ਵੱਡਾ ਐਲਾਨ : ਸਿੰਘੂ ਬਾਰਡਰ ਤੋਂ ਨਿਹੰਗ ਸਿੰਘਾ ਨੇ ਲਿਆ ਫੈਸਲਾ
ਸਿੰਘੂ ਬਾਰਡਰ ਤੋ ਨਿਹੰਗ ਸਿੰਘਾਂ ਨੇ ਅੱਜ ਵੱਡਾ ਐਲਾਨ ਕੀਤਾ ਹੈ। ਕਾਨਫਰੰਸ ‘ਚ ਉਨ੍ਹਾਂ ਨੇ ਕਿਹਾ ਕਿ ਦਿਵਾਲੀ ਤੋਂ 15 ਦਿਨਾਂ ਦੇ ਵਿੱਚ –ਵਿੱਚ ਸਿੰਘੂ ਬਾਰਡਰ ਤੋਂ 8-10 ਨਿਹੰਗ ਸਿੰਘਾਂ ਦੇ ਜੱਥੇ ਪੰਜਾਬ ਭੇਜੇ ਜਾਣਗੇ। ਜੱਥੇ ਪੰਜਾਬ ਜਾ ਕੇ ਗੁਰੂ ਘਰਾਂ ਦੇ ਪ੍ਰਬੰਧਾਂ ਵੱਲ ਧਿਆਨ ਦੇਣਗੇ।ਤੇ ਜਿਸ ਗੁਰੂ ਘਰ ‘ਚ ਪਹਿਰੇਦਾਰ ਨਹੀ ਹੋਵੇਗਾ , ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਹੋਵੇਗਾ, ਉਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕ ਲਏ ਜਾਣਗੇ।
ਦੱਸ ਦਈਏ ਕਿ ਨਿਹੰਗ ਸਿੰਘਾਂ ਨੇ ਕਿਹਾ ਹੈ ਕਿ ਜੇ ਹੁਣ ਕਿਸੇ ਵੀ ਗੁਰੂ ਘਰ ‘ਚ ਬੇਅਬਦੀ ਹੋਈ ਤਾਂ ਉਥੋਂ ਦੀ ਪ੍ਰਬੰਧਕ ਕਮੇਟੀ ਤੇ ਗੁਰੂ ਘਰ ਦੇ ਗ੍ਰੰਥੀ ਦੇ ਸਿੱਖ ਮਰਿਆਦਾ ਅਨੁਸਾਰ ਕੋਰੜੇ ਮਾਰੇ ਜਾਣਗੇ। ਨਿਹੰਗ ਸਿੰਘਾਂ ਨੇ ਆਪਣੇ ਇਸ ਫ਼ੈਸਲੇ ਵਿੱਚ ਸਿੱਖ ਸੰਗਤ ਨੂੰ ਸਮਰਥਨ ਦੀ ਅਪੀਲ ਵੀ ਕੀਤੀ ।