GTA News Media

Top Info Bar
22.1°C Toronto Loading date...
Punjab

ਪਾਕਿਸਤਾਨ ਤੋਂ ਭਾਰਤ ਦਾ ਵਿਸ਼ਵ ਕੱਪ ਦਾ ਮੈਚ ਹਾਰਨ ਦਾ ਗੁੱਸਾ ਕਸ਼ਮੀਰੀ ਵਿਿਦਆਰਥੀਆਂ ਉੱਤੇ ਕੱਢਿਆ

ਪਾਕਿਸਤਾਨ ਤੋਂ ਭਾਰਤ ਦਾ ਵਿਸ਼ਵ ਕੱਪ ਦਾ ਮੈਚ ਹਾਰਨ ਦਾ ਗੁੱਸਾ ਕਸ਼ਮੀਰੀ ਵਿਿਦਆਰਥੀਆਂ ਉੱਤੇ ਕੱਢਿਆ
Share this post via:

ਬੀਤੀ ਰਾਤ ਜਦੋਂ ਭਾਰਤ ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਪਾਕਿਸਤਾਨ ਤੋਂ ਹਾਰ ਗਿਆ ਤਾਂ ਕੁਝ ਨੌਜਵਾਨਾਂ ਨੂੰ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਕਸ਼ਮੀਰੀ ਵਿਿਦਆਰਥੀਆਂ ਉੱਤੇ ਹਮਲਾ ਕੀਤਾ। ਦੱਸ ਦਈਏ ਕਿ ਇਹ ਘਟਨਾ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਭਾਈ ਗੁਰਦਾਸ ਇੰਸਟੀਚਿਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੌਜੀ ਦੇ ਹੋਸਟਲ ਦੀ ਹੈ। ਕਸ਼ਮੀਰੀ ਵਿਿਦਆਰਥੀਆਂ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕੁਝ ਨੌਜਵਾਨਾਂ ਤੇ ਹਮਲਾ ਕਰਨ ਦਾ ਦੋਸ਼ ਲਗਾਇਆ।

ਕਾਲਜ ‘ਚ ਬੀਬੀਏ ਦੇ ਸਟੂਡੇਟ ਆਕਿਬ ਨੇ ਦੱਸਿਆ ਕਿ 5 ਤੋਂ 6 ਨੌਜਵਾਨਾਂ ਨੇ ਤੋੜਫੋੜ ਕੀਤੀ ਤੇ ਉਹਨਾ ਦਾ ਸਾਮਾਨ ਵੀ ਖਿਲਾਰ ਦਿੱਤਾ। ਇੱਕ ਵਿਿਦਆਰਥੀ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਇਹ ਘਟਨਾ ਐਤਵਾਰ ਦੇਰ ਰਾਤ ਕਰੀਬ 12 ਵਜੇ ਹੋਈ, ਇਸ ਘਟਨਾ ਦੇ ਵੀਡੀਓ ਵੀ ਸਾਹਮਣੇ ਆਏ ਹਨ। ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।