ਤੇਜ਼ ਹਵਾਵਾਂ ਕਾਰਨ ਟੋਰਾਂਟੋ ‘ਚ ਹਜ਼ਾਰਾਂ ਘਰਾਂ ਦੀ ਬਿਜਲੀ ਗਈ
ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਫੋਨ ਕਾਲਾਂ ਪ੍ਰਾਪਤ ਹੋਈਆਂ ਹਨ, ਜਿਹਨਾਂ ਵਿੱਚ ਦਰਖ਼ਤਾਂ, ਡਾਲਾਂ, ਮਲਬਾ ਅਤੇ ਤਾਰਾਂ ਦੇ ਸੜਕਾਂ ‘ਤੇ ਡਿੱਗਣ ਦੀਆਂ ਸ਼ਿਕਾਇਤਾਂ ਹਨ।
ਐਤਵਾਰ ਨੂੰ ਤੇਜ਼ ਹਵਾਵਾਂ ਕਾਰਨ ਟੋਰਾਂਟੋ ਵਿੱਚ 2,700 ਤੋਂ ਵੱਧ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਗਈ।
Environment Canada ਦੇ ਮੁਤਾਬਕ ਹਵਾਵਾਂ ਦੀ ਗਤੀ ਲਗਭਗ 70 ਕਿਮੀ/ਘੰਟਾ ਤੱਕ ਪਹੁੰਚ ਗਈ।