ਰਾਮਗੜੀਆ ਸਿੱਖ ਫਾਉਂਡੇਸ਼ਨ ਆਫ ਆਨਟਾਰੀਓ ਕੈਨੇਡਾ ਵੱਲੋਂ ਸਪਾਂਸਰ ਚੌਥਾ ਅੰਤਰ-ਰਾਸਟਰੀ ਸਰਬ ਸਾਂਝਾ ਕਵੀ ਦਰਬਾਰ
ਰਾਮਗੜੀਆ ਸਿੱਖ ਫਾਉਂਡੇਸ਼ਨ ਆਫ ਆਨਟਾਰੀਓ ਕੈਨੇਡਾ ਵੱਲੋਂ ਸਪਾਂਸਰ ਕੀਤਾ ਗਿਆ ਚੌਥਾ ਅੰਤਰ ਰਾਸਟਰੀ ਸਰਬ ਸਾਂਝਾ ਕਵੀ ਦਰਬਾਰ 2022 ਬਰੈਂਪਟਨ ਸ਼ਹਿਰ ਦੇ ਸੈਂਚੁਰੀ ਗਾਰਡਨ ਸੈਂਟਰ 340 ਵੌਡਾਨ ਸਟਰੀਟ ਵਿਖੇ ਕਵੀਆਂ, ਲੇਖਕਾਂ,ਸਾਹਿਤਕਾਰਾਂ ਅਤੇ ਬਹੁਤ ਸਾਰੇ ਪਤਵੰਤੇ ਸੱਜਣਾ ਦੀ ਬਹੁਤ ਹੀ ਪਰਭਾਵਸ਼ਾਲੀ ਹਾਜਰੀ ਵਿੱਚ ਹੋਇਆ। ਸਟੇਜ ਦੀ ਕਾਰਵਾਈ ਪਿਆਰਾ ਸਿੰਘ ਕੁੱਦੋਵਾਲ ਅਤੇ ਹਰਦਿਆਲ ਸਿੰਘ ਝੀਤਾ ਜੀ ਨੇ ਬਾਖੂਬੀ ਨਿਭਾਈ । ਅਰੰਭਤਾ ਸਮੇਂ ਭਾਵੇਂ ਹਾਜਰੀ ਥੋੜੀ ਘੱਟ ਸੀ ਪਰੰਤੂ ਮੁਖ ਮਹਿਮਾਨ ਦੇ ਪਹੁੰਚਣ ਸਮੇਂ ਹਾਲ ਪੂਰਾ ਭਰਿਆ ਹੋਇਆ ਸੀ। ਇਸ ਸਮਾਗਮ ਵਿਚ ਕੈਨੇਡਾ ਤੋਂ ਇਲਾਵਾ ਭਾਰਤ, ਪਾਕਿਸਤਾਨ, ਯੂ ਐਸ ਏ , ਡੁਬਈ ਆਦਿ ਦੇਸ਼ਾਂ ਤੋਂ ਡੈਲੀਗੇਟ ਪਹੁੰਚੇ ਹੋਏ ਸਨ। ਖਾਸ ਤੌਰ ਤੇ ਲੰਹਿਦੇ ਅਤੇ ਚੜਦੇ ਪੰਜਾਬ ਦੇ ਵਿਸ਼ਵ ਪੱਧਰ ਦੇ ਆਲਮੀ ਸ਼ਾਇਰ, ਕਿਰਤੀਆਂ ਦੇ ਹੱਕ ਵਿੱਚ ਲਿਖਣ ਵਾਲੇ ਇਨਕਲਾਬੀ ਕਵੀ ਅਤੇ ਵਿਲੱਖਣ ਸਖਸ਼ੀਅਤ ਬਾਬਾ ਨਜਮੀ ਜੀ ਇਸ ਸਮਾਗਮ ਦੀ ਪਰਧਾਨਗੀ ਕਰਨ ਲਈ ਅਪਣੇ ਸਾਥੀਆਂ ਸਮੇਤ ਪੰਡਾਲ ਵਿੱਚ ਪਧਾਰੇ ਤਾਂ ਪਰਬੰਧਕਾਂ ਨੇ ਉਹਨਾਂ ਨੂੰ ਹਾਰ ਪਹਿਨਾ ਕੇ ਅਤੇ ਢੋਲ ਢਮੱਕੇ ਨਾਲ ਪੰਡਾਲ ਵਿੱਚ ਪਰਵੇਸ਼ ਕਰਾਇਆ।ਕਵੀ ਤੇ ਸ਼ਾਇਰ ਆਪੋ ਅਪਣੇ ਕਲਾਮ ਤੇ ਰਚਨਾਵਾਂ ਪੜਦੇ ਗਏ ਸਾਰਿਆਂ ਦੀਆਂ ਰਚਨਾਵਾਂ ਉੱਚ ਪੱਧਰ ਦੀਆਂ ਅਤੇ ਅਪਣੇ ਆਪ ਵਿੱਚ ਇੱਕ ਮਿਸਾਲ ਸਨ। ਨਾਮਵਰ ਲੇਖਕ ਤੇ ਸਾਹਿਤਕਾਰ ਪੂਰਨ ਸਿੰਘ ਪਾਂਧੀ ਜੀ ਵੀ ਸਟੇਜ ਤੇ ਸੁਸ਼ੋਬਤ ਸਨ ।ਇਸ ਸਮਾਗਮ ਦੇ ਮੁੱਖ ਮਹਿਮਾਨ ਬਰੈਂਪਟਨ ਸ਼ਹਿਰ ਦੇ ਮਾਣ ਯੋਗ ਮੇਅਰ ਮਿਸਟਰ ਪੈਟਰਿਕ ਬਰਾਊਨ ਅਪਣੇ ਮਿੱਥੇ ਸਮੇ ਅਨੁਸਾਰ ਪੰਡਾਲ ਵਿੱਚ ਪਹੁੰਚੇ ਤਾਂ ਚੇਅਰਮੈਨ ਦਲਜੀਤ ਸਿੰਘ ਗੈਦੂ ਦੀ ਅਗਵਾਈ ਵਿੱਚ ਪਰਬੰਧਕਾਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਤੇ ਗੈਦੂ ਸਾਹਿਬ ਨੇ ਮੇਅਰ ਨੂੰ ਇਥੇ ਪਧਾਰਨ ਤੇ ਜੀ ਆਇਆਂ ਨੂੰ ਕਿਹਾ ਅਪਣੀ ਸੰਸਥਾ ਦੀ ਸੰਖੇਪ ਵਿੱਚ ਜਾਣਕਾਰੀ ਦਿੰਦੇ ਧੰਨਵਾਦ ਵੀ ਕੀਤਾ। ਮੇਅਰ ਪੈਟਰਿਕ ਬਰਾਊਨ ਨੇ ਦੀਪ ਜਲਾ ਕੇ ਅਤੇ ਰੀਬਨ ਕੱਟ ਕੇ ਤਾੜੀਆਂ ਦੀ ਗੂੰਜ ਵਿੱਚ ਸਮਾਗਮ ਦਾ ਰਸਮੀ ਉਦਘਾਟਨ ਕੀਤਾ।ਅਪਣੇ ਸੰਬੋਧਨ ਵਿੱਚ ਮੇਅਰ ਨੇ ਪੰਜਾਬੀ ਬੋਲੀ ਨੂੰ ਚੜਦੀ ਕਲਾ ਵੱਲ ਲੈਜਾਣ ਲਈ ਅਤੇ ਸਾਰੀਆਂ ਕਮਿਉਨਿਟੀਜ ਨੂੰ ਇਕੱਠੇ ਕਰਕੇ ਸੰਸਥਾ ਵੱਲੋਂ ਕਰਵਾਏ ਜਾਂਦੇ ਅਜਿਹੇ ਯਤਨਾਂ ਦਾ ਸਵਾਗਤ ਕਰਦੇ ਹੋਏ ਉਹਨਾਂ ਨੂੰ ਇਹ ਸਨਮਾਨ ਦੇਣ ਲਈ ਪਰਬੰਧਕਾਂ ਦਾ ਧੰਨਵਾਦ ਕੀਤਾ।ਇਹ ਸਮਾਗਮ ਦੋ ਸ਼ੈਸਨ ਵਿੱਚ ਵੰਡਿਆ ਹੋਇਆ ਸੀ ਪਹਿਲੇ ਸ਼ੈਸਨ ਦੀ ਸਮਾਪਤੀ ਤੋਂ ਪਹਿਲਾਂ ਤੇ ਬਾਅਦ ਵਿੱਚ ਪਰਧਾਨਗੀ ਕਰ ਰਹੇ ਆਲਮੀ ਸ਼ਾਇਰ ਬਾਬਾ ਨਜਮੀ ਜੀ ਨੇ ਅਪਣੀਆਂ ਗਜ਼ਲਾਂ, ਸ਼ੇਅਰ ਅਤੇ ਰਚਨਾਵਾਂ ਸੁਣਾ ਕੇ ਸੰਗਤਾ ਨੂੰ ਮੰਤਰ ਮੁਘਦ ਕਰ ਦਿੱਤਾ ਤੇ ਕਈ ਵਾਰ ਸਰੋਤਿਆਂ ਨੇ ਸਮੁਚੇ ਤੌਰ ਤੇ ਖੜੇ ਹੋ ਕੇ ਬਾਬਾ ਜੀ ਨੂੰ ਵਧੇਰੇ ਸਨਮਾਨ ਦਿੱਤਾ। ਇਸ ਸਮਾਗਮ ਨੂੰ ਹੋਰ ਵੀ ਵਧੇਰੇ ਹੱਲਾਸ਼ੇਰੀ ਮਿਲੀ ਜਦੋਂ ਨਾਮਧਾਰੀ ਸੰਸਥਾ ਦੇ ਮੁਖੀ ਠਾਕੁਰ ਦਲੀਪ ਸਿੰਘ ਜੀ ਅਪਣੀ ਸੰਗਤ ਸਮੇਤ ਪੰਡਾਲ ਵਿੱਚ ਪਹੁੰਚੇ ਤਾਂ ਨਾਮਧਾਰੀ ਸੰਗਤ ਟੋਰੰਟੋ ਦੇ ਮੁਖੀ ਸ.ਕਰਨੈਲ ਸਿੰਘ ਮਰਵਾਹਾ ਜੀ ਨੇ ਉਹਨਾਂ ਨੂੰ ਬੜੇ ਸਤਿਕਾਰ ਨਾਲ ਸਟੇਜ ਤੇ ਬਿਠਾਇਆ ।ਠਾਕੁਰ ਦਲੀਪ ਸਿੰਘ ਜੀ ਨੇ ਕਵਿਤਾ ਦੀਆਾਂ ਬਰੀਕੀਆਂ ਤੇ ਹੋਰ ਕਈ ਨੁਕਤਿਆਂ ਨੂੰ ਵਿਚਾਰਦੇ ਹੋਏ ਪਰਬੰਧਕਾਂ ਨੂੰ ਇਹ ਸਮਗਮ ਕਰਵਾਏ ਜਾਣ ਤੇ ਵਧਾਈਆਂ ਦਿੰਦੇ ਹੋਏ ਹਰ ਸਾਲ ਅਜਿਹੇ ਸਰਬ ਸਾਂਝੇ ਪਰੋਗਰਾਮ ਕਰਵਾਉਣ ਲਈ ਪਰੇਰਿਤ ਕੀਤਾ ।ਇਸ ਮੌਕੇ ਆਰ.ਐਸ. ਐਫ.ਓ ਵਲੋਂ ਪਰਕਾਸ਼ਿਤ ਕਾਵਿ ਪੁਸਤਕ ਲਫਜ਼ਾਂ ਦੀ ਖੁਸ਼ਬੋ ਮੇਅਰ ਪੈਟਰਿਕ ਬਰਾਉਨ ਅਤੇ ਬਾਬਾ ਨਜਮੀ ਵੱਲੋਂ ਰੀਲੀਜ ਕੀਤੀ ਗਈ।ਇਸ ਮੌਕੇ ਯੂ ਐਸ ਏ ਤੋਂ ਵੀ ਜਸਵੰਤ ਕੌਰ ਖੁਰਾਲ ਅਤੇ ਹਰਨਾਮ ਸਿੰਘ ਝੀਤਾ ਤੇ ਗਗਨਦੀਪ ਝੀਤਾ, ਸੈਂਹਬੀ ਪਰਿਵਾਰ ,ਸਤਪਾਲ ਝੀਤਾ ਤੇ ਪਰਿਵਾਰ , ਰੀਹਲ ਪਰਿਵਾਰ ਤੇ ਦੇਵੜਾ ਪਰਿਵਾਰ ਹਾਜਰ ਸਨ ।ਸਾਰਿਆਂ ਵਾਸਤੇ ਚਾਹ, ਠੰਡਾ,ਸਨੈਕਸ ਅਤੇ ਦੁਪਿਹਰ ਦੇ ਸਵਾਦਿਸ਼ਟ ਖਾਣੇ ਦਾ ਵਧੀਆ ਪਰਬੰਧ ਕੀਤਾ ਗਿਆ ਸੀ ਜਿਸ ਦੀ ਮਹਿਮਾਨਾਂ ਨੇ ਬਹੁਤ ਤਾਰੀਫ ਕੀਤੀ।
ਸਮਾਗਮ ਦੇ ਦੂਜੇ ਸ਼ੈਸਨ ਵਿਚ ਵੀ ਉੱਚ ਪੱਧਰ ਦੀਆਂ ਰਚਨਾਵਾਂ ਪੜੀਆਂ ਗਈਆਂ ਅੱਜ ਦੇ ਇਸ ਮਹਾਨ ਕਵੀ ਦਰਬਾਰ ਵਿੱਚ ਬਹੁਤ ਹੀ ਨਾਮਵਰ ਕਵੀ ਸੁਰਜੀਤ ਕੌਰ ਟੋਰੰਟੋ,ਗਿਆਨ ਸਿੱਘ ਘਈ,ਪਿਆਰਾਸਿੰਘਕੁਦੋਵਾਲ,ਹਰਦਿਆਲ ਸਿੰਘ ਝੀਤਾ , ਜਨਾਬ ਮਕਸੂਦ ਚੌਧਰੀ ਅਮਰਜੀਤ ਪੰਛੀ ,ਕੁਲਜੀਤ ਕੌਰ ਜਲੰਧਰ (ਭਾਰਤ)ਸੁੰਦਰਪਾਲ ਰਾਜਾਸਾਂਸੀ,ਰਣਜੀਤ ਕੌਰ , ਜਗੀਰ ਸਿੰਘ ਕਾਹਲੋਂ, ਹਰਜੀਤ ਬਮਰਾਹ,ਪਾਕਿਸਤਾਨ ਦੀ ਕਵਿਤਰੀ ਉਜ਼ਮਾ ਮਹਿਮੂਦ,ਨਰਿੰਦਰ ਭੱਚੂ (ਭਾਰਤ)ਡੁੱਬਈ ਤੋ ਆਈ ਕੁਲਵਿੰਦਰ ਕੌਰ ਕੋਮਲ,ਸੁਖਿੰਦਰ,ਸੁਖਦੀਪ ਸੁਖਨ (ਗਾਇਕ),ਦੀਪ ਕੁਲਦੀਪ(ਭਾਰਤ),ਅਵਤਾਰ ਜੰਡੂ,ਰਣਜੀਤ ਕੌਰ ਗਾਇਕ,ਰਿੰਟੂ ਭਾਟੀਆ, ਚੇਤਨਾ ਪਰਕਾਸ਼ਨ ਦੇ ਸਤੀਸ਼ ਗੁਲਾਟੀ (ਭਾਰਤ), ਮਾਲਵਿੰਦਰ ਸਿੰਘ,ਤਲਵਿੰਦਰ ਮੰਡ,ਕਰਨ ਅਜੈਬ ਸਿੰਘ ਸੰਘਾ,ਮਲੂਕ ਸਿੰਘ ਕਾਹਲੋਂ,ਗੁਰਮੇਲ ਢਿਲੋਂ,ਡਾ ਕੁਲਦੀਪ,ਪਰਮਜੀਤ ਦਿਓਲ, ਅਬਦੁਲ ਹਮੀਦ,ਨਿਰਵੈਰ ਸਿੰਘ ਅਰੋੜਾ,ਸੁਰਿੰਦਰ ਸ਼ਰਮਾਂ , ਰਵਿੰਦਰ ਸਿੰਘ ਮਨਕੂ ਆਦਿ ਨੇ ਹਿੱਸਾ ਲਿਆ। ਚਾਹ ਤੇ ਜਲੇਬੀਆਂ ਦੀ ਸੇਵਾ ਸੁਖਵਿੰਦਰ ਸਿੰਘ ਝੀਤਾ ਵੱਲੋਂ ਕੀਤੀ ਗਈ ।ਆਰ ਐਸ ਐਫ ਓ ਵੱਲੋਂ ਦਲਜੀਤ ਸਿੰਘ ਗੈਦੂ, ਕੁਲਵੰਤ ਗੈਦੂ, ਸਤਨਾਮ ਸਿੰਘ ਗੈਦੂ, ਬਲਦੇਵ ਸਿੰਘ ਮਨਕੂ, ਸਤਨਾਮ ਝੀਤਾ ,ਹਰਬੰਸ ਮਠਾੜੂ, ਜਸਬੀਰ ਸਿੰਘ ਸੈਂਹਬੀ ਤੇ ਪਰਿਵਾਰ,ਗੁਰਚਰਨ ਸਿੰਘ ਡੁਬਈ ,ਮਨਜੀਤ ਸਿੰਘ ਭੱਚੂ,ਜਰਨੈਲ ਸਿੰਘ ਮਠਾੜੂ ਹਾਜਰ ਸਨ । ਅਖੀਰ ਵਿੱਚ ਲੋਕ ਗਾਇਕਾ ਰੁਪਿੰਦਰ ਰਿੰਪੀ ਨੇ ਵੀ ਗੀਤ ਗਾ ਕੇ ਰੰਗ ਬੱਨਿਆ।ਉਪਰੰਤ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਆਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।