GTA News Media

Top Info Bar
22.1°C Toronto Loading date...
Buy / Sell Canada Punjab

ਬੈਂਕ ਆਫ ਕੈਨੇਡਾ ਵੱਲੋਂ ਮੁੱਖ ਵਿਆਜ ਦਰ ਘਟਾਈ ਗਈ

ਬੈਂਕ ਆਫ ਕੈਨੇਡਾ ਵੱਲੋਂ ਮੁੱਖ ਵਿਆਜ ਦਰ ਘਟਾਈ ਗਈ
Share this post via:

ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਆਪਣੀ ਮੁੱਖ ਵਿਆਜ ਦਰ ਘਟਾ ਕੇ 4.5 ਫ਼ੀਸਦੀ ਕਰ ਦਿੱਤੀ ਹੈ। ਗਵਰਨਰ ਟਿਫ ਮੈਕਲੇਮ ਨੇ ਇਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਜੇਕਰ ਮਹਿੰਗਾਈ ਵਿੱਚ ਕਮੀ ਆਉਂਦੀ ਰਹੀ ਤਾਂ ਅੱਗੇ ਹੋਰ ਵਿਆਜ ਦਰਾਂ ਵਿੱਚ ਘਟਾਓ ਸੰਭਵ ਹੈ। ਅਰਥਸ਼ਾਸਤਰੀਆਂ ਨੇ ਜੂਨ ਵਿੱਚ ਮਹਿੰਗਾਈ ਵਿੱਚ ਆਈ ਕਮੀ ਦੇ ਬਾਅਦ ਇਸ ਘਟਾਓ ਦੀ ਪੂਰੀ ਉਮੀਦ ਕੀਤੀ ਸੀ।

ਇਹ ਕਟੌਤੀ ਕੇਂਦਰੀ ਬੈਂਕ ਦੀ ਲਗਾਤਾਰ ਦੂਜੀ ਕਟੌਤੀ ਹੈ, ਪਿਛਲੀ ਕਟੌਤੀ ਪਿਛਲੇ ਮਹੀਨੇ ਹੋਈ ਸੀ। ਜਦੋਂ ਬੈਂਕ ਨੇ ਮਾਰਚ 2020 ਤੋਂ ਬਾਅਦ ਪਹਿਲੀ ਵਾਰ ਦਰਾਂ ਵਿੱਚ ਕਮੀ ਕੀਤੀ ਸੀ। ਜੂਨ ਦੀ ਮੀਟਿੰਗ ਦੌਰਾਨ ਬੈਂਕ ਨੇ ਮੁੱਖ ਵਿਆਜ ਦਰਾਂ ਨੂੰ 25 ਅੰਕ ਘਟਾ ਕੇ 4.75 ਫ਼ੀਸਦੀ ਕੀਤਾ ਸੀ। ਇਸ ਤੋਂ ਪਹਿਲਾਂ ਜੁਲਾਈ 2023 ਤੋਂ ਇਹ ਦਰ ਪੰਜ ਫ਼ੀਸਦੀ ‘ਤੇ ਰਹੀ ਸੀ। ਬੈਂਕ ਨੇ ਅਪ੍ਰੈਲ 2022 ਵਿੱਚ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਦਰਾਂ ਵਿੱਚ ਵਾਧੇ ਦਾ ਇੱਕ ਲੰਮਾ ਅਤੇ ਹਮਲਾਵਰ ਚੱਕਰ ਸ਼ੁਰੂ ਕੀਤਾ।