GTA News Media

Top Info Bar
22.1°C Toronto Loading date...
Canada Crime Punjab

ਬਗੈਰ ਲਾਇਸੰਸ ਟੈਕਸੀ ਚਲਾਉਣ ਵਾਲਿਆਂ ਵਿਰੁੱਧ ਰਿਚਮੰਡ ਵਿੱਚ ਵੱਡੀ ਕਾਰਵਾਈ

ਬਗੈਰ ਲਾਇਸੰਸ ਟੈਕਸੀ ਚਲਾਉਣ ਵਾਲਿਆਂ ਵਿਰੁੱਧ ਰਿਚਮੰਡ ਵਿੱਚ ਵੱਡੀ ਕਾਰਵਾਈ
Share this post via:

ਰਿਚਮੰਡ, ਬ੍ਰਿਟਿਸ਼ ਕੋਲੰਬੀਆ—ਕੈਨੇਡਾ ਵਿੱਚ ਬਗੈਰ ਲਾਇਸੰਸ ਟੈਕਸੀ ਚਲਾਉਣ ਵਾਲਿਆਂ ਵਿਰੁੱਧ ਕੀਤੀ ਗਈ ਕਾਰਵਾਈ ਦੌਰਾਨ 66 ਹਜ਼ਾਰ ਡਾਲਰ ਦੇ ਜੁਰਮਾਨੇ ਲਗਾਏ ਗਏ ਹਨ। ਰਿਚਮੰਡ ਸ਼ਹਿਰ ਵਿੱਚ ਕਰੀਬ 29 ਡਰਾਈਵਰਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਵਿੱਚੋਂ ਲਗਭਗ ਇਕ ਦਰਜਨ ਸਾਊਥ ਏਸ਼ੀਅਨ ਮੂਲ ਦੇ ਹਨ। ਆਰ.ਸੀ.ਐਮ.ਪੀ. ਨੇ ਇਕ ਮਾਮਲੇ ਵਿੱਚ ਇਕ ਅਪਰਾਧੀ ਡਰਾਈਵਰ ਨੂੰ ਵੀ ਕਾਬੂ ਕੀਤਾ, ਜੋ ਪਹਿਲਾਂ ਵੀ ਕਈ ਵਾਰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲਿਆਂ ਵਿੱਚ ਫਸਿਆ ਹੋਇਆ ਹੈ।

ਇਹ ਕਾਰਵਾਈ ਟ੍ਰਾਂਸਪੋਰਟੇਸ਼ਨ ਮੰਤਰਾਲੇ ਅਤੇ ਕਮਰਸ਼ੀਅਲ ਵਹੀਕਲ ਸੇਫਟੀ ਐਨਫੋਰਸਮੈਂਟ ਨਾਲ ਮਿਲ ਕੇ ਕੀਤੀ ਗਈ। ਕਾਬੂ ਕੀਤੇ ਗਏ ਡਰਾਈਵਰਾਂ ਵਿੱਚੋਂ ਇੱਕ ਤਿਹਾਈ ਅਜਿਹੇ ਹਨ ਜੋ ਮੁੜ ਮੁੜ ਨਿਯਮ ਤੋੜਦੇ ਰਹੇ ਹਨ। ਇੰਸਪੈਕਟਰ ਮਾਰਕ ਬੈਕਸਟਰ ਨੇ ਕਿਹਾ ਕਿ ਜਿਨ੍ਹਾਂ ਕੋਲ ਜਾਇਜ਼ ਲਾਇਸੰਸ ਹੁੰਦਾ ਹੈ, ਉਹਨਾਂ ਨੂੰ ਅਜਿਹੇ ਗੈਰ-ਕਾਨੂੰਨੀ ਟੈਕਸੀ ਡਰਾਈਵਰਾਂ ਕਰਕੇ ਨੁਕਸਾਨ ਝੱਲਣਾ ਪੈਂਦਾ ਹੈ। ਇਹ ਡਰਾਈਵਰ ਨਾ ਸਿਰਫ ਨਿਯਮਾਂ ਦਾ ਉਲੰਘਨ ਕਰਦੇ ਹਨ, ਸਗੋਂ ਮਾੜੇ ਡਰਾਈਵਿੰਗ ਰਿਕਾਰਡ ਨਾਲ ਹੋਰਨਾਂ ਲਈ ਵੀ ਖਤਰਾ ਬਣ ਜਾਂਦੇ ਹਨ। ਹਰ ਕਾਬੂ ਕੀਤੇ ਗਏ ਡਰਾਈਵਰ ਨੂੰ ਪੈਸੈਂਜਰ ਟ੍ਰਾਂਸਪੋਰਟੇਸ਼ਨ ਐਕਟ, ਬਗੈਰ ਲਾਇਸੰਸ ਗੱਡੀ ਚਲਾਉਣ ਅਤੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਵਿੱਚ ਨਾਕਾਮ ਰਹਿਣ ਦੇ ਦੋਸ਼ਾਂ ਹੇਠ ਜੁਰਮਾਨੇ ਕੀਤੇ ਗਏ ਹਨ, ਜੋ ਕੁੱਲ ਮਿਲਾ ਕੇ 1,783 ਡਾਲਰ ਪ੍ਰਤੀ ਡਰਾਈਵਰ ਹਨ।