GTA News Media

Top Info Bar
22.1°C Toronto Loading date...
Punjab

ਲਖੀਮਪੁਰ ਖੇੜੀ ਮਾਮਲੇ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਹਸਪਤਾਲ ਤੋਂ ਫਿਰ ਵਾਪਸ ਗਏ ਜੇਲ੍ਹ

ਲਖੀਮਪੁਰ ਖੇੜੀ ਮਾਮਲੇ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਹਸਪਤਾਲ ਤੋਂ ਫਿਰ ਵਾਪਸ ਗਏ ਜੇਲ੍ਹ
Share this post via:

ਲਖੀਮਪੁਰ ਖੇੜੀ: ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਜ਼ਿਲ੍ਹਾ ਹਸਪਤਾਲ ਤੋਂ ਵਾਪਸ ਜੇਲ੍ਹ ‘ਚ ਭੇਜ ਦਿੱਤਾ ਹੈ। ਆਸ਼ੀਸ਼ ਮਿਸ਼ਰਾ ਦੇ ਡੇਂਗੂ ਦਾ ਇਲਾਜ ਜੇਲ੍ਹ ਦੇ ਹਸਪਤਾਲ ‘ਚ ਜਾਰੀ ਰਹੇਗਾ। ਉਹਨਾ ਨੂੰ ਲਖੀਮਪੁਰ ਖੇੜੀ ਜ਼ਿਲ੍ਹਾ ਹਸਪਤਾਲ ‘ਚ ਜੇਲ੍ਹ ਅਧਿਕਾਰੀਆਂ ਦੀ ਹਿਰਾਸਤ ‘ਚ ਬਿਨਾ ਕਿਸੇ ਪਾਬੰਦੀ ਦੇੇ ਘੁੰਮਣ ਦੀ ਇੱਕ ਵੀਡੀਓ ਕਲਿੱਪ ਤੋਂ ਬਾਅਦ ਵਾਪਸ ਜੇਲ੍ਹ ਭੇਜ ਦਿੱਤਾ ਗਿਆ ।

ਦੱਸ ਦਈਏ ਕਿ ਵੀਡੀਓ ਕਲਿੱਪ ‘ਚ, ਆਸ਼ੀਸ਼ ਮਿਸ਼ਰਾ, ਜੋ ‘ਤੰਦਰੁਸਤ’ ਲੱਗ ਰਹੇ ਸਨ, ਨੂੰ ਹੱਥਕੜੀ ਵੀ ਨਹੀਂ ਲਗਾਈ ਗਈ ਸੀ ਤੇ ਅਧਿਕਾਰੀਆਂ ਨੇ ਉਸਨੂੰ ਖੁੱਲ੍ਹ ਕੇ ਘੁੰਮਣ ਦੀ ਇਜਾਜ਼ਤ ਦੇਣ ਲਈ ਇੱਕ ਦੂਰੀ ਬਣਾਈ ਰੱਖੀ। ਉਸ ਦੀ ਪੁਲਿਸ ਹਿਰਾਸਤ ਵੀ ਇੱਕ ਦਿਨ ਪਹਿਲਾਂ ਹੀ ਖ਼ਤਮ ਹੋ ਗਈ ਸੀ ਜਦੋਂ ਉਹ ਬੀਮਾਰ ਹੋ ਗਿਆ ਸੀ ਅਤੇ ਡੇਂਗੂ ਦਾ ਟੈਸਟ ਵੀ ਕੀਤਾ ਗਿਆ ਸੀ। ਇਸ ਤੋਂ ਤਰੁੰਤ ਬਾਅਦ ਆਸ਼ੀਸ਼ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਪਰ ਉਸ ਦੇ ਵਕੀਲ ਚਾਹੁੰਦੇ ਸਨ ਕਿ ਉਸ ਨੂੰ ਲਖਨਊ ਦੇ ਹਸਪਤਾਲ ਵਿੱਚ ਸ਼ਿਫਟ ਕੀਤਾ ਜਾਵੇ। ਡਾਕਟਰਾਂ ਨੇ ਸਲਾਹ ਦਿੱਤੀ ਸੀ ਕਿ ਜ਼ਿਲ੍ਹਾ ਹਸਪਤਾਲ ‘ਚ ਹੀ ਉਸ ਦੀ ਹਾਈ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਿਆ ਜਾ ਸਕਦਾ ਹੈ।