GTA News Media

Top Info Bar
22.1°C Toronto Loading date...
Buy / Sell Canada Punjab Toronto/GTA

ਟੋਰਾਂਟੋ ਅਤੇ ਜੀ.ਟੀ.ਏ. ‘ਚ ਤੇਲ ਕੀਮਤਾਂ ਪਿਛਲੇ ਕਈ ਮਹੀਨਿਆਂ ‘ਚ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚੀਆਂ

ਟੋਰਾਂਟੋ ਅਤੇ ਜੀ.ਟੀ.ਏ. ‘ਚ ਤੇਲ ਕੀਮਤਾਂ ਪਿਛਲੇ ਕਈ ਮਹੀਨਿਆਂ ‘ਚ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚੀਆਂ
Share this post via:

ਟੋਰਾਂਟੋ ਅਤੇ ਗ੍ਰੇਟਰ ਟੋਰਾਂਟੋ ਇਲਾਕੇ (ਜੀ.ਟੀ.ਏ.) ਦੇ ਵੱਖ-ਵੱਖ ਸ਼ਹਿਰਾਂ ਵਿਚ ਗੈਸੋਲੀਨ ਦੀਆਂ ਕੀਮਤਾਂ ਵਿੱਚ ਕਾਫ਼ੀ ਘਟਾਅ ਦੇਖਿਆ ਜਾ ਰਿਹਾ ਹੈ। ਮਾਰਚ ਤੋਂ ਬਾਅਦ ਹੁਣ ਇਹ ਕੀਮਤਾਂ ਆਪਣੀ ਸਭ ਤੋਂ ਹੇਠਲੀ ਸਥਿਤੀ ਤੇ ਪਹੁੰਚ ਚੁੱਕੀਆਂ ਹਨ। ਪੈਟਰੋਲੀਅਮ ਵਿਸ਼ਲੇਸ਼ਕ ਰੌਜਰ ਮੈਕਨਾਈਟ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ਵਿੱਚ ਇਹ ਕੀਮਤਾਂ ਹੋਰ ਵੀ ਘਟ ਸਕਦੀਆਂ ਹਨ।

ਮੈਕਨਾਈਟ ਦੇ ਅਨੁਸਾਰ, ਸ਼ੁੱਕਰਵਾਰ ਨੂੰ ਟੋਰਾਂਟੋ ਅਤੇ ਜੀ.ਟੀ.ਏ. ਦੇ ਕੁਝ ਗੈਸ ਸਟੇਸ਼ਨਾਂ ‘ਤੇ ਪੈਟਰੋਲ ਦੀ ਕੀਮਤ 2 ਸੈਂਟ ਪ੍ਰਤੀ ਲਿਟਰ ਘਟਣ ਦੀ ਉਮੀਦ ਹੈ। ਇਹ ਕੀਮਤਾਂ 1.48 ਸੈਂਟ ਪ੍ਰਤੀ ਲਿਟਰ ਤੱਕ ਜਾ ਸਕਦੀਆਂ ਹਨ, ਹਾਲਾਂਕਿ ਕੁਝ ਸਥਾਨਾਂ ‘ਤੇ ਇਹ 1.54 ਡਾਲਰ ਪ੍ਰਤੀ ਲਿਟਰ ਵੀ ਦਰਜ ਕੀਤੀ ਜਾ ਸਕਦੀ ਹੈ।

ਜੁਲਾਈ ਦੇ ਮਹੀਨੇ ਵਿੱਚ ਗੈਸ ਦੀ ਕੀਮਤ 1.71 ਡਾਲਰ ਪ੍ਰਤੀ ਲਿਟਰ ਤੱਕ ਪਹੁੰਚ ਗਈ ਸੀ, ਪਰ ਅਗਸਤ ਵਿੱਚ ਜ਼ਿਆਦਾਤਰ ਸਮੇਂ ਇਸ ਦੀ ਕੀਮਤ 1.60 ਡਾਲਰ ਪ੍ਰਤੀ ਲਿਟਰ ਜਾਂ ਇਸ ਤੋਂ ਵੱਧ ਹੀ ਰਹੀ। ਅਪ੍ਰੈਲ ਮਹੀਨੇ ਵਿੱਚ ਫੈਡਰਲ ਕਾਰਬਨ ਟੈਕਸ ਵਿੱਚ 15 ਡਾਲਰ ਪ੍ਰਤੀ ਟਨ ਦਾ ਵਾਧਾ ਹੋਣ ਕਾਰਨ ਸਮੂਹੀ ਖਰਚਾ 80 ਡਾਲਰ ਪ੍ਰਤੀ ਲਿਟਰ ਤੱਕ ਪਹੁੰਚ ਗਿਆ। ਇਸੇ ਦੌਰਾਨ, ਗੈਸੋਲੀਨ ‘ਤੇ ਟੈਕਸ 3.3 ਸੈਂਟ ਪ੍ਰਤੀ ਲਿਟਰ ਅਤੇ ਡੀਜ਼ਲ ‘ਤੇ 4.1 ਸੈਂਟ ਪ੍ਰਤੀ ਲਿਟਰ ਵਧਾ ਦਿੱਤਾ ਗਿਆ।

ਇਸ ਸਬੰਧੀ, ਡਗ ਫੋਰਡ ਸਰਕਾਰ ਨੇ ਮਾਰਚ ਦੇ ਅੰਤ ਵਿੱਚ ਐਲਾਨ ਕੀਤਾ ਸੀ ਕਿ ਸਾਲ ਦੇ ਅੰਤ ਤੱਕ ਗੈਸ ਟੈਕਸ ਵਿੱਚ ਕੀਤੀ ਗਈ ਕਟੌਤੀ ਜਾਰੀ ਰਹੇਗੀ। ਇਸ ਵਜੇ ਨਾਲ ਵੀ ਮੌਜੂਦਾ ਕੀਮਤਾਂ ‘ਤੇ ਪ੍ਰਭਾਵ ਪਇਆ।