GTA News Media

Top Info Bar
22.1°C Toronto Loading date...
Crime Punjab

ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਹਮਲਾਵਰਾਂ ਦੁਆਰਾ ਵਰਤੀਆਂ ਗੱਡੀਆਂ ਕੀਤੀਆਂ ਬਰਾਮਦ

ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਹਮਲਾਵਰਾਂ ਦੁਆਰਾ ਵਰਤੀਆਂ ਗੱਡੀਆਂ ਕੀਤੀਆਂ ਬਰਾਮਦ
Share this post via:

ਸਿੱਧੂ ਮੂਸੇਵਾਲਾ ਦੇ ਅੱਜ ਮਾਨਸਾ ਦੇ ਜਵਾਹਰਕੇ ਪਿੰਡ ਵਿੱਚ ਹੋਏ ਕਤਲ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਬੜੀ ਮੁਸਤੈਦੀ ਨਾਲ ਜਾਂਚ ਕੀਤੀ ਜਾ ਰਹੀ ਹੈ।ਇਕ ਤਾਜ਼ਾ ਖਬਰ ਦੇ ਮੁਤਾਬਕ ਪੰਜਾਬ ਪੁਲੀਸ ਵੱਲੋਂ  ਉਹ ਗੱਡੀਆਂ ਬਰਾਮਦ ਕਰ ਲਈਆਂ ਗਈਆਂ ਨੇ ਜਿਹੜੀਆਂ ਕਿ ਸਿੱਧੂ ਮੂਸੇਵਾਲਾ ਨੂੰ ਤੇ ਹਮਲਾ ਕਰਨ ਲਈ ਵਰਤੀਆਂ ਗਈਆਂ ਸਨ ਇਨ੍ਹਾਂ ਗੱਡੀਆਂ ਦੇ ਵਿੱਚੋਂ ਹੀ ਗੋਲੀਆਂ ਚਲਾਈਆਂ ਗਈਆਂ। ਦੋਨੋਂ ਹੀ ਗੱਡੀਆਂ ਹਮਲਾਵਰ  ਛੱਡ ਕੇ ਫ਼ਰਾਰ ਹੋ ਗਏ ਨੇ। ਫਿਲਹਾਲ ਇਹ ਪਤਾ ਨਹੀਂ ਲੱਗਾ ਕਿ ਕਿਸ ਜਗ੍ਹਾ ਤੇ ਛੱਡੀਆਂ ਗਈਆਂ ਨੇ ਪਰ ਇੰਨੀ ਜਾਣਕਾਰੀ ਜ਼ਰੂਰ ਮਿਲੀ ਹੈ ਕਿ ਪੁਲੀਸ ਦੁਆਰਾ ਗੱਡੀਆਂ ਬਰਾਮਦ ਕਰ ਲਈਆਂ ਗਈਆਂ ਨੇ।

ਦੋਨੋਂ ਹੀ ਗੱਡੀਆਂ ਤੇ ਦਿੱਲੀ ਦੇ ਨੰਬਰ ਲੱਗੇ ਹੋਏ ਨੇ ਜੋ ਕਿ ਪੁਲਸ ਦੇ ਮੁਤਾਬਕ ਜਾਅਲੀ ਨੰਬਰ ਨੇ। ਜਾਅਲੀ ਨੰਬਰਾਂ ਦੀ ਵਰਤੋਂ ਕਰਕੇ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ।