GTA News Media

Top Info Bar
22.1°C Toronto Loading date...
Punjab

ਪੰਜਾਬ ਦੇ ਨਵੇ ਮੁੱਖ ਮੰਤਰੀ ਨੇ ਕੀਤਾ ਐਲਾਨ ਮੈਨੂੰ ਵਾਲੇ ਬਾਡੀਗਾਰਡਸ ਦੀ ਜਰੂਰਤ ਨਹੀ, ਮੈਨੂੰ ਕਿਸੇ ਨੇ ਮਾਰ ਕੇ ਕੀ ਲੈਣਾ

ਪੰਜਾਬ ਦੇ ਨਵੇ ਮੁੱਖ ਮੰਤਰੀ ਨੇ ਕੀਤਾ ਐਲਾਨ ਮੈਨੂੰ ਵਾਲੇ ਬਾਡੀਗਾਰਡਸ ਦੀ ਜਰੂਰਤ ਨਹੀ, ਮੈਨੂੰ ਕਿਸੇ ਨੇ ਮਾਰ ਕੇ ਕੀ ਲੈਣਾ
Share this post via:

ਚੰਡੀਗੜ੍ਹ:ਪੰਜਾਬ ਦੇ ਨਵੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸੁਰੱਖਿਆ ਲਈ 1000 ਮੁਲਾਜ਼ਮ ਤੇ 200 ਗੱਡੀਆਂ ਦੀ ਲੋੜ ਨਹੀਂ। ਕਿਉਕਿ ਕਿ ਮੈਨੂੰ ਕਿਸੇ ਨੇ ਮਾਰ ਕੇ ਕੀ ਲੈਣਾ। ਇਸ ਲਈ ਮੈਨੂੰ ਸੁਰੱਖਿਆ ਲਈ ਸਿਰਫ 8-10 ਬੰਦੇ ਵੀ ਬਹੁਤ ਹਨ। ਉਨ੍ਹਾਂ ਕਿਹਾ ਕਿ ਇਸ ਕਰਕੇ ਉਨ੍ਹਾਂ ਨੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਨੂੰ ਹਦਾਇਤ ਕੀਤੀ ਹੈ।

ਉਹਨਾ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀਆਂ ਨਾਲ 1000 ਤੋਂ ਵੱਧ ਸੁਰੱਖਿਆ ਮੁਲਾਜ਼ਮ ਤੇ ਹੋਰ ਅਮਲਾ ਤਾਇਨਾਤ ਰਹਿੰਦਾ ਹੈ। ਤੇ 200 ਤੱਕ ਗੱਡੀਆਂ ਦਾ ਕਾਫਲਾ ਹੋਣ ਕਰਕੇ ਜਿੱਥੇ ਜਨਤਾ ਦੇ ਕਰੋੜਾਂ ਰੁਪਏ ਖਰਚ ਹੁੰਦੇ ਹਨ, ਉੱਥੇ ਹੀ ਮੁੱਖ ਮੰਤਰੀ ਦੇ ਆਉਣ-ਜਾਣ ਵਾਲੇ ਰਸਤੇ ‘ਚ ਆਮ ਲੋਕਾਂ ਨੂੰ ਵੀ ਟ੍ਰੈਫਿਕ ‘ਚ ਫਸ ਕੇ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ।