GTA News Media

Top Info Bar
22.1°C Toronto Loading date...
Punjab Toronto/GTA

ਟੋਰਾਂਟੋ ਵਿਖੇ ਨੈਸ਼ਨਲ ਬੈਂਕੁਐਟ ਹਾਲ ਵਿਖੇ ਕਰਵਾਇਆ ਗਿਆ ਮਿਸ ਤੇ ਮਿਸਿਜ਼ ਪੰਜਾਬਣ ਵਰਲਡਵਾਇਡ ਦਾ ਫਾਈਨਲ ਮੁਕਾਬਲਾ

ਟੋਰਾਂਟੋ ਵਿਖੇ ਨੈਸ਼ਨਲ ਬੈਂਕੁਐਟ ਹਾਲ ਵਿਖੇ ਕਰਵਾਇਆ ਗਿਆ ਮਿਸ ਤੇ ਮਿਸਿਜ਼ ਪੰਜਾਬਣ ਵਰਲਡਵਾਇਡ ਦਾ ਫਾਈਨਲ ਮੁਕਾਬਲਾ
Share this post via:

ਮਿਸ ਤੇ ਮਿਸਿਜ਼ ਪੰਜਾਬਣ ਵਰਲਡਵਾਇਡ ਦਾ ਫਾਈਨਲ ਮੁਕਾਬਲਾ ਕਨੇਡਾ ਦੇ ਟੋਰਾਂਟੋ ਵਿਖੇ 10 July ਨੂੰ ਨੈਸ਼ਨਲ ਬੈਂਕੁਐਟ ਹਾਲ ਵਿਖੇ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਕੈਨੇਡਾ ਦੇ ਕੋਨੇ – ਕੋਨੇ ਤੋਂ ਮੁਟਿਆਰਾਂ ਨੇ ਭਾਗ ਲਿਆ | ਇਸ ਮੁਕਾਬਲੇ ਦੇ ਪਿਛਲੇ ਦਿਨੀਂ ਔਡੀਸ਼ਨ ਕਰਵਾਏ ਗਏ ਸੀ । ਔਡੀਸ਼ਨ ਵਿਚ 100 ਤੋਂ ਜ਼ਿਆਦਾ ਮੁਟਿਆਰਾਂ ਨੇ ਭਾਗ ਲਿਆ ਸੀ | ਔਡੀਸ਼ਨ ਵਿਚੋਂ 11ਮਿਸ ਤੇ 13 ਮਿਸਿਜ਼ ਦੀ ਚੋਣ ਕੀਤੀ ਗਈ ਸੀ । ਇਹਨਾ ਮੁਟਿਆਰਾਂ ਵਲੋਂ ਫਾਈਨਲ ਮੁਕਾਬਲੇ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ । ਫਾਈਨਲ ਮੁਕਾਬਲੇ ਵਿਚ ਤਿੰਨ ਰਾਉਂਡ ਕਰਵਾਏ ਗਏ , ਪਹਿਲਾ ਰਾਉਂਡ Ramp walk ,ਦੂਸਰਾ Talent ਰਾਉਂਡ, ਤੀਸਰਾ ਰਾਉਂਡ ਪ੍ਰਸ਼ਨ-ਉੱਤਰ ਅਤੇ ਚੌਥਾ ਰਾਉਂਡ ਵਿਚ ਬੋਲੀਆਂ ਅਤੇ ਗਿੱਧਾ ਪੇਸ਼ ਕੀਤਾ ਗਿਆ | ਮੁਟਿਆਰਾਂ ਦਾ ਪੰਜਾਬੀ ਵਿਰਸੇ ਨੂੰ ਲੈਕੇ ਇਸ ਜਨੂੰਨ ਨੂੰ ਦੇਖ ਸਬ ਵਾਹ ਵਾਹ ਕੀਤੀ ।ਮੁਟਿਆਰਾਂ ਦਾ ਆਤਮ ਵਿਸਵਾਸ਼ ਦੇਖਣ ਯੋਗ ਸੀ , ਇੰਝ ਲੱਗ ਰਿਹਾ ਸੀ ਜਿਵੇਂ ਇਹ ਮੁਕਾਬਲਾ ਕੈਨੇਡਾ ਨਹੀਂ ਪੰਜਾਬ ਦੀ ਧਰਤੀ ਤੇ ਹੋ ਰਿਹਾ ਹੋਵੇ । ਇਹ ਮੁਕਾਬਲਾ ਪੰਜਾਬੀ ਸਭਿਆਚਾਰ ਉੱਤੇ ਅਧਾਰਿਤ ਸੀ |
ਜੱਜਾਂ ਦੀ ਭੂਮਿਕਾ ਵਰਿੰਦਰ ਕੌਰ,ਸ਼ਵੇਤਾ ਸ਼ਰਮਾ,ਮਨਿੰਦਰ,ਮੀਨੂੰ,ਜਪਨੀਤ ਅਤੇ ਸੁਧਨੀਤ ਵਲੋਂ ਨਿਭਾਈ ਗਈ ਇਸ ਮੁਕਾਬਲੇ ਵਿਚ ਬਹੁਤ ਹੀ ਪ੍ਰਸਿੱਧ ਕਲਾਕਾਰ ਦੀਪ ਢਿੱਲੋਂ ,ਜੈਸਮੀਨ ਜੱਸੀ ਅਤੇ ਗੁਰਸੇਵਕ ਹੁੰਦਲ ਵਲੋਂ ਆਪਣੀ ਗਾਈਕੀ ਦੇ ਸਬ ਦਾ ਮਨੋਰੰਜਨ ਕੀਤਾ ਗਿਆ | ਇਸ ਸ਼ੋ ਦੇ ਪ੍ਰਬੰਧਕ ਪ੍ਰਦੀਪ ਬੈਂਸ ਅਤੇ ਅਮਨ ਸੈਣੀ ਜੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਮੁਕਾਬਲੇ ‘ਚ ਚੀਫ ਗੈਸਟ ਦੀ ਭੂਮਿਕਾ MPP ਪ੍ਰਭਮੀਤ ਸਿੰਘ ਸਰਕਾਰੀਆ ਅਤੇ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵਲੋਂ ਨਿਭਾਈ ਗਈ | ਇਹ ਮਹਾ ਮੁਕਾਬਲਾ AR Saini Glamour World ਅਤੇ The Tv Nri ਵਲੋਂ ਆਯੋਜਿਤ ਕੀਤਾ ਗਿਆ ।