GTA News Media

Top Info Bar
22.1°C Toronto Loading date...
Canada Punjab Weather

ਟੋਰਾਂਟੋ ਵਿੱਚ ਭਾਰੀ ਤੂਫ਼ਾਨ ਤੋਂ ਬਾਅਦ ਬਿਜਲੀ ਬਹਾਲ, ਸੜਕਾਂ ਤੇ ਹਵਾਈ ਸੇਵਾਵਾਂ ‘ਚ ਬਦਲਾਅ

ਟੋਰਾਂਟੋ ਵਿੱਚ ਭਾਰੀ ਤੂਫ਼ਾਨ ਤੋਂ ਬਾਅਦ ਬਿਜਲੀ ਬਹਾਲ, ਸੜਕਾਂ ਤੇ ਹਵਾਈ ਸੇਵਾਵਾਂ ‘ਚ ਬਦਲਾਅ
Share this post via:

ਬੁੱਧਵਾਰ ਦੀ ਰਾਤ ਟੋਰਾਂਟੋ ਵਿੱਚ ਭਾਰੀ ਤੂਫ਼ਾਨ ਤੋਂ ਬਾਅਦ ਬਾਰਿਸ਼ ਅਤੇ ਬਿਜਲੀ ਦੀ ਕੱਟ ਬਾਅਦ ਹਾਈਡਰੋ ਵਨ ਨੇ ਐਲਾਨ ਕੀਤਾ ਕਿ ਸ਼ਹਿਰ ਵਿੱਚ ਪੂਰੀ ਬਿਜਲੀ ਬਹਾਲ ਕਰ ਦਿੱਤੀ ਗਈ ਹੈ।

ਮੌਸਮ ਵਿਭਾਗ ਨੇ ਪਹਿਰਾਂ ਮੌਸਮ ਸੂਚਨਾ ਵਿੱਚ 30% ਬਾਰਿਸ਼ ਦੀ ਸੰਭਾਵਨਾ ਦੱਸੀ ਸੀ ਪਰ ਸ਼ਾਮ ਤੱਕ ਧੁੱਪ ਸਾਫ਼ ਸੀ ਅਤੇ ਅਕਾਸ਼ ‘ਚ ਕੁਝ ਬੱਦਲ ਹੀ ਰਹੇ।

ਬੁੱਧਵਾਰ ਦੀ ਰਾਤ ਇੱਕ ਪੋਸਟ ਵਿੱਚ ਹਾਈਡਰੋ ਵਨ ਨੇ ਕਿਹਾ ਕਿ ਰਿਕਾਰਡ ਤੋੜ ਬਾਰਿਸ਼ ਤੋਂ ਬਾਅਦ ਮੰਗਲਵਾਰ ਨੂੰ 170,000 ਘਰਾਂ ਤੇ ਕਾਰੋਬਾਰਾਂ ਵਿੱਚ ਬਿਜਲੀ ਗਾਇਬ ਹੋ ਗਈ ਸੀ, ਜੋ ਹੁਣ ਬਹਾਲ ਕਰ ਦਿੱਤੀ ਗਈ ਹੈ। 3200 ਗ੍ਰਾਹਕਾਂ ਲਈ ਬਿਜਲੀ ਬੁੱਧਵਾਰ ਸਵੇਰੇ ਤਕ ਮੁਹੱਈਆ ਨਹੀਂ ਸੀ ਪਰ ਬਾਅਦ ‘ਚ ਸਬ ਠੀਕ ਹੋ ਗਿਆ।

ਹਵਾਈ ਸੇਵਾਵਾਂ ‘ਚ ਰੁਕਾਵਟਾਂ

ਖਰਾਬ ਮੌਸਮ ਕਾਰਨ ਪੀਅਰਸਨ ਹਵਾਈ ਅੱਡੇ ਤੋਂ ਨਿਊਯਾਰਕ ਲਈ ਕੁਝ ਉਡਾਣਾਂ ਰੱਦ ਕੀਤੀਆਂ ਗਈਆਂ। ਪੀਅਰਸਨ ਤੋਂ ਲਾਗਾਰਡੀਆ ਅੱਡੇ ਲਈ 9 ‘ਚੋਂ 5 ਉਡਾਣਾਂ ਦੇਰੀ ਨਾਲ ਪਹੁੰਚੀਆਂ ਜਦੋਂ ਕਿ 2 ਜੇ.ਐੱਫ.ਕੇ ਲਈ ਉਡਾਣਾਂ ਵੀ ਰੱਦ ਕੀਤੀਆਂ ਗਈਆਂ।

ਸੜਕਾਂ ਖੁੱਲ੍ਹੀਆਂ

ਮੰਗਲਵਾਰ ਦੀ ਭਾਰੀ ਬਾਰਿਸ਼ ਤੋਂ ਬਾਅਦ ਬੰਦ ਹੋਈਆਂ ਸੜਕਾਂ ਨੂੰ ਵਾਹਨ ਚਲਾਉਣ ਲਈ ਬੁੱਧਵਾਰ ਨੂੰ ਮੁੜ ਖੋਲ੍ਹ ਦਿੱਤਾ ਗਿਆ। ਇਸ ਵਿੱਚ ਬੇਵਿਊ ਐਵੇਨਿਊ ਅਤੇ ਰੋਜ਼ਡੇਲ ਵੈਲੀ ਰੋਡ ਸਮੇਤ ਕਈ ਸੜਕਾਂ ਸ਼ਾਮਲ ਹਨ।

ਮੌਸਮ ਵਿਭਾਗ ਦੇ ਅਨੁਸਾਰ, ਮੰਗਲਵਾਰ ਨੂੰ 98 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਜੋ ਕਿ ਟੋਰਾਂਟੋ ਦੇ ਇਤਿਹਾਸ ‘ਚ ਪੰਜਵੀਂ ਵੱਡੀ ਮਾਤਰਾ ਹੈ।

ਅੱਗੇ ਦਾ ਮੌਸਮ

ਮੌਸਮ ਵਿਭਾਗ ਦੇ ਅਨੁਸਾਰ, ਅੱਗੇ ਦੇ ਹਫਤੇ ‘ਚ ਧੁੱਪ ਦੀ ਉਮੀਦ ਹੈ। ਵੀਰਵਾਰ ਨੂੰ 24 ਡਿਗਰੀ ਸੀ. ਅਤੇ ਸ਼ਾਮ ਨੂੰ 14 ਡਿਗਰੀ ਤਕ ਗਿਰਾਵਟ ਰਹੇਗੀ। ਸ਼ੁੱਕਰਵਾਰ ਨੂੰ ਪੂਰੀ ਧੁੱਪ ਰਹੇਗੀ ਜਿਸ ਵਿੱਚ 25 ਡਿਗਰੀ ਸੀ. ਤਕ ਪਾਰਾ ਚੜੇਗਾ। ਸ਼ਨੀਵਾਰ ਨੂੰ 28 ਡਿਗਰੀ ਸੀ. ਅਤੇ ਐਤਵਾਰ ਨੂੰ 30% ਬਾਰਿਸ਼ ਦੀ ਸੰਭਾਵਨਾ ਹੈ।