GTA News Media

Top Info Bar
22.1°C Toronto Loading date...
Punjab

ਮੁਹਾਲੀ ਤੇ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਸ਼ੁਰੂ ਹੋਣਗੀਆਂ ਉਡਾਣਾਂ

ਮੁਹਾਲੀ ਤੇ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਸ਼ੁਰੂ ਹੋਣਗੀਆਂ ਉਡਾਣਾਂ
Share this post via:

ਮੁਹਾਲੀ ਤੇ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਉਡਾਣਾਂ ਸ਼ੁਰੂ ਹੋਣਗੀਆਂ। ਇਹ ਖੁਸ਼ਖਬਰੀ ਸੀਐਮ ਭਗਵੰਤ ਮਾਨ ਨੇ ਸੁਣਾਈ ਹੈ। ਉਨ੍ਹਾਂ ਨੇ ਲੁਧਿਆਣਾ ਵਿੱਚ ਟਾਟਾ ਸਟੀਲ ਪਲਾਂਟ ਦੇ ਉਦਘਾਟਨ ਮੌਕੇ ਬੋਲਦਿਆਂ ਕਿਹਾ ਕਿ ਇੱਕ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਏਅਰ ਇੰਡੀਆ ਵੀ ਟਾਟਾ ਦੀ ਕੰਪਨੀ ਬਣ ਗਈ ਹੈ ਤੇ ਇਸ ਦਾ ਨਾਂ ਟਾਟਾ ਸਕਾਈ ਹੋਵੇਗਾ। ਸੀਐਮ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਅਸੀਂ ਪਹਿਲਾਂ ਹੀ ਇਸ ਬਾਰੇ ਗੱਲ ਕਰ ਚੁੱਕੇ ਹਾਂ ਕਿ ਜਿਵੇਂ ਹੀ ਤੁਸੀਂ ਟਾਟਾ ਸਕਾਈ ਦੀਆਂ ਉਡਾਣਾਂ ਸ਼ੁਰੂ ਕਰੋ, ਸਭ ਤੋਂ ਪਹਿਲਾਂ ਮੁਹਾਲੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਉਡਾਣਾਂ ਸ਼ੁਰੂ ਕਰੋ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਲਗਪਗ 57,000 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਇਸ ਨਾਲ ਲਗਪਗ 2,98,000 ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਮੈਂ ਕਿਸੇ ਐਮਓਯੂ ਦੀ ਗੱਲ ਨਹੀਂ ਕਰ ਰਿਹਾ। ਸਾਡੇ ਐਮਓਯੂ ‘ਤੇ ਨਹੀਂ ਸਗੋਂ ਦਿਲ ਤੋਂ ਸਾਈਨ ਹੁੰਦੇ ਹਨ। ਸੀਐਮ ਮਾਨ ਨੇ ਇਹ ਗੱਲਾਂ ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਟਾ ‘ਸਟੀਲ ਪਲਾਂਟ’ ਦਾ ਨੀਂਹ ਪੱਥਰ ਰੱਖਣ ਮੌਕੇ ਕਹੀਆਂ।