸ ਨੇ ਸਾਬਤ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨ ਸੂਬੇ ਅੰਦਰ ਮਾਫੀਆ ਰਾਜ ਦੇ ਹੋਣਗੇ। ਇਸ ਮੌਕੇ ਬੋਲਦਿਆਂ ਮਜੀਠੀਆ ਨੇ ਸਿੱਧੂ ਬਾਰੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਉੱਧਰ ਰਾਹੁਲ ਗਾਂਧੀ ਨੇ ਸਿੱਧੂ ਦਾ ਬਿਸਤਰਾ ਗੋਲ ਕਰ ਦਿੱਤਾ ਹੈ ਅਤੇ ਇੱਧਰ ਅੰਮ੍ਰਿਤਸਰ ਦੇ ਲੋਕ ਉਸ ਦਾ ਬਿਸਤਰਾ ਗੋਲ ਕਰ ਦੇਣਗੇ।