GTA News Media

Top Info Bar
22.1°C Toronto Loading date...
Punjab

ਤਾਲਿਬਾਨ ਨੇ ਅਫਗਾਨਿਸਤਾਨ ‘ਚ ਦਾੜ੍ਹੀ ਕੱਟਣ ਤੇ ਲਗਾਈ ਪਾਬੰਦੀ, ਸਜ਼ਾ ਦਾ ਫ਼ਰਮਾਨ ਕੀਤਾ ਜਾਰੀ

ਤਾਲਿਬਾਨ ਨੇ ਅਫਗਾਨਿਸਤਾਨ ‘ਚ ਦਾੜ੍ਹੀ ਕੱਟਣ ਤੇ ਲਗਾਈ ਪਾਬੰਦੀ, ਸਜ਼ਾ ਦਾ ਫ਼ਰਮਾਨ ਕੀਤਾ ਜਾਰੀ
Share this post via:

ਕਾਬੁਲ: ਤਾਲਿਬਾਨ ਅਫਗਾਨਿਸਤਾਨ ਵਿੱਚ ਜਬਰਦਸਤੀ ਕਬਜ਼ਾ ਕਰਕੇ ਆਪਣੀ ਸਰਕਾਰ ਚਲਾ ਰਿਹਾ ਹੈ। ਉਹ ਫਿਰ ਤੋਂ ਆਪਣੇ ਵੀਹ ਸਾਲ ਪੁਰਾਣੇ ਰੰਗ ਵਿੱਚ ਆ ਗਿਆ ਹੈ। ਤਾਲਿਬਾਨ ਹਰ ਕਿਸੇ ਲਈ ਨਵੇਂ ਕਾਨੂੰਨ ਬਣਾ ਰਿਹਾ ਹੈ।ਤੇ ਜੋ ਵੀ ਕੋਈ ਤਾਲਿਬਾਨ ਵਲੋਂ ਬਣਾਏ ਗਏ ਨਵੇਂ ਕਾਨੂੰਨ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਤਾ ਉਸ ਨੂੰ ਦਰਦਨਾਕ ਸਜ਼ਾ ਦਿੱਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਤਾਲਿਬਾਨ ਵਲੋਂ ਪੁਰਸ਼ਾਂ ਲਈ ਬਹੁਤ ਸਾਰੇ ਨਵੇਂ ਫਰਮਾਨ ਜਾਰੀ ਕੀਤੇ ਗਏ ਹਨ। ਉਹਨਾ ਵਿੱਚੋ ਇੱਕ ਨਵਾ ਫ਼ਰਮਾਨ ਇਹ ਹੈ ਕਿ ਹੁਣ ਮਰਦਾਂ ਨੂੰ ਸ਼ੇਵਿੰਗ ਅਤੇ ਸ਼ੇਵ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਦਿੱਤੀ ਗਈ ਹੈ। ਦੱਸ ਦਈਏ ਕਿ ਹੇਲਮੰਡ ਪ੍ਰਾਂਤ ਦੇ ਨਾਈ ਨੂੰ ਵੀ ਇੱਕ ਪੱਤਰ ਰਾਹੀਂ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਜੋ ਵੀ ਇਸ ਕਾਨੂੰਨ ਦੀ ਉਲੰਘਣਾ ਕਰੇਗਾ ਉਸਨੂੰ ਸ਼ਰੀਆ ਕਾਨੂੰਨ ਦੇ ਤਹਿਤ ਸਖਤ ਤੋ ਸ਼ਖਤ ਸਜ਼ਾ ਦਿੱਤੀ ਜਾਵੇਗੀ।

ਉੱਧਰ ,ਤਾਲਿਬਾਨ ਸਭਿਆਚਾਰ ਦੇ ਨਿਰਦੇਸ਼ਕ ਹਾਫਿਜ਼ ਰਸ਼ੀਦ ਹੇਲਮੰਡ ਨੇ ਐਤਵਾਰ ਨੂੰ ਸਥਾਨਕ ਅਖ਼ਬਾਰ ਐਟੀਲਾਤ੍ਰੋਜ਼ ਨੂੰ ਦੱਸਿਆ ਕਿ ਤਾਲਿਬਾਨ ਦੀ ਧਾਰਮਿਕ ਪੁਲਿਸ ਨੇ ਸੂਬੇ ‘ਚ ਨਾਈ ਦੀ ਦੁਕਾਨ ਦੇ ਮਾਲਕਾਂ ਨਾਲ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਹੈ।