GTA News Media

Top Info Bar
22.1°C Toronto Loading date...
Canada Crime Punjab Toronto/GTA

ਵੌਅਨ, ਕੈਨੇਡਾ ਵਿੱਚ ਸ਼ਰਾਬ ਦੇ ਠੇਕਿਆਂ ਅਤੇ ਕਨਵੀਨੀਐਂਸ ਸਟੋਰਾਂ ਦੀ ਲੁੱਟ: 10 ਪੰਜਾਬੀ ਸ਼ਾਮਲ

ਵੌਅਨ, ਕੈਨੇਡਾ ਵਿੱਚ ਸ਼ਰਾਬ ਦੇ ਠੇਕਿਆਂ ਅਤੇ ਕਨਵੀਨੀਐਂਸ ਸਟੋਰਾਂ ਦੀ ਲੁੱਟ: 10 ਪੰਜਾਬੀ ਸ਼ਾਮਲ
Share this post via:

ਕੈਨੇਡਾ ਦੀ ਪੁਲਿਸ ਨੇ ਸ਼ਰਾਬ ਦੇ ਠੇਕਿਆਂ ਅਤੇ ਕਨਵੀਨੀਐਂਸ ਸਟੋਰਾਂ ਵਿੱਚ ਵਾਪਰ ਰਹੀਆਂ ਲੁੱਟਾਂ ਦੀ ਪੜਤਾਲ ਕਰਦੇ ਹੋਏ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ 10 ਪੰਜਾਬੀ ਵੀ ਸ਼ਾਮਲ ਹਨ। ਗ੍ਰਿਫ਼ਤਾਰਸ਼ੁਦਾ ਪੰਜਾਬੀਆਂ ਦੀ ਪਹਿਚਾਣ ਅਵਨਿੰਦਰ, ਦਿਲਪ੍ਰੀਤ ਸਿੰਘ, ਗਗਨਦੀਪ ਸਿੰਘ, ਪਰਵਿੰਦਰ ਲੋਧੜਾ, ਪੁਨੀਤ ਸਹਿਜੜਾ, ਪ੍ਰੀਤਇੰਦਰ ਸਹੋਤਾ, ਸੰਦੀਪ ਗਰੇਵਾਲ, ਬਲਰਾਜ ਢਿੱਲੋਂ, ਬਲਕਾਰ ਸਿੰਘ ਮਾਨ ਅਤੇ ਅਮਨਦੀਪ ਸੰਧਾਵਾਲੀਆ ਵਜੋਂ ਹੋਈ ਹੈ।

ਯਾਰਕ ਰੀਜਨਲ ਪੁਲਿਸ ਮੁਤਾਬਕ, ਇਹ ਗ੍ਰਿਫ਼ਤਾਰੀਆਂ ਅਕਤੂਬਰ 2023 ਤੋਂ ਜੁਲਾਈ 2024 ਤੱਕ ਯਾਰਕ ਰੀਜਨ ਅਤੇ ਗਰੇਟਰ ਟੋਰਾਂਟੋ ਇਲਾਕੇ ਵਿੱਚ ਵਾਪਰੀਆਂ ਕਈ ਵਾਰਦਾਤਾਂ ਦੀ ਪੜਤਾਲ ਦੌਰਾਨ ਕੀਤੀਆਂ ਗਈਆਂ ਹਨ। ਇਨ੍ਹਾਂ ਸਟੋਰਾਂ ਦੀ ਲੁੱਟ ਦੌਰਾਨ ਅਪਰਾਧੀ ਸਟੋਰ ਵਿੱਚ ਦਾਖਲ ਹੋ ਕੇ ਹਿੰਸਾ ਦੀਆਂ ਧਮਕੀਆਂ ਦੇ ਕੇ ਕੀਮਤੀ ਸਮਾਨ ਚੋਰੀ ਕਰਦੇ ਅਤੇ ਬਾਅਦ ਵਿੱਚ ਇਹ ਸਮਾਨ ਵੇਚ ਦਿੰਦੇ ਸਨ।

ਪੁਲਿਸ ਨੇ ‘ਪ੍ਰੌਜੈਕਟ ਸਪਾਰਟਨ’ ਨਾਮਕ ਜਾਂਚ ਦੌਰਾਨ 10 ਵੱਖ-ਵੱਖ ਕੇਸਾਂ ਦੀ ਪੜਤਾਲ ਕੀਤੀ ਅਤੇ ਕੁੱਲ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਦੋਸ਼ੀਆਂ ਨੇ ਲਗਭਗ 6 ਲੱਖ 24 ਹਜ਼ਾਰ ਡਾਲਰ ਮੁੱਲ ਦੀ ਚੋਰੀ ਕੀਤੀ ਅਤੇ ਇਨ੍ਹਾਂ ਵਿਰੁੱਧ 1,538 ਤੋਂ ਵੱਧ ਅਪਰਾਧਕ ਦੋਸ਼ ਲਾਏ ਗਏ ਹਨ।

ਅਪਰਾਧਾਂ ਵਿੱਚ ਸ਼ਾਮਲ ਮੁੱਖ ਦੋਸ਼ੀ

ਇਨ੍ਹਾਂ ਗ੍ਰਿਫ਼ਤਾਰੀਆਂ ਵਿੱਚ ਕੁਝ ਵਿਅਕਤੀਆਂ ਦੇ ਵਿਰੁੱਧ ਕਈ ਗੰਭੀਰ ਦੋਸ਼ ਲਾਏ ਗਏ ਹਨ। ਪੁਲਿਸ ਮੁਤਾਬਕ ਬਰੈਂਪਟਨ ਦੇ 25 ਸਾਲਾ ਪੁਨੀਤ ਸਹਿਜੜਾ ਤੇ 19 ਦੋਸ਼ ਲਾਏ ਗਏ ਹਨ, ਜਦਕਿ ਮਿਸੀਸਾਗਾ ਦੇ 44 ਸਾਲਾ ਅਵਨਿੰਦਰ ਤੇ 147 ਦੋਸ਼ ਲਾਏ ਗਏ ਹਨ।

ਇਸ ਦੇ ਨਾਲ ਹੀ, ਬਰੈਂਪਟਨ ਦੇ 30 ਸਾਲਾ ਦਿਲਪ੍ਰੀਤ ਸਿੰਘ ਤੇ 9 ਅਪਰਾਧਕ ਦੋਸ਼, ਬਗੈਰ ਕਿਸੇ ਪਤੇ ਵਾਲੇ ਗਗਨਦੀਪ ਸਿੰਘ ਤੇ 6 ਦੋਸ਼, 45 ਸਾਲਾ ਪਰਵਿੰਦਰ ਲੋਧੜਾ ਤੇ 4 ਦੋਸ਼, ਪ੍ਰੀਤਇੰਦਰ ਸਹੋਤਾ ਤੇ 117 ਦੋਸ਼, ਸੰਦੀਪ ਗਰੇਵਾਲ ਤੇ 8 ਦੋਸ਼ ਅਤੇ ਬਲਰਾਜ ਢਿੱਲੋਂ ਤੇ 32 ਦੋਸ਼ ਲਗੇ ਹਨ।

ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਨ੍ਹਾਂ ਅਪਰਾਧਾਂ ਬਾਰੇ ਕੋਈ ਜਾਣਕਾਰੀ ਹੈ, ਤਾਂ ਉਹ ਯਾਰਕ ਰੀਜਨਲ ਪੁਲਿਸ ਦੀ ਸਪੈਸ਼ਲ ਐਨਫੋਰਸਮੈਂਟ ਟੀਮ ਨਾਲ ਸੰਪਰਕ ਕਰ ਸਕਦਾ ਹੈ।

ਰਿਟੇਲ ਸਟੋਰਾਂ ਤੇ ਹਮਲਿਆਂ ਨੂੰ ਰੋਕਣ ਲਈ ਯਤਨ

ਸ਼ਰਾਬ ਦੇ ਠੇਕਿਆਂ ਅਤੇ ਕਨਵੀਨੀਐਂਸ ਸਟੋਰਾਂ ਵਿੱਚ ਵਾਪਰ ਰਹੀਆਂ ਚੋਰੀਆਂ ਨੂੰ ਰੋਕਣ ਲਈ ਅਧਿਕਾਰੀਆਂ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਐਲ.ਸੀ.ਬੀ.ਓ. ਦੀ ਰਿਸੋਰਸ ਪ੍ਰੋਟੈਕਸ਼ਨ ਇਕਾਈ ਦੇ ਸੀਨੀਅਰ ਡਾਇਰੈਕਟਰ ਮਾਰਟੀ ਪਾਵਰ ਮੁਤਾਬਕ, ਪੁਲਿਸ ਦੇ ਨਾਲ ਮਿਲ ਕੇ ਅਪਰਾਧੀਆਂ ਦੀ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਹੋਮ ਡਿਪੋ ਕੈਨੇਡਾ ਦੇ ਡਾਇਰੈਕਟਰ ਪੌਲ ਡੀਡੋਨਾਟੋ ਨੇ ਵੀ ਕਿਹਾ ਕਿ ਰਿਟੇਲ ਸਟੋਰਾਂ ਨੂੰ ਸੁਰੱਖਿਅਤ ਬਣਾਉਣ ਲਈ ਲਾਅ ਐਨਫੋਰਸਮੈਂਟ ਨਾਲ ਸਹਿਯੋਗ ਜਾਰੀ ਰੱਖਿਆ ਜਾਵੇਗਾ।