ਪੰਜਾਬ ਸਰਕਾਰ ਨੇ ਅਕਾਲ ਤਖ਼ਤ ਦੇ ਜਥੇਦਾਰ ਤੋਂ 3 ਸੁਰੱਖਿਆ ਗਾਰਡ ਲਏ ਵਾਪਸ
ਪੰਜਾਬ ਸਰਕਾਰ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਤੋਂ ਤਿੰਨ ਗਾਰਡ ਵਾਪਸ ਲੈ ਲਏ ਹਨ। ਇਸ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਾਕੀ ਤਿੰਨਾਂ ਨੂੰ ਵੀ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਹੈ।
ਇੱਕ ਵੀਡੀਓ ਸੰਦੇਸ਼ ਵਿੱਚ ਜਥੇਦਾਰ ਕਹਿੰਦੇ ਹਨ ਕਿ ਪੰਜਾਬ ਦਾ ਸਿੱਖ ਨੌਜਵਾਨ ਉਸਦੀ ਸੁਰੱਖਿਆ ਲਈ ਕਾਫੀ ਹੈ। “ਮੇਰੀ ਸੁਰੱਖਿਆ ਵਿੱਚ ਲੱਗੇ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਵਾਪਸ ਰਿਪੋਰਟ ਕਰਨ ਲਈ ਉਨ੍ਹਾਂ ਦੇ ਦਫ਼ਤਰ ਤੋਂ ਇੱਕ ਕਾਲ ਆਈ ਸੀ। ਕੋਈ ਫ਼ਰਕ ਨਹੀ ਪੈਂਦਾ. ਮੈਨੂੰ ਸੁਰੱਖਿਆ ਦੀ ਲੋੜ ਨਹੀਂ ਹੈ, ਖਾਸ ਕਰਕੇ ਸਰਕਾਰ ਤੋਂ। ਸੂਬੇ ਦਾ ਸਿੱਖ ਨੌਜਵਾਨ ਮੇਰੀ ਰਾਖੀ ਲਈ ਕਾਫੀ ਹੈ।”
ਪੰਜਾਬ ਸਰਕਾਰ ਨੇ ਸੂਬੇ ਦੇ 424 ਵੀ.ਆਈ.ਪੀਜ਼ ਦੀ ਸੁਰੱਖਿਆ ਵਾਪਸ ਲੈ ਲਈ ਹੈ।