GTA News Media

Top Info Bar
22.1°C Toronto Loading date...
Punjab

ਦੀਪ ਸਿੱਧੂ ਵਲੋਂ ਦਿੱਤੇ ਬਿਆਨ ਤੇ ਕਿਸਾਨ ਜਥੇਬੰਦੀਆਂ ਨੇ ਕੀਤਾ ਵਿਰੋਧ ਪ੍ਰਗਟ

ਦੀਪ ਸਿੱਧੂ ਵਲੋਂ ਦਿੱਤੇ ਬਿਆਨ ਤੇ ਕਿਸਾਨ ਜਥੇਬੰਦੀਆਂ ਨੇ ਕੀਤਾ ਵਿਰੋਧ ਪ੍ਰਗਟ
Share this post via:

ਗੁਰਦਾਸਪੁਰ :ਬੀਤੇ ਦਿਨ ਪੰਜਾਬੀ ਅਦਾਕਾਰ ਦੀਪ ਸਿੱਧੂ ਵਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਾਨੂੰ ਦੀਪ ਸਿੱਧੂ ਤੋਂ ਕੋਈ ਵੀ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ਕਿ ਕੌਣ ਸ਼ਹੀਦ ਹੈ ਤੇ ਕੌਣ ਸ਼ਹੀਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਇਨਸਾਨ ਦੀ ਕਿਸੇ ਦੀ ਖਾਤਰ ਮੌਤ ਹੁੰਦੀ ਹੈ ਤਾਂ ਉਹ ਇਨਸਾਨ ਸ਼ਹੀਦ ਹੀ ਕਹਾਉਦਾ ਹੈ।ਉਨ੍ਹਾ ਨੇ ਕਿਹਾ ਕਿ ਦੀਪ ਸਿੱਧੂ ਭਾਜਪਾ ਦਾ ਬੰਦਾ ਹੈ ਤੇ ਇਸ ਵਿੱਚ ਹਰਜੀਤ ਗਰੇਵਾਲ, ਹਰਿੰਦਰ ਕਾਹਲੋਂ ਤੇ ਸੁਰਜੀਤ ਸਿੰਘ ਜਿਆਣੀ ਦਾ ਅਸਰ ਹੋ ਗਿਆ ਹੈ ਤਾਂ ਹੀ ਦੀਪ ਸਿੱਧੂ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ ਹੈ।

ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਪ੍ਰੀਤ ਸਿੰਘ, ਹਰਮਨ ਸਿੰਘ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ਵੀ ਦੀਪ ਸਿੱਧੂ ਵਲੋਂ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਤੇ ਹੁਣ ਫਿਰ ਦੀਪ ਸਿੱਧੂ ਨੇ ਜੋ ਸ਼ਹੀਦ ਹੋਏ ਕਿਸਾਨਾਂ ਬਾਰੇ ਗ਼ਲਤ ਬਿਆਨ ਦਿੱਤਾ ਹੈ, ਅਸੀਂ ਉਸ ਬਿਆਨ ਦੀ ਨਿੰਦਾ ਕਰਦੇ ਹਾਂ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਵੀ ਇਨਸਾਨ ਆਪਣੇ ਘਰੋਂ ਕਿਸਾਨੀ ਅੰਦੋਲਨ ਵਿੱਚ ਜਾਂਦਾ ਹੈ ਜਾ ਹਿੱਸਾ ਪਾਉਦਾ ਹੈ , ਉਹ ਇਨਸਾਨ ਸਿਰ ਤੇ ਕਫ਼ਨ ਬੰਨ੍ਹ ਕੇ ਜਾਂਦਾ ਹੈ। ਕਿਉਕਿ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਸ ਨੇ ਵਾਪਸ ਆਉਣਾ ਵੀ ਹੈ ਜਾਂ ਨਹੀਂ।

ਉਨ੍ਹਾਂ ਨੇ ਕਿਹਾ ਕਿ ਕਿਸਾਨ ਆਪਣੇ ਹੱਕ ਦੇ ਲਈ ਲੜਾਈ ਲੜ ਰਿਹਾ ਹੈ।ਤੇ ਜੇ ਕਿਸਾਨੀ ਸੰਘਰਸ਼ ਵਿੱਚ ਕਿਸੇ ਵੀ ਕਿਸਾਨ ਦੀ ਜਾਨ ਗਈ ਹੈ, ਉਹ ਸ਼ਹੀਦ ਹੀ ਹੈ। ਅਸੀਂ ਨੌਜਵਾਨਾਂ ਤੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਕਿ ਜਦੋਂ ਤੱਕ ਦੀਪ ਸਿੱਧੂ ਮਾਫ਼ੀ ਨਹੀਂ ਮੰਗਦਾ, ਉਦੋਂ ਤਕ ਦੀਪ ਸਿੱਧੂ ਨੂੰ ਸਟੇਜ ਤੇ ਚੜਨ ਨਾ ਦਿੱਤਾ ਜਾਵੇ।