GTA News Media

Top Info Bar
22.1°C Toronto Loading date...
Punjab Toronto/GTA

ਦੱਖਣ -ਪੱਛਮੀ ਓਨਟਾਰੀਓ ਵਿੱਚ ਹਾਦਸਾ, 2 ਲੋਕਾਂ ਦੀ ਮੌਤ ਅਤੇ ਇੱਕ ਜ਼ਖਮੀ

ਦੱਖਣ -ਪੱਛਮੀ ਓਨਟਾਰੀਓ ਵਿੱਚ ਹਾਦਸਾ, 2 ਲੋਕਾਂ ਦੀ ਮੌਤ ਅਤੇ ਇੱਕ ਜ਼ਖਮੀ
Share this post via:

ਓਨਟਾਰੀਓ – ਸੂਬਾਈ ਪੁਲਿਸ ਦਾ ਕਹਿਣਾ ਹੈ ਕਿ ਦੱਖਣ -ਪੱਛਮੀ ਓਨਟਾਰੀਓ ਵਿੱਚ ਸ਼ਨੀਵਾਰ ਰਾਤ ਨੂੰ ਦੋ ਪਿਕਅਪ ਟਰੱਕਾਂ ਦੀ ਟੱਕਰ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ।

ਇਹ ਹਾਦਸਾ ਰਾਤ 9:00 ਵਜੇ ਤੋਂ ਪਹਿਲਾਂ ਐਲਗਿਨ ਕਾਉਂਟੀ ਵਿੱਚ, ਸੈਂਟ ਥਾਮਸ, ਓਨਟਾਰੀਓ ਦੇ ਬਿਲਕੁਲ ਪੂਰਬ ਵਿੱਚ ਵਾਪਰਿਆ।

ਪੁਲਿਸ ਦਾ ਕਹਿਣਾ ਹੈ ਕਿ ਦੋ ਪਿਕਅੱਪ ਰਿਚਮੰਡ ਰੋਡ ਉੱਤੇ ਉੱਤਰ ਵੱਲ ਜਾ ਰਹੇ ਸਨ ਜਦੋਂ ਉਨ੍ਹਾਂ ਵਿੱਚੋਂ ਇੱਕ ਟੋਏ ‘ਚ ਵੱਜਣ ਕਾਰਨ ਕਈ ਵਾਰ ਪਲਟਿਆ, ਜਿਸ ਨਾਲ ਡਰਾਈਵਰ ਅਤੇ ਯਾਤਰੀ ਬਾਹਰ ਡਿੱਗ ਗਏ।

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਦੂਜੇ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ, ਅਤੇ ਤੀਜੇ ਵਿਅਕਤੀ ਜੋ ਕਿ ਵਾਹਨ ਵਿੱਚ ਸਵਾਰ ਸੀ, ਦਾ ਗੰਭੀਰ ਪਰ ਗੈਰ-ਜਾਨਲੇਵਾ ਸੱਟਾਂ ਲਈ ਇਲਾਜ ਕੀਤਾ ਗਿਆ। ਦੂਜੀ ਪਿਕਅਪ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ।

ਮ੍ਰਿਤਕਾਂ ਦੀ ਪਛਾਣ ਗੁਪਤ ਰੱਖੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਸੂਚਨਾ ਬਾਕੀ ਹੈ।

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਗਤੀ, ਅਲਕੋਹਲ ਅਤੇ ਸੀਟ ਬੈਲਟਾਂ ਦੀ ਘਾਟ ਕਾਰਨ ਹਾਦਸਾ ਵਾਪਰਿਆ। ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਕੋਲ ਘਟਨਾ ਦਾ ਵੀਡੀਓ ਹੋਵੇ ਤਾਂ ਉਹ ਐਲਗਿਨ ਕਾਉਂਟੀ ਓਪੀਪੀ ਨਾਲ ਸੰਪਰਕ ਕਰਨ।