GTA News Media

Top Info Bar
22.1°C Toronto Loading date...
Punjab

ਜ਼ੀਰਾ ਸ਼ਰਾਬ ਫੈਕਟਰੀ ਮਾਮਲਾ : ਪੁਲਿਸ ਤੇ ਕਿਸਾਨਾਂ ਨੇ ਵਰ੍ਹਾਈਆਂ ਇਕ ਦੂਜੇ ‘ਤੇ ਡਾਂਗਾਂ

ਜ਼ੀਰਾ ਸ਼ਰਾਬ ਫੈਕਟਰੀ ਮਾਮਲਾ : ਪੁਲਿਸ ਤੇ ਕਿਸਾਨਾਂ ਨੇ ਵਰ੍ਹਾਈਆਂ ਇਕ ਦੂਜੇ ‘ਤੇ ਡਾਂਗਾਂ
Share this post via:

ਜ਼ੀਰਾ : ਜ਼ੀਰਾ ਸ਼ਰਾਬ ਫ਼ੈਕਟਰੀ ਤੋਂ ਧਰਨਾ ਉਠਾਉਣ ਲਈ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਉਤੇ ਕੀਤੇ ਗਏ ਲਾਠੀਚਾਰਜ ਕਾਰਨ ਭੜਕੀਆਂ ਕਿਸਾਨ ਜਥੇਬੰਦੀਆਂ ਤੇ ਪੁਲਿਸ ਅੱਜ ਆਹਮੋ-ਸਾਹਮਣੇ ਹੋ ਗਈਆਂ ਹਨ। ਪੁਲਿਸ ਨੇ ਨਾਕੇ ਤੋਂ ਦੂਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹੇ। ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲਿਸ ਨੇ ਜਦੋਂ ਲਾਠੀਚਾਰਜ ਕੀਤਾ ਤਾਂ ਉਲਟਾ ਕਿਸਾਨਾਂ ਨੇ ਵੀ ਪੁਲਿਸ ਮੁਲਾਜ਼ਮਾਂ ਉਤੇ ਡਾਂਗਾਂ ਵਰ੍ਹਾਈਆਂ।

ਇਕ ਬਜ਼ੁਰਗ ਕਿਸਾਨ ਆਗੂ ਨੇ ਪੁਲਿਸ ਦੇ ਲਾਠੀਚਾਰਜ ਦਾ ਜਵਾਬ ਲਾਠੀ ਨਾਲ ਦਿੱਤਾ ਅਤੇ ਪੁਲਿਸ ਮੁਲਾਜ਼ਮਾਂ ਨੂੰ ਖਦੇੜ ਦਿੱਤਾ। ਇਸ ਕਾਰਨ ਇਥੇ ਸਥੀਤੀ ਕਾਫੀ ਤਣਾਅਪੂਰਨ ਬਣ ਗਈ ਹੈ।ਜ਼ੀਰਾ ਤੋਂ ਲਗਭਗ 12 ਕਿਲੋਮੀਟਰ ਦੂਰ ਸੰਯੁਕਤ ਕਿਸਾਨ ਮੋਰਚੇ ਦੀ ਇਕੱਤਰਤਾ ਚੱਲ ਰਹੀ ਹੈ। ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਦੋ ਧੜਿਆਂ ਵਿਚ ਵੰਡਿਆ ਗਿਆ ਸੰਯੁਕਤ ਕਿਸਾਨ ਮੋਰਚਾ ਇਕਜੁਟ ਹੋ ਗਏ ਹਨ। ਅੱਜ ਗ਼ੈਰਸਿਆਸੀ ਕਿਸਾਨ ਮੋਰਚੇ ਨੇ ਵੀ ਜ਼ੀਰਾ ਪ੍ਰਦਰਸ਼ਨਕਾਰੀਆਂ ਦੀ ਹਮਾਇਤ ਕੀਤੀ ਹੈ।