GTA News Media

Top Info Bar
22.1°C Toronto Loading date...
Canada Punjab Social

ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦਾ ਸਰੀ ਕੈਂਪਸ ਮੈਡੀਕਲ ਸਕੂਲ ਲਈ ਵੱਡਾ ਫੰਡ ਦੇਣ ਦਾ ਐਲਾਨ

ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦਾ ਸਰੀ ਕੈਂਪਸ ਮੈਡੀਕਲ ਸਕੂਲ ਲਈ ਵੱਡਾ ਫੰਡ ਦੇਣ ਦਾ ਐਲਾਨ
Share this post via:

ਪ੍ਰੀਮੀਅਰ ਡੇਵਿਡ ਈਬੀ ਨੇ ਬੀਤੇ ਦਿਨ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਸਰੀ ਕੈਂਪਸ ਵਿੱਚ ਨਵਾਂ ਮੈਡੀਕਲ ਸਕੂਲ ਸਥਾਪਿਤ ਕਰਨ ਲਈ 60.7 ਮਿਲੀਅਨ ਡਾਲਰ ਦੀ ਫੰਡਿੰਗ ਜਾਰੀ ਕਰਨ ਦੀ ਘੋਸ਼ਣਾ ਕੀਤੀ। ਇਸ ਪ੍ਰੋਜੈਕਟ ਦੀ ਸ਼ੁਰੂਆਤ 2026 ਤੱਕ ਹੋਵੇਗੀ।

ਇਹ ਐਲਾਨ ਸਰੀ ਵਿੱਚ ਡੇਵਿਡ ਈਬੀ, ਪੋਸਟ-ਸੈਕੰਡਰੀ ਸਿੱਖਿਆ ਅਤੇ ਭਵਿੱਖ ਦੇ ਹੁਨਰ ਮੰਤਰੀ ਲੀਜ਼ਾ ਬੇਅਰ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਇੱਕ ਸਾਂਝੀ ਪ੍ਰੈਸ ਕਾਨਫਰੈਂਸ ਦੌਰਾਨ ਕੀਤਾ। ਉਹਨਾਂ ਨੇ ਦੱਸਿਆ ਕਿ ਪ੍ਰੋਵਿੰਸ ਨੇ ਇਸ ਯੋਜਨਾ ਲਈ ਮੋਢਲੇ ਸਪੇਸ ਦੀ ਨਿਰਮਾਣ ਲਈ $33.7 ਮਿਲੀਅਨ ਦੇ ਨਾਲ ਨਾਲ 2024 ਦੇ ਬਜਟ ਤੋਂ ਸੰਚਾਲਨ ਫੰਡ ਵਿੱਚ $27 ਮਿਲੀਅਨ ਦੀ ਰਕਮ ਜਾਰੀ ਕੀਤੀ ਹੈ। ਇਸ ਤੋਂ ਇਲਾਵਾ, ਪ੍ਰੋਵਿੰਸ ਨੇ ਪਹਿਲਾਂ ਹੀ ਸ਼ੁਰੂਆਤੀ ਯੋਜਨਾਬੰਦੀ ਲਈ $14 ਮਿਲੀਅਨ ਪ੍ਰਦਾਨ ਕੀਤੇ ਹਨ।

ਸਕੂਲ ਦਾ ਅੰਤਰਿਮ ਸਪੇਸ ਸਰੀ ਦੇ ਕੈਂਪਸ ਵਿੱਚ ਹੋਵੇਗਾ ਅਤੇ ਇੱਕ ਨਜਦੀਕੀ ਕਿਰਾਏ ਦੇ ਸਥਾਨ ਤੇ ਵੀ ਕਲਾਸਰੂਮ, ਲੈਬ ਅਤੇ ਦਫ਼ਤਰਾਂ ਦਾ ਨਵੀਨੀਕਰਨ ਕੀਤਾ ਜਾਵੇਗਾ।

ਪ੍ਰੀਮੀਅਰ ਈਬੀ ਨੇ ਕਿਹਾ ਕਿ ਇਹ ਪਿਛਲੇ 55 ਸਾਲਾਂ ਵਿੱਚ ਪਹਿਲੀ ਵਾਰ ਹੈ ਜਦੋਂ ਕੈਨੇਡਾ ਵਿੱਚ ਕਿਸੇ ਮੈਡੀਕਲ ਸਕੂਲ ਲਈ ਇਸ ਤਰ੍ਹਾਂ ਦੀ ਵੱਡੀ ਰਕਮ ਦੇ ਨਿਵੇਸ਼ ਦੀ ਕੀਤੀ ਜਾ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਸਕੂਲ ਤੋਂ ਪਾਸ ਆਉਣ ਵਾਲੇ ਵਿਦਿਆਰਥੀ ਬੀਸੀ ਵਿੱਚ ਪਰਿਵਾਰਕ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਤ ਹੋਣਗੇ।

ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਪ੍ਰਧਾਨ ਅਤੇ ਵਾਇਸ ਚਾਂਸਲਰ ਜੋਏ ਜੋਨਸਨ ਨੇ ਪ੍ਰੀਮੀਅਰ ਈਬੀ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਉਪਰਾਲਾ ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਖੇਤਰ ਲਈ ਇੱਕ ਮਹੱਤਵਪੂਰਨ ਕਦਮ ਹੈ। ਨਵਾਂ ਮੈਡੀਕਲ ਸਕੂਲ ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀਆਂ ਲਈ ਵੀ ਫਾਇਦਾਮੰਦ ਸਾਬਤ ਹੋਵੇਗਾ।

ਜੋਨਸਨ ਨੇ ਐਲਾਨ ਕੀਤਾ ਕਿ ਡਾਕਟਰ ਡੇਵਿਡ ਜੇ ਪ੍ਰਾਈਸ ਨੂੰ ਮੈਡੀਕਲ ਸਕੂਲ ਦਾ ਸੰਸਥਾਪਕ ਡੀਨ ਨਿਯੁਕਤ ਕੀਤਾ ਗਿਆ ਹੈ, ਜਿਹੜੇ ਪਿਛਲੇ ਸਾਲ ਕਾਰਜਕਾਰੀ ਡੀਨ ਵਜੋਂ ਸੇਵਾ ਨਿਭਾ ਰਹੇ ਸਨ।